''ਅੰਗਰੇਜ਼'' ਫਿਲਮ ਨੂੰ ਦੇਖਣ ਲਈ ਦਰਸ਼ਕਾਂ ਦੀਆਂ ਭੀੜਾਂ ਲੱਗੀਆਂ

Monday, Aug 03, 2015 - 01:18 PM (IST)

''ਅੰਗਰੇਜ਼'' ਫਿਲਮ ਨੂੰ ਦੇਖਣ ਲਈ ਦਰਸ਼ਕਾਂ ਦੀਆਂ ਭੀੜਾਂ ਲੱਗੀਆਂ

ਰੋਮ- ਪੰਜਾਬ ਦੇ ਪੁਰਾਤਨ ਸੱਭਿਆਚਾਰਕ ਵਿਰਸੇ ਅਤੇ ਰੀਤੀ ਰਿਵਾਜਾਂ ਦੀ ਤਸਵੀਰ ਪੇਸ਼ ਕਰਦੀ ਫਿਲਮ ''ਅੰਗਰੇਜ਼'' ਬੀਤੇ ਦਿਨ ਇਟਲੀ ਦੇ ਸ਼ਹਿਰ ਸਨਬੋਨੀਫਾਚੋ ਦੇ ਸੈਂਟਰਲ ਸਿਨੇਮਾ ਘਰ ਵਿਖੇ ਦਿਖਾਈ ਗਈ। ਇਸ ਫਿਲਮ ਨੂੰ ਦੇਖਣ ਦੇ ਲਈ ਦਰਸ਼ਕਾਂ ਦੀਆਂ ਭੀੜਾਂ ਉਮੜ ਗਈਆਂ। ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਨੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਇਸ ਫਿਲਮ ਨੂੰ ਦੇਖਿਆ। ਇਟਲੀ ਵਿਚ ਸਿਨੇਮਾ ਜਗਤ ਵਿਚ ਭਾਰਤੀ ਫਿਲਮਾਂ ਚਲਾਉਣ ਲਈ ਪਹਿਲਕਦਮੀ ਕਰਨ ਵਾਲੇ ਪ੍ਰਮੋਟਰ ਦੀਪ ਝੱਜ, ਹਰਪ੍ਰੀਤ ਸਿੰਘ ਸਾਹਨੇਵਾਲ, ਜਿੰਦਰ ਗਰਚਾ ਅਤੇ ਰਾਜੂ ਮੁੰਡੀ ਗੁਰਦਿੱਤਪੁਰੀ ਦੇ ਉਪਰਾਲੇ ਸਦਕਾ ਲਗਵਾਈ ਗਈ ਇਸ ਫਿਲਮ ਨੂੰ ਦੇਖ ਕੇ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਇਨ੍ਹਾਂ ਪ੍ਰਮੋਟਰਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਇਹ ਫਿਲਮ ਇਟਲੀ ਦੇ ਕਰੇਮੋਨਾ, ਬ੍ਰੇਸ਼ੀਆ, ਲਵੀਨੀਓ, ਮਾਨਤੋਵਾ, ਕੁਰਤਾਤੋਨੇ, ਬੈਰਗਾਮੋ ਆਦਿ ਸ਼ਹਿਰਾਂ ਵਿਚ ਵੀ ਦਿਖਾਈ ਜਾਵੇਗੀ।


Related News