ਮੁਸ਼ਕਲ ਘੜੀ 'ਚ ਬੋਨੀ ਕਪੂਰ ਨੇ ਇੰਝ ਜਿੱਤਿਆ ਸੀ ਸ਼੍ਰੀਦੇਵੀ ਦਾ ਦਿਲ

11/12/2020 9:57:21 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਬੋਨੀ ਕਪੂਰ ਦਾ ਜਨਮ 11 ਨਵੰਬਰ 1955 ਨੂੰ ਹੋਇਆ ਸੀ। ਬੋਨੀ ਕਪੂਰ ਨੇ ਹਿੰਦੀ ਸਿਨੇਮਾ ਨੂੰ ਬਹੁਤ ਸਾਰੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ, ਜਿਨ੍ਹਾਂ 'ਚ 'ਮਿਸਟਰ ਇੰਡੀਆ', 'ਨੋ ਐਂਟਰੀ', 'ਜੁਦਾਈ' ਅਤੇ 'ਵਾਂਟੇਡ' ਸ਼ਾਮਲ ਹਨ। 1980 ਵਿਚ ਬੋਨੀ ਕਪੂਰ ਨੇ ਪਹਿਲੀ ਫ਼ਿਲਮ 'ਹਮ ਪਾਂਚ' ਬਣਾਈ ਸੀ। ਉਸ ਨੇ ਆਪਣੀਆਂ ਬਹੁਤ ਸਾਰੀਆਂ ਫ਼ਿਲਮਾਂ 'ਚ ਅਨਿਲ ਕਪੂਰ ਅਤੇ ਸੰਜੇ ਕਪੂਰ ਨੂੰ ਕਾਸਟ ਕੀਤਾ। ਹੁਣ ਉਨ੍ਹਾਂ ਦਾ ਬੇਟਾ ਅਰਜੁਨ ਕਪੂਰ ਫ਼ਿਲਮਾਂ ਵੀ 'ਚ ਧੂਮ ਮਚਾ ਰਿਹਾ ਹੈ। ਬੋਨੀ ਅਤੇ ਸ਼੍ਰੀਦੇਵੀ ਦੀ ਬੇਟੀ ਜਾਨਹਵੀ ਨੇ ਵੀ ਬਾਲੀਵੁੱਡ 'ਚ ਕਦਮ ਰੱਖਿਆ ਹੈ ਅਤੇ ਇਕ ਤੋਂ ਬਾਅਦ ਇਕ ਫ਼ਿਲਮਾਂ ਕਰ ਰਹੀ ਹੈ। ਬੋਨੀ ਕਪੂਰ ਦਾ ਪਹਿਲਾ ਵਿਆਹ ਮੋਨਾ ਸ਼ੋਰੀ ਕਪੂਰ ਨਾਲ ਹੋਇਆ ਸੀ। ਮੋਨਾ ਅਤੇ ਬੋਨੀ ਦੇ ਦੋ ਬੱਚੇ ਅਰਜੁਨ ਕਪੂਰ ਅਤੇ ਅੰਸ਼ੁਲਾ ਕਪੂਰ ਹਨ।

PunjabKesari
ਮੋਨਾ ਤੋਂ ਤਲਾਕ ਤੋਂ ਬਾਅਦ ਬੋਨੀ ਨੇ ਸ਼੍ਰੀਦੇਵੀ ਨਾਲ ਵਿਆਹ ਕਰਵਾ ਲਿਆ। ਸ਼੍ਰੀਦੇਵੀ ਅਤੇ ਬੋਨੀ ਦੀਆਂ ਦੋ ਬੇਟੀਆਂ ਜਾਨਹਵੀ ਕਪੂਰ ਅਤੇ ਖੁਸ਼ੀ ਕਪੂਰ ਸਨ। 1996 'ਚ ਬੋਨੀ ਨੇ ਸ਼੍ਰੀਦੇਵੀ ਨਾਲ ਵਿਆਹ ਕਰਵਾ ਲਿਆ। ਕਿਹਾ ਜਾਂਦਾ ਹੈ ਕਿ ਸ਼੍ਰੀਦੇਵੀ ਉਸ ਸਮੇਂ ਗਰਭਵਤੀ ਸੀ।

