ਪ੍ਰਸਿੱਧ ਗਾਇਕਾ ਦੇ ਸ਼ੋਅ ਤੋਂ ਪਹਿਲਾਂ ਮਿਲੇ 'ਬੰਬ', ਅੱਤਵਾਦੀ ਹਮਲੇ ਦਾ ਖਦਸ਼ਾ, ਰੱਦ ਹੋਏ ਸਾਰੇ ਸ਼ੋਅ
Thursday, Aug 08, 2024 - 05:23 PM (IST)
ਐਂਟਰਟੇਨਮੈਂਟ ਡੈਸਕ - ਆਸਟਰੀਆ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੀ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਕਥਿਤ ਤੌਰ 'ਤੇ ਵਿਏਨਾ 'ਚ ਗਾਇਕਾ ਟੇਲਰ ਸਵਿਫਟ ਦੇ ਆਉਣ ਵਾਲੇ ਸੰਗੀਤ ਸਮਾਰੋਹਾਂ 'ਤੇ ਹਮਲੇ ਦੀ ਸਾਜ਼ਿਸ਼ ਰਚ ਰਹੇ ਸਨ।
19 ਸਾਲਾ ਸ਼ੱਕੀ ਗ੍ਰਿਫ਼ਤਾਰ
ਵਿਏਨਾ ਰਾਜ ਦੇ ਪੁਲਸ ਨਿਰਦੇਸ਼ਕ ਫ੍ਰਾਂਜ਼ ਰੂਫ ਅਤੇ ਪੁਲਸ ਮੁਖੀ ਗੇਰਹਾਰਡ ਪਰਸਟਲ ਨੇ ਦੱਸਿਆ ਕਿ ਆਸਟ੍ਰੀਆ ਦੀ ਸੰਘੀ ਅਤੇ ਰਾਜ ਪੁਲਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਚੋਂ ਇੱਕ 19 ਸਾਲਾ ਵਿਅਕਤੀ ਸੀ, ਜਿਸ ਨੇ ਕਥਿਤ ਤੌਰ 'ਤੇ ਆਈ. ਐੱਸ. ਆਈ. ਐੱਸ. ਪ੍ਰਤੀ ਆਪਣੀ ਵਫ਼ਾਦਾਰੀ ਦਾ ਐਲਾਨ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀ ਬਣ ਗਏ ਸਨ ਅਤੇ ਕਥਿਤ ਤੌਰ 'ਤੇ ਹਮਲੇ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...
ਸੰਗੀਤ ਸਮਾਰੋਹ 'ਤੇ ਹਮਲਾ ਕਰਨ ਦੀ ਯੋਜਨਾ
ਆਸਟ੍ਰੀਆ ਦੇ ਜਨਤਕ ਸੁਰੱਖਿਆ ਦੇ ਡਾਇਰੈਕਟਰ ਜਨਰਲ ਫ੍ਰਾਂਜ਼ ਰੁਫ ਨੇ ਕਿਹਾ ਕਿ ਸ਼ੱਕੀ ਨੇ ਟੇਲਰ ਸਵਿਫਟ ਦੇ ਸੰਗੀਤ ਸਮਾਰੋਹ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੀ ਰਿਹਾਇਸ਼ ਸਾਹਮਣੇ ਆਈ। ਰਿਹਾਇਸ਼ ਦੀ ਤਲਾਸ਼ੀ ਦੌਰਾਨ ਰਸਾਇਣਕ ਪਦਾਰਥ ਮਿਲੇ ਹਨ। ਅਧਿਕਾਰੀਆਂ ਨੇ ਕਿਹਾ ਕਿ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਨ੍ਹਾਂ ਪਦਾਰਥਾਂ ਦੀ ਵਰਤੋਂ ਬੰਬ ਬਣਾਉਣ ਲਈ ਕੀਤੀ ਗਈ ਸੀ। ਦੱਸ ਦੇਈਏ, ਆਸਟ੍ਰੀਆ ਦੀ ਕੋਬਰਾ ਯੂਨਿਟ, ਜੋ ਕਿ ਐੱਫ. ਬੀ. ਆਈ. ਦੀ ਬੰਧਕ ਬਚਾਓ ਟੀਮ ਵਰਗੀ ਹੈ, ਨੇ ਗ੍ਰਿਫ਼ਤਾਰੀ 'ਚ ਸਹਾਇਤਾ ਕੀਤੀ।
17 ਸਾਲਾ ਸ਼ੱਕੀ ਵੀ ਹੈ ਸ਼ਾਮਲ
