‘ਸਪਾਇਰਲ ਬਾਊਂਡ’ ਈਵੈਂਟ ’ਚ ਸ਼ਾਮਲ ਹੋਏ ਬਾਲੀਵੁੱਡ ਸਿਤਾਰੇ

Saturday, May 02, 2026 - 01:23 PM (IST)

‘ਸਪਾਇਰਲ ਬਾਊਂਡ’ ਈਵੈਂਟ ’ਚ ਸ਼ਾਮਲ ਹੋਏ ਬਾਲੀਵੁੱਡ ਸਿਤਾਰੇ

ਮੁੰਬਈ- ਫਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਅਤੇ ਫਿਲਮਸਾਜ਼ ਬੋਮਨ ਇਰਾਨੀ ਦੇ ਸਕ੍ਰਿਪਟ ਰਾਈਟਿੰਗ ਸਿਖਾਉਣ ਵਾਲੇ ਪਲੇਟਫਾਰਮ 'Spiral Bound' (ਸਪਾਈਰਲ ਬਾਊਂਡ) ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਮੁੰਬਈ ਵਿੱਚ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜਾਵੇਦ ਅਖ਼ਤਰ, ਅਨੁਪਮ ਖੇਰ, ਆਮਿਰ ਖਾਨ, ਅਭਿਸ਼ੇਕ ਬੱਚਨ ਅਤੇ ਅਰਚਨਾ ਪੂਰਨ ਸਿੰਘ ਵਰਗੀਆਂ ਹਸਤੀਆਂ ਸ਼ਾਮਲ ਹੋਈਆਂ।

PunjabKesari

ਕੀ ਹੈ 'Spiral Bound'?

ਬੋਮਨ ਇਰਾਨੀ ਨੇ ਸਾਲ 2020 ਦੇ ਲਾਕਡਾਊਨ ਦੌਰਾਨ ਇਸ ਦੀ ਸ਼ੁਰੂਆਤ ਕੀਤੀ ਸੀ। ਇਹ ਇੱਕ ਅਜਿਹਾ ਪਲੇਟਫਾਰਮ ਹੈ ਜੋ ਨਵੇਂ ਅਤੇ ਉਭਰਦੇ ਸਕ੍ਰੀਨ-ਰਾਈਟਰਾਂ ਨੂੰ ਸਿਖਲਾਈ ਦਿੰਦਾ ਹੈ। ਹੁਣ ਤੱਕ ਇਸ ਨਾਲ 2,000 ਤੋਂ ਵੱਧ ਮੈਂਬਰ ਜੁੜ ਚੁੱਕੇ ਹਨ। ਔਨਲਾਈਨ ਅਤੇ ਔਫਲਾਈਨ ਮਿਲਾ ਕੇ 865 ਸੈਸ਼ਨ ਪੂਰੇ ਕੀਤੇ ਜਾ ਚੁੱਕੇ ਹਨ। ਇਸ ਸਾਲ ਇਸ ਵਿੱਚ ਮਾਸਕੋ ਫਿਲਮ ਕਲੱਸਟਰ ਵੀ ਸ਼ਾਮਲ ਹੋ ਰਿਹਾ ਹੈ, ਜਿਸ ਨਾਲ ਇਹ ਅੰਤਰਰਾਸ਼ਟਰੀ ਪੱਧਰ 'ਤੇ ਫੈਲ ਰਿਹਾ ਹੈ।

PunjabKesari

ਇਸ ਸਮਾਗਮ ਵਿੱਚ ਦੀਆ ਮਿਰਜ਼ਾ, ਆਇਸ਼ਾ ਸ਼ਰਮਾ, ਰਸਿਕਾ ਦੁੱਗਲ, ਅੰਮ੍ਰਿਤਾ ਫੜਨਵੀਸ, ਅਨੰਨਿਆ ਪਾਂਡੇ, ਫਰਾਹ ਖਾਨ, ਅਸ਼ਨੂਰ ਕੌਰ, ਸਾਕਸ਼ੀ ਤੰਵਰ, ਸ਼੍ਰੇਆ ਚੌਧਰੀ, ਅਨਿਲ ਕਪੂਰ, ਇਮਤਿਆਜ਼ ਅਲੀ ਤੇ ਰਾਜਕੁਮਾਰ ਹਿਰਾਨੀ ਨੇ ਵੀ ਸ਼ਮੂਲੀਅਤ ਕੀਤੀ।


author

cherry

Content Editor

Related News