ਹਿਨਾ ਖ਼ਾਨ ਦੀ ਹਾਲਤ ਹੋਈ ਖ਼ਰਾਬ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

Monday, Sep 02, 2024 - 03:33 PM (IST)

ਹਿਨਾ ਖ਼ਾਨ ਦੀ ਹਾਲਤ ਹੋਈ ਖ਼ਰਾਬ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਮੁੰਬਈ- ਹਿਨਾ ਖ਼ਾਨ ਇਨ੍ਹੀਂ ਦਿਨੀਂ ਕਾਫੀ ਬੀਮਾਰ ਹੈ। ਉਹ ਬ੍ਰੈਸਟ ਕੈਂਸਰ ਤੋਂ ਪੀੜਤ ਹੈ ਜਿਸ ਲਈ ਅਦਾਕਾਰਾ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਆਪਣੀ ਸਿਹਤ ਨਾਲ ਜੁੜੀ ਹਰ ਅਪਡੇਟ ਆਪਣੇ ਪ੍ਰਸ਼ੰਸਕਾਂ ਨੂੰ ਦਿੰਦੀ ਰਹਿੰਦੀ ਹੈ। ਜਦੋਂ ਅਦਾਕਾਰਾ ਨੇ ਆਪਣੇ ਸਰੀਰ 'ਤੇ ਕੀਮੋਥੈਰੇਪੀ ਦੇ ਮਾੜੇ ਪ੍ਰਭਾਵ ਦਿਖਾਏ ਤਾਂ ਹਰ ਕੋਈ ਡਰ ਗਿਆ। ਇਸ ਤੋਂ ਬਾਅਦ ਹਿਨਾ ਨੇ ਆਪਣੇ ਵਾਲ ਕੱਟ ਲਏ। ਉਨ੍ਹਾਂ ਨੂੰ ਇਸ ਤਰ੍ਹਾਂ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਹੁਣ ਇੱਕ ਵਾਰ ਫਿਰ ਹਿਨਾ ਖ਼ਾਨ ਨੇ ਆਪਣੇ ਇਲਾਜ ਨੂੰ ਲੈ ਕੇ ਚਿੰਤਾ ਜਤਾਈ ਹੈ। ਉਸ ਨੇ ਫੈਨਜ਼ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਹੈ, ਕਿਉਂਕਿ ਉਸ ਲਈ ਪਲ-ਪਲ ਮੁਸ਼ਕਲ ਹੁੰਦਾ ਜਾ ਰਿਹਾ ਹੈ।

 

ਹਿਨਾ ਖ਼ਾਨ ਆਪਣੀ ਸਾਰੀ ਜਾਣਕਾਰੀ ਇੰਸਟਾਗ੍ਰਾਮ ਜਾਂ ਟਵਿੱਟਰ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦਿੰਦੀ ਰਹਿੰਦੀ ਹੈ। ਅਦਾਕਾਰਾ ਨੇ ਪੋਸਟ ਸ਼ੇਅਰ ਕੀਤੀ ਹੈ। ਜਿਸ 'ਚ ਉਸ ਨੇ ਲਿਖਿਆ, “ਪਿਛਲੇ ਕੁਝ ਦਿਨ ਉਸ ਦੇ ਲਈ ਬਹੁਤ ਮੁਸ਼ਕਲ ਰਹੇ ਹਨ। ਮੈਂ ਹਰ ਗੁਜ਼ਰਦੇ ਦਿਨ ਨਾਲ ਬਿਹਤਰ ਹੋ ਰਹੀ ਹਾਂ। ਚਿੰਤਾ ਨਾ ਕਰੋ, ਤੁਸੀਂ ਲੋਕ। ਬੱਸ ਅਰਦਾਸ ਕਰੋ।” ਇਸ ਖਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਦੇ ਨਾਲ ਹੀ ਹਿਨਾ ਦਾ ਇਹ ਵੀ ਕਹਿਣਾ ਹੈ ਕਿ ਉਸ ਦੀ ਹਾਲਤ ਠੀਕ ਨਹੀਂ ਹੈ, ਪਰ ਉਹ ਨਿਯਮਿਤ ਤੌਰ 'ਤੇ ਆਪਣਾ ਇਲਾਜ ਕਰਵਾ ਰਹੀ ਹੈ ਅਤੇ ਉਸ ਦੀ ਮਾਂ ਅਤੇ ਉਸ ਦੇ ਪ੍ਰੇਮੀ ਨੇ ਉਸ ਦਾ ਹੌਂਸਲਾ ਵਧਾਇਆ ਹੈ। ਉਹ ਜਲਦੀ ਠੀਕ ਹੋ ਜਾਵੇਗੀ ਅਤੇ ਕੰਮ 'ਤੇ ਧਿਆਨ ਦੇਵੇਗੀ। ਹਿਨਾ ਖ਼ਾਨ ਦੇ ਇਸ ਸੰਦੇਸ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੁਮੈਂਟਸ ਦੀ ਲਾਈਨ ਲੱਗੀ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News