ਅਦਾਕਾਰ ਬੋਮਨ ਈਰਾਨੀ ਦੀ ਮਾਂ ਦਾ ਦਿਹਾਂਤ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ

6/10/2021 5:21:49 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਬੋਮਨ ਈਰਾਨੀ ਦੇ ਮਾਤਾ ਦਾ ਦਿਹਾਂਤ ਹੋ ਗਿਆ ਹੈ। ਬੋਮਨ ਈਰਾਨੀ ਦੇ ਮਾਤਾ 94 ਸਾਲ ਦੇ ਸਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ।

 
 
 
 
 
 
 
 
 
 
 
 
 
 
 
 

A post shared by Boman Irani (@boman_irani)

ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ''ਮਾਂ ਈਰਾਨੀ ਨੇ ਨੀਂਦ 'ਚ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਉਹ 94 ਸਾਲ ਦੇ ਸਨ, ਉਨ੍ਹਾਂ ਨੇ 32 ਸਾਲ ਦੀ ਉਮਰ ਤੋਂ ਹੀ ਮੇਰੇ ਲਈ ਮਾਂ-ਪਿਤਾ ਦੋਵੇਂ ਰੋਲ ਨਿਭਾਏ। ਉਹ ਬਹੁਤ ਜ਼ਿੰਦਾਦਿਲ ਸੀ, ਜੋ ਮਜ਼ੇਦਾਰ ਕਹਾਣੀਆਂ ਨਾਲ ਭਰੀ ਸੀ। ਜਦੋਂ ਉਨ੍ਹਾਂ ਨੇ ਮੈਨੂੰ ਫ਼ਿਲਮਾਂ 'ਚ ਭੇਜਿਆ ਸੀ ਤਾਂ ਉਹ ਸ਼ਾਮ 'ਚ ਇਹ ਸੁਨਿਸ਼ਚਿਤ ਕਰਦੀ ਸੀ ਕਿ ਕੰਪਾਊਂਡ ਦੇ ਸਾਰੇ ਬੱਚੇ ਮੈਨੂੰ ਮਿਲਣ ਆਉਂਦੇ ਸਨ। ਉਹ ਕਹਿੰਦੀ ਸੀ ਕਿ ਪੌਪਕੌਰਨ ਲਿਆਉਣਾ ਨਾ ਭੁੱਲਣਾ ਕਿਉਂਕਿ ਉਨ੍ਹਾਂ ਨੂੰ ਖਾਣੇ ਬੇਹੱਦ ਪਸੰਦ ਸਨ। ਉਹ ਵਿਕੀਪੀਡੀਆ 'ਤੇ ਫੈਕਟ ਚੈੱਕ ਕਰਦੇ ਸਨ ਅਤੇ ਨਾਲ ਹੀ ਆਈ. ਐੱਮ. ਡੀ. ਬੀ. ਦੇ ਫਲੈਸ਼ ਦੇਖਿਆ ਕਰਦੇ ਸਨ। ਉਹ ਹਮੇਸ਼ਾ ਕਹਿੰਦੇ ਸਨ ਮੈਨੂੰ ਕਿ ਤੂੰ ਸਿਰਫ਼ ਇਸ ਲਈ ਇੱਕ ਐਕਟਰ ਨਹੀਂ ਆ ਕਿ ਲੋਕ ਤੇਰੀ ਤਾਰੀਫ਼ ਕਰਨਗੇ। ਤੂੰ ਇਕ ਐਕਟਰ ਇਸ ਲਈ ਹੈ ਕਿਉਂਕਿ ਤੂੰ ਲੋਕਾਂ ਨੂੰ ਹਸਾ ਸਕਦਾ ਹੈ। ਲੋਕਾਂ ਨੂੰ ਖ਼ੁਸ਼ ਕਰੋ, ਉਨ੍ਹਾਂ ਨੂੰ ਹਸਾਓ।''

PunjabKesari

ਬੋਮਨ ਈਰਾਨੀ ਨੇ ਅੱਗੇ ਲਿਖਿਆ ਕਿ ਕੱਲ ਰਾਤ ਉਨ੍ਹਾਂ ਨੇ ਮਲਾਈ ਕੁਲਫ਼ੀ ਤੇ ਅੰਬ ਖਾਣ ਲਈ ਮੰਗੇ ਸਨ। ਉਹ ਚਾਂਦ ਸਿਤਾਰੇ ਵੀ ਮੰਗ ਸਕਦੀ ਸੀ। ਉਹ  ਸੀ ਅਤੇ ਹਮੇਸ਼ਾ ਰਹੇਗੀ, ਏਕ ਸਿਤਾਰਾ। ਦੱਸ ਦਈਏ ਕਿ ਈਰਾਨੀ ਦੇ ਮਾਂ ਦਿਹਾਂਤ ਤੋਂ ਬਾਅਦ ਫ਼ਿਲਮ ਇੰਡਸਟਰੀ ਨਾਲ ਜੁੜੇ ਸਿਤਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।


sunita

Content Editor sunita