ਅਦਾਕਾਰਾ ਅਨੁਸ਼ਕਾ ਸ਼ਰਮਾ ਦੀਆਂ ਵਧੀਆ ਮੁਸ਼ਕਿਲਾਂ, ਬੰਬੇ ਹਾਈ ਕੋਰਟ ਨੇ ਖਾਰਜ ਕੀਤੀ ਇਹ ਪਟੀਸ਼ਨ
Friday, Mar 31, 2023 - 09:08 AM (IST)
ਮੁੰਬਈ (ਭਾਸ਼ਾ) - ਬੰਬੇ ਹਾਈ ਕੋਰਟ ਨੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਅਨੁਸ਼ਕਾ ਸ਼ਰਮਾ ਨੇ ਰਾਏ ਵਿਕਰੀ ਕਰ ਵਿਭਾਗ ਵਲੋਂ ਪਾਸ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ, ਜਿਨ੍ਹਾਂ ’ਚ ਮਹਾਰਾਸ਼ਟਰ ਵੈਲਿਊ ਐਡਿਡ ਟੈਕਸ ਕਾਨੂੰਨ ਤਹਿਤ ਸਮੀਖਿਆ ਸਾਲ 2012 ਤੋਂ 2016 ਲਈ ਉਨ੍ਹਾਂ ਤੋਂ ਟੈਕਸ ਦੀ ਮੰਗ ਕੀਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਤਾਪਸੀ ਪਨੂੰ, ਰੀਵੀਲਿੰਗ ਡਰੈੱਸ ਨਾਲ ਪਹਿਨਿਆ ਮਾਂ ‘ਲਕਸ਼ਮੀ’ ਦੀ ਮੂਰਤੀ ਦਾ ਬਣਿਆ ਨੈੱਕਪੀਸ
ਜੱਜ ਨਿਤਿਨ ਜਾਮਦਾਰ ਅਤੇ ਜੱਜ ਅਭੈ ਆਹੂਜਾ ਦੀ ਬੈਂਚ ਨੇ ਕਿਹਾ ਕਿ ਅਨੁਸ਼ਕਾ ਸ਼ਰਮਾ ਕੋਲ ਮਹਾਰਾਸ਼ਟਰ ਵੈਲਿਊ ਐਡਿਡ (ਐੱਮ. ਵੀ. ਏ. ਟੀ.) ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਹੁਕਮਾਂ ਦੇ ਖਿਲਾਫ ਅਪੀਲ ਦਰਜ ਕਰਨ ਦਾ ਬਦਲਵਾਂ ਉਪਾਅ ਹੈ। ਅਨੁਸ਼ਕਾ ਨੇ ਕਾਨੂੰਨ ਤਹਿਤ ਮੁੁਲਾਂਕਣ ਸਾਲ 2012-13 , 2013-14 , 2014- 15 ਅਤੇ 2015-16 ਲਈ ਟੈਕਸ ਲਗਾਉਣ ਦੇ ਵਿਕਰੀ ਕਰ ਵਿਭਾਗ ਦੇ 4 ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ 4 ਪਟੀਸ਼ਨਾਂ ਦਾਇਰ ਕੀਤੀਆਂ ਸਨ।
ਇਹ ਖ਼ਬਰ ਵੀ ਪੜ੍ਹੋ : ਜਨਮਦਿਨ ਮੌਕੇ ਗਾਇਕ ਬੱਬੂ ਮਾਨ ਨੂੰ ਵੱਡਾ ਝਟਕਾ, ਟਵਿੱਟਰ ਅਕਾਊਂਟ ਹੋਇਆ ਬੰਦ
ਇਸ ਮਾਮਲੇ ਨੂੰ ਲੈ ਕੇ ਅਨੁਸ਼ਕਾ ਸ਼ਰਮਾ ਖ਼ਿਲਾਫ਼ ਚੱਲਦੇ ਹੋਏ ਸੇਲ ਟੈਕਸ ਵਿਭਾਗ ਨੇ ਬੰਬੇ ਹਾਈ ਕੋਰਟ ਨੂੰ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ- ਅਦਾਕਾਰਾ ਅਨੁਸ਼ਕਾ ਸ਼ਰਮਾ ਐਵਾਰਡ ਸ਼ੋਅ ਜਾਂ ਸਟੇਜ 'ਤੇ ਆਪਣੇ ਪ੍ਰਦਰਸ਼ਨ 'ਤੇ ਕਾਪੀਰਾਈਟ ਦੀ ਸਭ ਤੋਂ ਪਹਿਲਾਂ ਮਾਲਕ ਸੀ ਅਤੇ ਇਸੇ ਕਾਰਨ ਜੋ ਵੀ ਕਮਾਈ ਹੁੰਦੀ ਹੈ। ਇਸ ਤੋਂ ਇਸ 'ਤੇ ਵਿਕਰੀ ਟੈਕਸ ਅਦਾ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।