ਬ੍ਰਿਟਨੀ ਸਪੀਅਰਸ ਦੇ ਪਿਤਾ ਨੂੰ ਉਸ ਦੀ ਕੰਜ਼ਰਵੇਟਰਸ਼ਿਪ ਤੋਂ ਕੀਤਾ ਗਿਆ ਸਸਪੈਂਡ
Friday, Oct 01, 2021 - 11:52 AM (IST)

ਮੁੰਬਈ (ਬਿਊਰੋ)– ਹਾਲੀਵੁੱਡ ਗਾਇਕਾ ਬ੍ਰਿਟਨੀ ਸਪੀਅਰਸ ਦੇ ਕੰਜ਼ਰਵੇਟਰਸ਼ਿਪ ਮਾਮਲੇ ’ਚ ਵੱਡਾ ਮੋੜ ਆਇਆ ਹੈ। ਲਾਸ ਏਂਜਲਸ ਦੀ ਜੱਜ ਬ੍ਰੇਂਡਾ ਪੋਨੀ ਨੇ ਬ੍ਰਿਟਨੀ ਦੇ ਪਿਤਾ ਜੇਮੀ ਸਪੀਅਰਸ ਨੂੰ ਗਾਇਕਾ ਦੀ ਕੰਜ਼ਰਵੇਟਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਹੈ। ਜੇਮੀ ਪਿਛਲੇ 13 ਸਾਲਾਂ ਤੋਂ ਬ੍ਰਿਟਨੀ ਦੇ 60 ਮਿਲੀਅਨ ਡਾਲਰ ਦੀ ਜਾਇਦਾਦ ਨੂੰ ਸੰਭਾਲ ਰਹੇ ਸਨ, ਜੋ ਉਹ ਅੱਗੇ ਨਹੀਂ ਕਰਨਗੇ।
ਬੁੱਧਵਾਰ ਨੂੰ ਕੋਰਟ ’ਚ ਇਸ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਲਾਸ ਏਂਜਲਸ ਦੀ ਸੁਪੀਰੀਅਰ ਕੋਰਟ ਦੇ ਜੱਜ ਬ੍ਰੇਂਡਾ ਪੇਨੀ ਨੇ ਕਿਹਾ, ‘ਹਾਲ ਹੀ ਸਥਿਤੀ ਸਹੀ ਨਹੀਂ ਹੈ। ਇਸ ਨਾਲ ਜ਼ਹਿਰੀਲੇ ਵਾਤਾਵਰਣ ਦੀ ਬਦਬੂ ਆ ਰਹੀ ਹੈ, ਜਿਸ ਨੂੰ ਦੇਖਦਿਆਂ ਜੇਮੀ ਸਪੀਅਰਸ ਦਾ ਸਸਪੈਂਸ਼ਨ ਅੱਜ ਤੋਂ ਕੀਤਾ ਜਾਂਦਾ ਹੈ।’ ਪੇਨੀ ਨੇ ਕਿਹਾ ਕਿ ਜੇਮੀ ਦੀ ਜਗ੍ਹਾ ਆਰਜ਼ੀ ਤੌਰ ’ਤੇ ਜੌਨ ਜ਼ੈਬੇਲ ਲੈਣਗੇ, ਜੋ ਕਿ ਇਕ ਅਕਾਊਂਟੈਂਟ ਹਨ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਬੈਨ ਹੋਣ ਦੇ ਸਿੱਧੂ ਮੂਸੇ ਵਾਲਾ ਨੇ ਦੱਸੇ ਅਸਲ ਕਾਰਨ, ਪੋਸਟ ਸਾਂਝੀ ਕਰਨ ਦੇਖੋ ਕਿਸ ’ਤੇ ਕੱਢੀ ਭੜਾਸ
ਇਸ ਤੋਂ ਇਲਾਵਾ ਜੱਜ ਨੇ ਨਵੰਬਰ ਦੀ ਡੇਟ ਦਿੱਤੀ ਹੈ। ਅੱਗੇ ਦੀ ਸੁਣਵਾਈ ’ਚ ਇਸ ਗੱਲ ਦਾ ਫ਼ੈਸਲਾ ਕੀਤਾ ਜਾਵੇਗਾ ਕਿ ਕੀ ਬ੍ਰਿਟਨੀ ਸਪੀਅਰਸ ਦੀ ਵਿਵਾਦਿਤ ਕੰਜ਼ਰਵੇਟਰਸ਼ਿਪ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਮਾਮਲੇ ਦੇ ਕੋਰਟ ਪਹੁੰਚਣ ਤੋਂ ਬਾਅਦ ਬ੍ਰਿਟਨੀ ਸਪੀਅਰਸ ਨੇ ਆਪਣੇ ਪਿਤਾ ਤੇ ਪਰਿਵਾਰ ’ਤੇ ਦੋਸ਼ ਲਗਾਇਆ ਸੀ ਕਿ ਕੰਜ਼ਰਵੇਟਰਸ਼ਿਪ ਦੀ ਆੜ ’ਚ ਉਨ੍ਹਾਂ ਨਾਲ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ।
ਕੰਜ਼ਰਵੇਟਰਸ਼ਿਪ ਦੇ ਨਾਲ ਜੇਮੀ ਸਪੀਅਰਸ ਬੇਟੀ ਬ੍ਰਿਟਨੀ ਦੀ ਨਿੱਜੀ ਜ਼ਿੰਦਗੀ ਤੇ ਬਿਜ਼ਨੈੱਸ ਅਫੇਅਰ ਨੂੰ ਸਾਲ 2008 ਤੋਂ ਕੰਟਰੋਲ ਕਰ ਰਹੇ ਸਨ। 2008 ’ਚ ਬ੍ਰਿਟਨੀ ਦੇ ਮੈਂਟਲ ਬ੍ਰੇਕਡਾਊਨ ਤੋਂ ਬਾਅਦ ਇਸ ਕੰਜ਼ਰਵੇਟਰਸ਼ਿਪ ਦੀ ਸ਼ੁਰੂਆਤ ਹੋਈ ਸੀ। ਬ੍ਰਿਟਨੀ ਨੇ ਪਿਤਾ ’ਤੇ ਮਾਨਸਿਕ ਸ਼ੋਸ਼ਣ, ਘਰ ’ਚ ਬੰਦ ਰੱਖਣ, ਨਿੱਜੀ ਜ਼ਿੰਦਗੀ ’ਚ ਕੁਝ ਨਾ ਕਰਨ, ਪੈਸਿਆਂ ਨੂੰ ਆਪਣੇ ਕੋਲ ਰੱਖਣ ਤੇ ਬ੍ਰਿਟਨੀ ਨੂੰ ਵਿਆਹ ਤੇ ਬੱਚੇ ਪੈਦਾ ਨਾ ਕਰਨ ਵਰਗੇ ਗੰਭੀਰ ਦੋਸ਼ ਲਗਾਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।