‘ਮਿਰਜ਼ਾਪੁਰ’ ’ਚ ਲਲਿਤ ਦਾ ਕਿਰਦਾਰ ਨਿਭਾਉਣ ਵਾਲੇ ਬ੍ਰਹਮਾ ਮਿਸ਼ਰਾ ਦਾ ਹਾਰਟ ਅਟੈਕ ਨਾਲ ਦੇਹਾਂਤ

Thursday, Dec 02, 2021 - 07:59 PM (IST)

‘ਮਿਰਜ਼ਾਪੁਰ’ ’ਚ ਲਲਿਤ ਦਾ ਕਿਰਦਾਰ ਨਿਭਾਉਣ ਵਾਲੇ ਬ੍ਰਹਮਾ ਮਿਸ਼ਰਾ ਦਾ ਹਾਰਟ ਅਟੈਕ ਨਾਲ ਦੇਹਾਂਤ

ਮੁੰਬਈ : ਵੈੱਬ ਸੀਰੀਜ਼ ‘ਮਿਰਜ਼ਾਪੁਰ’ ਵਿਚ ਮੁੰਨਾ ਭਈਆ ਦੇ ਖਾਸ ਦੋਸਤ ਲਲਿਤ ਦਾ ਕਿਰਦਾਰ ਨਿਭਾਉਣ ਵਾਲੇ ਬ੍ਰਹਮਾ ਮਿਸ਼ਰਾ ਦਾ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ ਹੈ। ਬ੍ਰਹਮਾ ਨੇ 32 ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਬ੍ਰਹਮਾ ਨੂੰ ਅਚਾਨਕ ਛਾਤੀ ’ਚ ਦਰਦ ਹੋਇਆ, ਜਿਸ ਤੋਂ ਬਾਅਦ ਉਹ ਡਾਕਟਰ ਤੋਂ ਗੈਸ ਦੀ ਦਵਾਈ ਲੈ ਕੇ ਘਰ ਵਾਪਸ ਪਰਤ ਆਏ। ਇਸ ਤੋਂ ਬਾਅਦ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਤੇ ਬ੍ਰਹਮਾ ਦੀ ਲਾਸ਼ ਤਿੰਨ ਦਿਨ ਤਕ ਬਾਥਰੂਮ ’ਚ ਪਈ ਰਹੀ। ਤਿੰਨ ਦਿਨਾਂ ਬਾਅਦ ਮੁੰਬਈ ਪੁਲਸ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ, ਜਿਸ ਤੋਂ ਪਤਾ ਲੱਗਾ ਕਿ ਮੌਤ ਕਦੋਂ ਤੇ ਕਿਵੇਂ ਹੋਈ। ਐਕਟਰ ਦਿਵਯੇਂਦੂ ਨੇ ਬ੍ਰਹਮਾ ਦੇ ਨਾਲ ਇਕ ਤਸਵੀਰ ਸ਼ੇਅਰ ਕਰ ਕੇ ਦੁੱਖ ਜ਼ਾਹਿਰ ਕੀਤਾ ਹੈ।

PunjabKesari

ਤਸਵੀਰ ਵਿਚ ਦਿਵਯੇਂਦੂ ਤੇ ਬ੍ਰਹਮਾ ਮੁਸਕਰਾਉਂਦੇ ਦਿਸ ਰਹੇ ਹਨ। ਤਸਵੀਰ ਸ਼ੇਅਰ ਕਰਦਿਆਂ ਦਿਵਯੇਂਦੂ ਨੇ ਲਿਖਿਆ, ‘‘RIP ਬ੍ਰਹਮਾ ਮਿਸ਼ਰਾ, ਸਾਡਾ ਲਲਿਤ ਇਸ ਦੁਨੀਆ ਵਿਚ ਨਹੀਂ ਰਿਹਾ। ਸਾਰੇ ਉਸ ਲਈ ਪ੍ਰਾਰਥਨਾ ਕਰਨ।’’ ਫੈਨਜ਼ ਇਸ ਤਸਵੀਰ ਨੂੰ ਲਾਈਕ ਕਰ ਰਹੇ ਹਨ ਤੇ ਦੁੱਖ ਜ਼ਾਹਿਰ ਕਰ ਰਹੇ ਹਨ।

PunjabKesari

ਦੱਸ ਦੇਈਏ ਕਿ ਵੈੱਬ ਸੀਰੀਜ਼ ਮਿਰਜ਼ਾਪੁਰ ਵਿਚ ਮੁੰਨਾ ਤ੍ਰਿਪਾਠੀ ਦਾ ਰੋਲ ਦਿਵਯੇਂਦੂ ਨੇ ਨਿਭਾਇਆ ਸੀ। ਬ੍ਰਹਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2013 ਵਿਚ ਚੋਰ ਚੋਰ ਸੁਪਰ ਚੋਰ ਤੋਂ ਕੀਤੀ ਸੀ। ਉਨ੍ਹਾਂ ਦੀ ਆਖਰੀ ਫਿਲਮ 2021 ਵਿਚ ਤਾਪਸੀ ਪੰਨੂ ਦੇ ਨਾਲ ਆਈ ‘ਹਸੀਨ ਦਿਲਰੁਬਾ’ ਸੀ। ਇਸ ਫਿਲਮ ਵਿਚ ਉਨ੍ਹਾਂ ਦਾ ਛੋਟਾ ਜਿਹਾ ਰੋਲ ਸੀ। ਮਿਰਜ਼ਾਪੁਰ ਤੋਂ ਇਲਾਵਾ ਬ੍ਰਹਮਾ ਨੇ ਫਿਲਮ ਕੇਸਰੀ, ਮਾਂਝੀ ਤੇ ਬਦਰੀਨਾਥ ਕੀ ਦੁਲਹਨੀਆ ’ਚ ਵੀ ਕੰਮ ਕੀਤਾ ਸੀ।


author

Manoj

Content Editor

Related News