ਸਿੱਧੂ ਮੂਸੇਵਾਲਾ ਦੇ ਨਾਂ ''ਤੇ ਸਲੀਮ ਮਰਚੈਂਟ ਨੇ ਕਮਾਏ ਪੈਸੇ! ਬੰਟੀ ਬੈਂਸ ਨੇ ਕੀਤੇ ਕਈ ਖ਼ੁਲਾਸੇ

08/30/2022 1:39:14 PM

ਜਲੰਧਰ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਹੈ। ਕੋਰਟ ਨੇ ਵੀ ਇਸੇ ਫ਼ੈਸਲੇ 'ਤੇ ਮੋਹਰ ਲਗਾਈ ਹੈ ਕਿ ਸਿੱਧੂ ਦਾ ਗੀਤ ਰਿਲੀਜ਼ ਨਹੀਂ ਹੋਵੇਗਾ। ਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਹੀ ਸਲੀਮ ਨੇ ਇੰਸਟਾਗ੍ਰਾਮ 'ਤੇ ਵੀਡੀਓ ਅਪਲੋਡ ਕਰਕੇ ਐਲਾਨ ਕਰ ਦਿੱਤਾ ਸੀ ਕਿ ਗੀਤ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਹੈ।

PunjabKesari

ਇਸ ਬਾਰੇ ਪੰਜਾਬੀ ਗੀਤਕਾਰ ਤੇ ਲੇਖਕ ਬੰਟੀ ਬੈਂਸ ਨੇ ਇੰਸਟਾਗ੍ਰਾਮ 'ਤੇ ਸਟੋਰੀ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਬਾਲੀਵੁੱਡ ਦੇ ਦਿੱਗਜ ਸੰਗੀਤਕਾਰ ਸਲੀਮ ਮਰਚੈਂਟ ਦੇ ਨਾਂ ਇੱਕ ਲੰਬਾ ਚੌੜਾ ਮੈਸੇਜ ਲਿਖਿਆ। ਬੰਟੀ ਕਹਿੰਦੇ ਹਨ, "ਸਤਿਕਾਰਯੋਗ ਸਲੀਮ ਸਰ, ਆਖਰਕਾਰ ਤੁਸੀਂ ਸਿੱਧੂ ਦੇ ਫ਼ੈਨਜ਼ ਦਾ ਮਾਣ ਰੱਖ ਲਿਆ, ਸਿੱਧੂ ਦੇ ਮਾਪਿਆਂ ਦਾ ਮਾਣ ਰੱਖ ਲਿਆ। ਹਾਲਾਂਕਿ ਪਹਿਲਾਂ ਤੁਸੀਂ ਸਿੱਧੂ ਦਾ ਗੀਤ ਰਿਲੀਜ਼ ਕਰਨ ਨੂੰ ਲੈ ਕੇ ਅੜੇ ਰਹੇ। ਇੱਥੋਂ ਤੱਕ ਕਿ ਤੁਸੀਂ ਤੇ ਸੁਲੇਮਾਨ ਨੇ ਸਿੱਧੂ ਦੇ ਫ਼ੈਨਜ਼ ਨੂੰ ਇਹ ਤੱਕ ਕਿਹਾ ਸੀ ਕਿ ਜੋ ਕੁੱਝ ਕਰਨਾ ਕਰ ਲਓ, ਭਾਵੇਂ ਕੋਰਟ ਲੈ ਜਾਓ, ਗੀਤ ਤਾਂ ਰਿਲੀਜ਼ ਹੋ ਕੇ ਰਹੂਗਾ ਪਰ ਸਿੱਧੂ ਦੇ ਫ਼ੈਨਜ਼ ਦਾ ਧੰਨਵਾਦ ਜਿਹੜੇ ਇਸ ਸਮੇਂ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਰਹੇ ਕਿਉਂਕਿ ਸਿੱਧੂ ਦੇ ਫ਼ੈਨਜ਼ ਉਨ੍ਹਾਂ ਦੇ ਪਰਿਵਾਰ ਦਾ ਭਲਾ ਚਾਹੁੰਦੇ ਹਨ। ਸਿੱਧੂ ਨੇ 'ਜਾਂਦੀ ਵਾਰ' ਗਾਣੇ ਨੂੰ ਖੁਦ ਗਾਇਆ ਸੀ, ਇੱਥੋਂ ਤੱਕ ਕਿ ਗੀਤ ਦੇ ਬੋਲ ਵੀ ਖੁਦ ਲਿਖੇ ਸਨ। ਇਸ ਕਰਕੇ ਸਿੱਧੂ ਦੀ ਮਿਹਨਤ ਦੀ ਕਮਾਈ 'ਤੇ ਉਨ੍ਹਾਂ ਦੇ ਮਾਪਿਆਂ ਦਾ ਹੱਕ ਹੈ।''

