BDay Spl: ਮੌਤ ਨੂੰ ਛੂਹ ਕੇ ਵਾਪਸ ਆਏ, 2 ਤਲਾਕ ਤੋਂ ਬਾਅਦ ਤੀਜਾ ਵਿਆਹ, ਜਾਣੋ ਕੌਣ ਹੈ ਇਹ ਮਸ਼ਹੂਰ ਗਾਇਕ

Thursday, Aug 15, 2024 - 12:04 PM (IST)

BDay Spl: ਮੌਤ ਨੂੰ ਛੂਹ ਕੇ ਵਾਪਸ ਆਏ, 2 ਤਲਾਕ ਤੋਂ ਬਾਅਦ ਤੀਜਾ ਵਿਆਹ, ਜਾਣੋ ਕੌਣ ਹੈ ਇਹ ਮਸ਼ਹੂਰ ਗਾਇਕ

ਮੁੰਬਈ- ਆਪਣੀ ਸੁਰੀਲੀ ਆਵਾਜ਼ ਨਾਲ ਕਰੋੜਾਂ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਲੇ ਬਾਲੀਵੁੱਡ ਗਾਇਕ ਦਾ ਅੱਜ ਜਨਮ ਦਿਨ ਹੈ। ਅਸੀਂ ਗੱਲ ਕਰ ਰਹੇ ਹਾਂ ਅਦਨਾਨ ਸਾਮੀ ਦੀ। ਅਦਨਾਨ ਆਪਣੇ ਗੀਤਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰ ਚੁੱਕੇ ਹਨ।ਇੱਕ ਸਮਾਂ ਸੀ ਜਦੋਂ ਅਦਨਾਨ ਦਾ ਭਾਰ 230 ਕਿਲੋ ਤੱਕ ਸੀ। ਮੋਟਾਪੇ ਕਾਰਨ ਡਾਕਟਰ ਨੇ ਅਦਨਾਨ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਉਹ 6 ਮਹੀਨੇ ਬਾਅਦ ਕਮਰੇ ਵਿੱਚ ਮ੍ਰਿਤਕ ਪਾਇਆ ਜਾਂਦਾ ਹੈ ਤਾਂ ਉਸ ਨੂੰ ਹੈਰਾਨੀ ਨਹੀਂ ਹੋਵੇਗੀ। ਦਰਅਸਲ, ਭਾਰੀ ਵਜ਼ਨ ਅਤੇ ਮੋਟਾਪੇ ਕਾਰਨ ਅਦਨਾਨ ਲਈ ਤੁਰਨਾ ਵੀ ਮੁਸ਼ਕਲ ਹੋ ਗਿਆ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ। ਅਦਨਾਨ ਨੇ 16 ਮਹੀਨਿਆਂ 'ਚ ਲਗਭਗ 167 ਕਿਲੋ ਭਾਰ ਘਟਾਇਆ ਸੀ। ਗਾਇਕ ਦਾ ਅਜਿਹਾ ਬਦਲਾਅ ਦੇਖ ਹਰ ਕੋਈ ਹੈਰਾਨ ਰਹਿ ਗਿਆ।

PunjabKesari

ਅਦਨਾਨ ਦੀ ਲਵ ਲਾਈਫ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਦੂਜਾ ਵਿਆਹ ਅਸਫਲ ਰਹੇ। ਉਸ ਨੇ 22 ਸਾਲ ਦੀ ਉਮਰ 'ਚ 1993 'ਚ ਪਹਿਲੀ ਵਾਰ ਅਦਾਕਾਰਾ ਜ਼ੇਬਾ ਬਖਤਿਆਰ ਨਾਲ ਵਿਆਹ ਕੀਤਾ ਸੀ। ਇਸ ਵਿਆਹ ਤੋਂ ਅਦਨਾਨ ਦਾ ਇੱਕ ਬੇਟਾ ਅਜ਼ਾਨ ਵੀ ਹੈ। ਹਾਲਾਂਕਿ ਕੁਝ ਕਾਰਨਾਂ ਕਰਕੇ ਉਨ੍ਹਾਂ ਦਾ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਸਾਲ 2001 'ਚ ਅਦਨਾਨ ਦੀ ਜ਼ਿੰਦਗੀ 'ਚ ਫਿਰ ਤੋਂ ਪਿਆਰ ਨੇ ਦਸਤਕ ਦਿੱਤੀ ਅਤੇ ਉਨ੍ਹਾਂ ਨੇ ਵਿਆਹ ਕਰ ਲਿਆ। ਇਸ ਵਾਰ ਉਨ੍ਹਾਂ ਨੇ ਦੁਬਈ ਸਥਿਤ ਕਾਰੋਬਾਰੀ ਸਬਾ ਗਲਾਦਰੀ ਨਾਲ ਵਿਆਹ ਕੀਤਾ ਪਰ ਦੋਵੇਂ ਡੇਢ ਸਾਲ ਬਾਅਦ ਹੀ ਵੱਖ ਹੋ ਗਏ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਵੱਖ ਹੋਣ ਤੋਂ ਬਾਅਦ ਸਬਾ 2006 'ਚ ਅਦਨਾਨ ਕੋਲ ਵਾਪਸ ਆ ਗਈ ਸੀ, ਪਰ ਕੁਝ ਸਾਲਾਂ ਬਾਅਦ ਉਨ੍ਹਾਂ 'ਚ ਦਰਾਰ ਆ ਗਈ ਅਤੇ 2009 'ਚ ਉਨ੍ਹਾਂ ਦਾ ਤਲਾਕ ਹੋ ਗਿਆ।

PunjabKesari

2 ਵਿਆਹਾਂ ਦੇ ਟੁੱਟਣ ਤੋਂ ਬਾਅਦ, ਅਦਨਾਨ ਨੇ 2010 'ਚ ਤੀਜੀ ਵਾਰ ਫਿਰ ਵਿਆਹ ਕੀਤਾ। ਇਸ ਵਾਰ ਉਸ ਨੇ ਜਰਮਨ ਮੂਲ ਦੀ ਰੋਆ ਫਰਿਆਬੀ ਨਾਲ ਵਿਆਹ ਕੀਤਾ, ਜਿਸ ਨਾਲ ਉਹ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਅਦਨਾਨ ਨੇ ਇਕ ਵਾਰ ਮੀਡੀਆ ਨੂੰ ਕਿਹਾ ਸੀ ਕਿ ਰੋਆ ਉਸ ਸਮੇਂ ਉਸ ਦੇ ਨਾਲ ਖੜ੍ਹੀ ਸੀ ਜਦੋਂ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਿਹਾ ਸੀ। ਅਦਨਾਨ ਅਤੇ ਰੋਆ ਆਪਣੀ ਜ਼ਿੰਦਗੀ 'ਚ ਖੁਸ਼ ਹਨ ਅਤੇ ਇਸ ਜੋੜੇ ਦੀ ਇਕ ਬੇਟੀ ਮਦੀਨਾ ਵੀ ਹੈ। ਜਦੋਂ ਤੋਂ ਅਦਨਾਨ ਨੂੰ 2016 'ਚ ਭਾਰਤੀ ਨਾਗਰਿਕਤਾ ਮਿਲੀ ਹੈ, ਉਹ ਅਤੇ ਉਸ ਦਾ ਪਰਿਵਾਰ ਭਾਰਤ 'ਚ ਰਹਿ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News