ਖ਼ਰਾਬ ਵੀ. ਐੱਫ. ਐਕਸ., ਰਾਵਣ ਦੇ ਲੁੱਕ ਤੋਂ ਨਾਰਾਜ਼ ਪ੍ਰਸ਼ੰਸਕ, ‘ਆਦੀਪੁਰੂਸ਼’ ਦੇ ਬਾਈਕਾਟ ਦੀ ਕੀਤੀ ਮੰਗ

10/04/2022 5:31:29 PM

ਮੁੰਬਈ (ਬਿਊਰੋ)– ‘ਆਦੀਪੁਰੂਸ਼’ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿਚਾਲੇ ਜ਼ਬਰਦਸਤ ਉਤਸ਼ਾਹ ਸੀ। ਲੋਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਪਰ ਫ਼ਿਲਮ ਦਾ ਟੀਜ਼ਰ ਜਦੋਂ ਤੋਂ ਰਿਲੀਜ਼ ਹੋਇਆ ਹੈ, ਫ਼ਿਲਮ ਵਿਵਾਦਾਂ ’ਚ ਘਿਰ ਗਈ ਹੈ। ਟੀਜ਼ਰ ਦੇਖਣ ਤੋਂ ਬਾਅਦ ਲੋਕਾਂ ਦਾ ਉਤਸ਼ਾਹ ਨਿਰਾਸ਼ਾ ’ਚ ਬਦਲ ਗਿਆ ਹੈ ਤੇ ਹੁਣ ਤਾਂ ਫ਼ਿਲਮ ਨੂੰ ਲੈ ਕੇ ਬਾਈਕਾਟ ਟਰੈਂਡ ਵੀ ਸ਼ੁਰੂ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਦੀਪੁਰੂਸ਼’ ਲਈ ਪ੍ਰਭਾਸ ਦੀ ਫੀਸ ਜਾਣ ਉੱਡ ਜਾਣਗੇ ਤੁਹਾਡੇ ਹੋਸ਼, 500 ਕਰੋੜ ਦੇ ਬਜਟ ’ਚੋਂ ਲਈ ਮੋਟੀ ਰਕਮ

ਡਾਇਰੈਕਟਰ ਓਮ ਰਾਓਤ ਦੀ ‘ਆਦੀਪੁਰੂਸ਼’ 2022 ਦੀਆਂ ਵੱਡੀਆਂ ਫ਼ਿਲਮਾਂ ’ਚੋਂ ਇਕ ਹੈ। ਓਮ ਰਾਓਤ ਇਸ ਫ਼ਿਲਮ ਰਾਹੀਂ ਸਿਲਵਰ ਸਕ੍ਰੀਨ ’ਤੇ ‘ਰਾਮਾਇਣ’ ਦੀ ਕਹਾਣੀ ਪੇਸ਼ ਕਰਨ ਵਾਲੇ ਹਨ ਪਰ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਸਵਾਲਾਂ ਦੇ ਘੇਰੇ ’ਚ ਆ ਗਈ ਹੈ।

PunjabKesari

2 ਅਕਤੂਬਰ ਨੂੰ ‘ਆਦੀਪੁਰੂਸ਼’ ਦਾ ਟੀਜ਼ਰ ਸਾਹਮਣੇ ਆਉਂਦਿਆਂ ਹੀ ਲੋਕਾਂ ਨੇ ਸੈਫ ਅਲੀ ਖ਼ਾਨ ਦੇ ਰਾਵਣ ਦੇ ਰੋਲ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਫ਼ਿਲਮ ’ਚ ਰਾਵਣ ਬਣੇ ਸੈਫ ਦੀ ਲੁੱਕ ਤੋਂ ਲੈ ਕੇ ਉਨ੍ਹਾਂ ਦੇ ਪੁਸ਼ਪਕ ਵਿਮਾਨ ਦਾ ਰੱਜ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ। ਲੋਕਾਂ ਨੂੰ ਸੈਫ ਦਾ ਲੁੱਕ ਰਾਵਣ ਦੀ ਤਰ੍ਹਾਂ ਘੱਟ, ਸਗੋਂ ਖਿਲਜੀ ਵਰਗਾ ਜ਼ਿਆਦਾ ਲੱਗ ਰਿਹਾ ਹੈ। ਉਥੇ ਰਾਮ ਦੇ ਕਿਰਦਾਰ ’ਚ ਪ੍ਰਭਾਸ ਵੀ ਪ੍ਰਸ਼ੰਸਕਾਂ ਨੂੰ ਉਨੇ ਖ਼ਾਸ ਨਹੀਂ ਲੱਗੇ, ਜਿੰਨੀ ਉਮੀਦ ਕੀਤੀ ਗਈ ਸੀ।

PunjabKesari

ਇਸ ਤੋਂ ਇਲਾਵਾ ਫ਼ਿਲਮ ਦੇ ਖ਼ਰਾਬ ਵੀ. ਐੱਫ. ਐਕਸ. ਨੂੰ ਲੈ ਕੇ ਵੀ ਲੋਕ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ। ਕਈ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਫ਼ਿਲਮ ’ਚ ਪ੍ਰਭਾਸ ਤੇ ਸੈਫ ਅਲੀ ਖ਼ਾਨ ਦੇ ਕਈ ਸੀਨਜ਼ ਹਾਲੀਵੁੱਡ ਫ਼ਿਲਮਾਂ ਤੇ ਸ਼ੋਅਜ਼ ਜਿਵੇਂ ‘ਗੇਮ ਆਫ ਥ੍ਰੋਨਜ਼’, ‘ਐਕੁਆਮੈਨ’ ਤੇ ‘ਰਾਈਜ਼ ਆਫ ਦਿ ਪਲੈਨੇਟ ਆਫ ਦਿ ਏਪਸ’ ਤੋਂ ਕਾਪੀ ਕੀਤੇ ਗਏ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News