PunjabKesari

ਬੋਨੀ ਅਤੇ ਸ਼੍ਰੀਦੇਵੀ ਦੀ ਪ੍ਰੇਮ ਕਹਾਣੀ ਵੀ ਬਹੁਤ ਦਿਲਚਸਪ ਹੈ। ਬੋਨੀ ਕਪੂਰ ਨੇ ਸ਼੍ਰੀਦੇਵੀ ਨੂੰ ਪਹਿਲਾਂ ਹੀ ਪ੍ਰਸਤਾਵ ਦਿੱਤਾ ਸੀ ਪਰ ਸ਼੍ਰੀਦੇਵੀ ਨੇ ਉਸ ਨੂੰ ਕੋਈ ਭਾਅ ਨਹੀਂ ਦਿੱਤਾ। ਉਸ ਸਮੇਂ ਬੋਨੀ ਆਪਣੇ ਛੋਟੇ ਭਰਾ ਅਨਿਲ ਕਪੂਰ ਨਾਲ ਫ਼ਿਲਮ 'ਮਿਸਟਰ ਇੰਡੀਆ' ਬਣਾ ਰਹੇ ਸਨ। ਇਸ ਫ਼ਿਲਮਾਂ 'ਚ ਉਹ ਸ਼੍ਰੀਦੇਵੀ ਨੂੰ ਲੈਣਾ ਚਾਹੁੰਦਾ ਸੀ ਪਰ ਉਸ ਨੂੰ ਪਹੁੰਚਣ ਲਈ ਕੋਈ ਰਸਤਾ ਨਹੀਂ ਮਿਲਿਆ। ਬੋਨੀ ਨੇ ਸ਼੍ਰੀਦੇਵੀ ਦੀ ਮਾਂ ਕੋਲ ਪਹੁੰਚ ਕੀਤੀ।

PunjabKesari

ਸ਼੍ਰੀਦੇਵੀ ਦੀ ਮਾਂ ਨੇ ਫ਼ਿਲਮ ਲਈ ਹੋਰ ਪੈਸੇ ਦੀ ਮੰਗ ਕੀਤੀ। ਬੋਨੀ ਕਪੂਰ ਇਕ ਫੀਸ ਲਈ ਰਾਜ਼ੀ ਹੋ ਗਏ ਅਤੇ ਇਸ ਤਰ੍ਹਾਂ ਸ਼੍ਰੀਦੇਵੀ ਨੇ ਫ਼ਿਲਮ 'ਚ ਕੰਮ ਕੀਤਾ। ਇਕ ਸਮਾਂ ਅਜਿਹਾ ਆਇਆ ਜਦੋਂ ਸ਼੍ਰੀਦੇਵੀ ਦੀ ਮਾਂ ਬੀਮਾਰ ਹੋ ਗਈ ਅਤੇ ਲੰਬੇ ਸਮੇਂ ਤਕ ਉਸ ਦਾ ਇਲਾਜ ਹੋਇਆ। ਉਸ ਮੁਸ਼ਕਲ ਦੌਰ 'ਚ ਬੋਨੀ ਨੇ ਸ਼੍ਰੀਦੇਵੀ ਦਾ ਬਹੁਤ ਸਮਰਥਨ ਕੀਤਾ। ਇਹ ਕਿਹਾ ਜਾਂਦਾ ਹੈ ਕਿ ਸ਼੍ਰੀਦੇਵੀ ਦੀ ਮਾਂ ਦੀ ਬਿਮਾਰੀ ਅਤੇ ਫਿਰ ਉਸ ਦੀ ਮੌਤ ਦੌਰਾਨ ਉਨ੍ਹਾਂ ਦੀ ਨੇੜਤਾ ਨੂੰ ਵਧਾ ਦਿੱਤਾ ਸੀ।

PunjabKesari

ਇਸ ਤਰ੍ਹਾਂ ਉਨ੍ਹਾਂ ਦਾ ਸਬੰਧ ਸਹਿਨਭੂਤੀ ਨਾਲ ਸ਼ੁਰੂ ਹੋਇਆ ਅਤੇ ਪਿਆਰ 'ਚ ਬਦਲ ਗਿਆ। ਬੋਨੀ ਕਪੂਰ ਨੇ ਆਪਣੇ ਤੋਂ 8 ਸਾਲ ਛੋਟੀ ਸ਼੍ਰੀਦੇਵੀ ਨੂੰ ਪਰਪੋਜ਼ ਕੀਤਾ ਸੀ। ਦੋਵਾਂ ਨੇ ਬਹੁਤ ਨਿਜੀ ਤਰੀਕੇ ਨਾਲ ਵਿਆਹ ਕੀਤਾ ਸੀ। 24 ਫਰਵਰੀ 2018 ਨੂੰ ਸ਼੍ਰੀਦੇਵੀ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਬੋਨੀ ਹੁਣ ਆਪਣੀਆਂ ਦੋਵੇਂ ਧੀਆਂ ਨਾਲ ਰਹਿੰਦਾ ਹੈ।

PunjabKesari
 


sunita

Content Editor sunita