PunjabKesari
ਇਸ ਦੇ ਨਾਲ ਹੀ ਬੰਟੀ ਬੈਂਸ ਨੇ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ, "ਸਲੀਮ ਮਰਚੈਂਟ ਨੇ ਸਿੱਧੂ ਦੀ ਮੌਤ ਦਾ ਫ਼ਾਇਦਾ ਲੈਣ ਦੀ ਕੋਸ਼ਿਸ਼ ਕੀਤੀ। ਮਰਚੈਂਟ ਨੇ ਸਿੱਧੂ ਦੇ ਗੀਤ ਤੋਂ ਜੰਮ ਕੇ ਆਰਥਿਕ ਫ਼ਾਇਦਾ ਲਿਆ। ਬੈਂਸ ਨੇ ਇਹ ਵੀ ਕਿ ਮਰਚੈਂਟ ਨੇ ਸਿੱਧੂ ਦੇ ਸਾਈਨ (ਦਸਤਖਤ) ਤੇ ਉਨ੍ਹਾਂ ਦੇ ਬਰੈਂਡ ਦੀ ਟੀਸ਼ਰਟਾਂ ਨੂੰ ਆਪਣੇ ਫ਼ਾਇਦੇ ਲਈ 4 ਗੁਣਾ ਕੀਮਤ 'ਤੇ ਵੇਚਿਆ। ਮਰਚੈਂਟ ਨੇ ਸਿੱਧੂ ਦੇ ਸਾਈਨ ਤੇ ਆਟੋਗਰਾਫ਼ ਨੂੰ ਸਾਢੇ 23 ਹਜ਼ਾਰ ਦੀ ਕੀਮਤ ਤੱਕ ਵਿਚ ਵੇਚਿਆ, ਜਿਸ ਲਈ ਉਨ੍ਹਾਂ ਨੇ ਕਲਾਕਾਰ ਨਾਂ ਦੀ ਇੱਕ ਏਜੰਸੀ ਨਾਲ ਕੋਲੈਬੋਰੇਟ ਵੀ ਕੀਤਾ। ਇਹ ਬਹੁਤ ਬੁਰੀ ਗੱਲ ਹੈ।''

PunjabKesari

ਇਸ ਦੇ ਨਾਲ ਹੀ ਬੈਂਸ ਨੇ ਕਿਹਾ ਕਿ ''ਮਰਚੈਂਟ ਨੇ ਇਹ ਸਿੱਧੂ ਦੇ ਨਾਂ ਨੂੰ ਪੈਸੇ ਕਮਾਉਣ ਲਈ ਇਸਤੇਮਾਲ ਕੀਤਾ। ਇਹ ਗੱਲ ਅਸੀਂ ਸਮਝ ਸਕਦੇ ਹਾਂ ਪਰ ਹੁਣ ਅਸੀਂ ਤੁਹਾਨੂੰ ਸਿੱਧੂ ਦਾ ਗੀਤ ਕਿਸੇ ਵੀ ਹਾਲ ਵਿਚ ਰਿਲੀਜ਼ ਨਹੀਂ ਕਰਨ ਦਿਆਂਗੇ। ਸਿੱਧੂ ਨੇ ਜਿਹੜੀਆਂ ਵੀ ਮਿਊਜ਼ਿਕ ਕੰਪਨੀਆਂ ਨਾਲ ਗੀਤ ਗਾਏ ਸਨ। ਉਨ੍ਹਾਂ ਸਾਰੀਆਂ ਹੀ ਕੰਪਨੀਆਂ ਨੇ ਉਹ ਗੀਤ ਸਿੱਧੂ ਦੇ ਮਾਪਿਆਂ ਨੂੰ ਸੌਂਪ ਦਿੱਤੇ ਹਨ ਕਿਉਂਕਿ ਉਸ ਦੀ ਵੱਡਮੁੱਲੀ ਵਿਰਾਸਤ 'ਤੇ ਸਿਰਫ਼ ਉਨ੍ਹਾਂ ਦੇ ਮਾਪਿਆਂ ਦਾ ਹੱਕ ਹੈ।''

PunjabKesari

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਜੁਲਾਈ 2021 ਵਿਚ 'ਜਾਂਦੀ ਵਾਰ' ਗੀਤ ਰਿਕਾਰਡ ਕੀਤਾ ਸੀ, ਜਿਸ ਨੂੰ ਸਲੀਮ ਮਰਚੈਂਟ ਨੇ ਮਿਊਜ਼ਿਕ ਦਿੱਤਾ ਸੀ। ਜਦਕਿ ਗੀਤ ਨੂੰ ਮੂਸੇਵਾਲਾ ਤੇ ਅਫ਼ਸਾਨਾ ਨੇ ਸੁਰਾਂ ਨਾਲ ਸਜਾਇਆ ਸੀ। ਇਹ ਗੀਤ 2 ਸਤੰਬਰ ਨੂੰ ਰਿਲੀਜ਼ ਹੋਣਾ ਸੀ, ਪਰ ਹੁਣ ਇਸ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਹੈ।

PunjabKesari

PunjabKesari
 


sunita

Content Editor

Related News