ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ
Sunday, Jun 02, 2024 - 03:30 PM (IST)

ਬਾਲੀਵੁੱਡ ਡੈਸਕ- ਪੰਜਾਬ ਦੀ 'ਆਮ ਆਦਮੀ ਪਾਰਟੀ' ਸਰਕਾਰ ਦੇ ਇਕ ਹੋਰ ਮੰਤਰੀ ਦਾ ਵਿਆਹ ਤੈਅ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ 16 ਜੂਨ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ ਤੇ ਉਨ੍ਹਾਂ ਦਾ ਹਮਸਫ਼ਰ ਪੇਸ਼ੇ ਵਜੋਂ ਵਕੀਲ ਹੈ।
ਦੱਸ ਦਈਏ ਕਿ ਵਿਆਹ ਜ਼ੀਕਰਪੁਰ ਦੇ ਇਕ ਪੈਲੇਸ 'ਚ ਹੋਵੇਗਾ ਤੇ ਸਾਰੇ ਪ੍ਰੋਗਰਾਮ ਇੱਥੇ ਹੀ ਹੋਣਗੇ। ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਹੋਣ ਕਰਕੇ ਵਿਆਹ ਦੀ ਤਾਰੀਕ ਹੁਣ ਤੈਅ ਕੀਤੀ ਗਈ ਹੈ। ਪਤਾ ਲੱਗਿਆ ਹੈ ਕਿ ਉਨ੍ਹਾਂ ਦਾ ਸਹੁਰਾ ਪਰਿਵਾਰ ਮਲੋਟ ਨਾਲ ਸੰਬੰਧਤ ਹੈ ਤੇ ਮੌਜੂਦਾ ਸਮੇਂ ਚੰਡੀਗੜ੍ਹ 'ਚ ਰਹਿ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਮੰਤਰੀ ਬਣਨ ਤੋਂ ਬਾਅਦ ਵਿਆਹ ਕਰਵਾ ਚੁੱਕੇ ਹਨ।