ਅਫਸਰ ਰੁਫ ਨੇ ਦੱਸਿਆ ਕਿ ਉੱਤਰੀ ਮੈਸੇਡੋਨੀਆ ਮੂਲ ਦੇ ਕਿਸ਼ੋਰ ਨੂੰ ਮੁੱਖ ਸ਼ੱਕੀ ਮੰਨਿਆ ਜਾਂਦਾ ਹੈ। ਆਸਟਰੀਆ ਦੇ ਇੱਕ 17 ਸਾਲਾ ਨੌਜਵਾਨ ਨੇ ਉਸ ਦਾ ਸਾਥ ਦਿੱਤਾ ਹੈ। ਇਹ ਦੋਵੇਂ ਨੌਜਵਾਨ ਇਕ ਛੋਟੇ ਗਰੁੱਪ ਦਾ ਹਿੱਸਾ ਹਨ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਾਂ। ਹਾਲਾਂਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਖ਼ਤਰਾ ਥੋੜ੍ਹਾ ਘੱਟ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ 1 ਗੀਤ ਤੋਂ ਕਮਾਉਂਦੇ ਇੰਨੇ ਲੱਖ ਰੁਪਏ! ਕਰੋੜਾਂ 'ਚ ਹੈ ਸਾਲ ਦੀ ਕਮਾਈ
2 ਲੱਖ ਲੋਕਾਂ ਦੇ ਆਉਣ ਦੀ ਸੀ ਉਮੀਦ
ਦੱਸਿਆ ਜਾ ਰਿਹਾ ਹੈ ਕਿ ਟੇਲਰ ਸਵਿਫਟ ਦੇ 3 ਕੰਸਰਟ ਵਿਏਨਾ 'ਚ ਹੋਣੇ ਸਨ, ਜਿਸ 'ਚ ਕਰੀਬ 2 ਲੱਖ ਲੋਕਾਂ ਨੇ ਹਿੱਸਾ ਲੈਣਾ ਸੀ। ਹਾਲਾਂਕਿ ਹੁਣ ਸਰਕਾਰ ਦੇ ਹੁਕਮਾਂ 'ਤੇ ਇਹ ਸਮਾਰੋਹ ਰੱਦ ਕਰ ਦਿੱਤੇ ਗਏ ਹਨ। ਪੁਲਸ ਨੇ ਇਨ੍ਹਾਂ ਲੋਕਾਂ ਨੂੰ ਸੰਗੀਤ ਸਮਾਰੋਹਾਂ 'ਤੇ ਹਮਲਿਆਂ ਦੀ ਯੋਜਨਾ ਬਣਾਉਣ ਦੇ ਸ਼ੱਕ 'ਚ ਹਿਰਾਸਤ 'ਚ ਲਿਆ ਸੀ। ਅਧਿਕਾਰੀ ਨੇ ਰੁਫ 'ਤੇ ਕਿਹਾ, "ਹੰਗਰੀ ਦੀ ਸਰਹੱਦ ਦੇ ਨੇੜੇ ਟੇਰੇਨਿਟਜ਼ ਸ਼ਹਿਰ 'ਚ ਮੁੱਖ ਸ਼ੱਕੀ ਦੇ ਘਰ ਦੀ ਤਲਾਸ਼ੀ ਦੌਰਾਨ ਰਸਾਇਣਕ ਪਦਾਰਥ ਅਤੇ ਤਕਨੀਕੀ ਉਪਕਰਣ ਜ਼ਬਤ ਕੀਤੇ ਗਏ ਸਨ।"
ਇਕ ਅਖਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ੱਕੀ ਵਿਅਕਤੀ ਨੇ ਬੰਬ ਬਣਾਉਣ ਲਈ ਆਪਣੇ ਕੰਮ ਵਾਲੀ ਥਾਂ ਤੋਂ ਰਸਾਇਣਕ ਪਦਾਰਥ ਚੋਰੀ ਕਰਨ ਦਾ ਸ਼ੱਕ ਕੀਤਾ ਸੀ। 19 ਸਾਲਾ ਨੌਜਵਾਨ ਨੇ ਸਟੇਡੀਅਮ ਦੇ ਬਾਹਰ ਇਕੱਠੀ ਹੋਈ ਭੀੜ 'ਚ ਕਾਰ ਭਜਾਉਣ ਦੀ ਯੋਜਨਾ ਬਣਾਈ ਸੀ ਅਤੇ ਚਾਕੂ ਦੀ ਵਰਤੋਂ ਕਰਨ ਦੀ ਵੀ ਯੋਜਨਾ ਬਣਾਈ ਸੀ। ਆਸਟ੍ਰੀਆ ਦੇ ਗ੍ਰਹਿ ਮੰਤਰਾਲੇ ਅਤੇ ਖੁਫੀਆ ਸੇਵਾ ਨੇ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਹੈ। ਇਸ ਦੌਰਾਨ, 34 ਸਾਲਾ ਸਵਿਫਟ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ 'ਤੇ ਸੰਗੀਤ ਸਮਾਰੋਹ ਨੂੰ ਰੱਦ ਕਰਨ ਬਾਰੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।