ਹੁਣ ਕਰੀਨਾ ਕਪੂਰ ਖ਼ਾਨ ਦੇ ਬਾਈਕਾਟ ਦੀ ਉੱਠੀ ਮੰਗ, ਜਾਣੋ ਕੀ ਹੈ ਪੂਰਾ ਮਾਮਲਾ

Saturday, Jun 12, 2021 - 04:17 PM (IST)

ਹੁਣ ਕਰੀਨਾ ਕਪੂਰ ਖ਼ਾਨ ਦੇ ਬਾਈਕਾਟ ਦੀ ਉੱਠੀ ਮੰਗ, ਜਾਣੋ ਕੀ ਹੈ ਪੂਰਾ ਮਾਮਲਾ

ਮੁੰਬਈ (ਬਿਊਰੋ) : ਸ਼ਨੀਵਾਰ ਸਵੇਰਤੋਂ ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ 'ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੇ ਬਾਈਕਾਟ ਦੀ ਮੰਗ ਉੱਠ ਰਹੀ ਹੈ। ਦੱਸ ਦਈਏ ਕਿ ਸਾਈਟ 'ਤੇ ਸਵੇਰ ਤੋਂ #BoycottKareenaKhan ਟਰੈਂਡ ਕਰ ਰਿਹਾ ਹੈ, ਜਿਸ ਦਾ ਕਾਰਨ ਹਿੰਦੂ ਮਹਾਂਕਾਵਿ 'ਤੇ ਅਧਾਰਤ ਫ਼ਿਲਮ 'ਰਾਮਾਇਣ' ਨੂੰ ਦੱਸਿਆ ਜਾ ਰਿਹਾ ਹੈ। 
ਦੱਸ ਦਈਏ ਕਿ ਹਾਲ ਹੀ 'ਚ ਖ਼ਬਰ ਆਈ ਸੀ ਕਿ ਫ਼ਿਲਮ 'ਚ ਸੀਤਾ ਦੀ ਭੂਮਿਕਾ ਕਰੀਨਾ ਕਪੂਰ ਨੂੰ ਆਫ਼ਰ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਖ਼ਬਰ ਆਈ ਸੀ ਕਿ ਕਰੀਨਾ ਕਪੂਰ ਨੇ ਸੀਤਾ ਦੀ ਭੂਮਿਕਾ ਨਿਭਾਉਣ ਲਈ 12 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਪਭੋਗਤਾ ਬਹੁਤ ਨਾਰਾਜ਼ ਹੋ ਗਏ ਅਤੇ ਉਹ ਇਸ ਖ਼ਬਰ ਦੇ ਸਕ੍ਰੀਨਸ਼ਾਟ ਸ਼ੇਅਰ ਕਰਕੇ ਕਰੀਨਾ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ। ਯੂਜ਼ਰਸ ਕੁਮੈਂਟ ਕਰ ਰਹੇ ਹਨ ਕਿ ਕਰੀਨਾ ਨੂੰ ਹੁਣ ਸੀਤਾ ਦੀ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ ਹੈ।

ਦੱਸ ਦਈਏ ਕਿ ਰਿਪੋਰਟ ਮੁਤਾਬਕ ਫ਼ਿਲਮ ਦੇ ਲੇਖਕ ਕੇਵੀ ਵਿਜੇਂਦਰ ਪ੍ਰਸਾਦ ਨੇ ਇਨ੍ਹਾਂ ਰਿਪੋਰਟਾਂ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਖ਼ਬਰ ਨੂੰ ਗਲ਼ਤ ਦੱਸਿਆ। ਉਨ੍ਹਾਂ ਕਿਹਾ ਸੀ ਕਿ ਕਰੀਨਾ ਨੂੰ ਫ਼ਿਲਮ ਆਫਰ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਖ਼ਬਰ ਆਈ ਸੀ ਕਿ ਕਰੀਨਾ ਇਸ ਫ਼ਿਲਮ ਲਈ ਪ੍ਰਫੈਕਟ ਨਹੀਂ ਹੈ, ਇਸ ਲਈ ਇਹ ਖ਼ਬਰ ਝੂਠੀ ਹੈ। ਖੈਰ ਖ਼ਬਰ ਤਾਂ ਇਹ ਹੈ ਕਿ ਇਸ ਫ਼ਿਲਮ 'ਚ ਰਣਵੀਰ ਸਿੰਘ ਨੂੰ ਰਾਵਣ ਦੇ ਕਿਰਦਾਰ ਦੀ ਪੇਸ਼ਕਸ਼ ਕੀਤੀ ਗਈ ਹੈ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ। 

ਕਰੀਨਾ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਵੇਗੀ, ਜਿਸ 'ਚ ਉਸ ਦੇ ਨਾਲ ਆਮਿਰ ਖ਼ਾਨ ਮੁੱਖ ਭੂਮਿਕਾ 'ਚ ਹਨ। ਕਰੀਨਾ ਨੇ ਇਸ ਫ਼ਿਲਮ ਦੀ ਸ਼ੂਟਿੰਗ ਪਿਛਲੇ ਸਾਲ ਤਾਲਾਬੰਦੀ ਦੌਰਾਨ ਕੀਤੀ ਗਈ ਸੀ।
 


author

sunita

Content Editor

Related News