ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ’ਚ ‘ਦਿ ਲਾਈਬ੍ਰੇਰੀ’ ਖੁੱਲ੍ਹੀ
Monday, Nov 02, 2026 - 02:46 PM (IST)
ਐਂਟਰਟੇਨਮੈਂਟ ਡੈਸਕ- ਮੁੰਬਈ ਦੇ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ (ਐੱਨ.ਐੱਮ.ਏ.ਸੀ.ਸੀ.) ਵਿਚ ‘ਦਿ ਲਾਇਬ੍ਰੇਰੀ’ ਦੀ ਸ਼ੁਰੂਆਤ ਹੋ ਗਈ ਹੈ। ‘ਦਿ ਲਾਇਬ੍ਰੇਰੀ’ ਦੇ ਲਾਂਚ ਈਵੈਂਟ ’ਚ ਕਈ ਬਾਲੀਵੁੱਡ ਸਿਤਾਰੇ ਪਹੁੰਚੇ। ਨੀਤਾ ਅੰਬਾਨੀ ਨਾਲ ਧੀ ਈਸ਼ਾ ਅੰਬਾਨੀ ਵੀ ਈਵੈਂਟ ’ਚ ਨਜ਼ਰ ਆਈ। ਈਵੈਂਟ ’ਚ ਅਦਾਕਾਰਾ ਕੁਸ਼ਾ ਕਪਿਲਾ, ਕਿਮ ਸ਼ਰਮਾ, ਵੇਦਿਕਾ ਪਿੰਟੋ, ਸੋਹਾ ਅਲੀ ਖ਼ਾਨ ਤੇ ਸੋਨਾਲੀ ਬੇਂਦਰੇ ਨੂੰ ਵੀ ਦੇਖਿਆ ਗਿਆ। ਓਰਹਾਨ ਅਵਤਰਮਣੀ (ਓਰੀ), ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਇਕੱਠੇ ਨਜ਼ਰ ਆਏ। ਸ਼ਾਹਿਦ ਕਪੂਰ ਪਤਨੀ ਮੀਰਾ ਕਪੂਰ ਅਤੇ ਕਾਜੋਲ ਧੀ ਨਯਾਸਾ ਦੇਵਗਨ ਨਾਲ ਪੁੱਜੇ। ਕਾਜੋਲ ਬਲੈਕ ਆਊਟਫਿੱਟ ’ਚ ਦਿਸੀ, ਜਦ ਕਿ ਨਯਾਸਾ ਨੇ ਵ੍ਹਾਈਟ ਡ੍ਰੈੱਸ ਪਹਿਨੀ ਸੀ।
ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਅਦਾਕਾਰ ਵਿਕਰਾਂਤ ਮੈਸੀ ਅਤੇ ਰਾਜਕੁਮਾਰ ਰਾਓ ਨੇ ਵੀ ਈਵੈਂਟ ’ਚ ਸ਼ਿਰਕਤ ਕੀਤੀ। ਐੱਨ.ਐੱਮ.ਏ.ਸੀ.ਸੀ. ਦੇ ਮੁਤਾਬਕ ਇਸ ਨਵੀਂ ਜਗ੍ਹਾ ਨੂੰ ਕਿਤਾਬਾਂ ਅਤੇ ਨਵੇਂ ਵਿਚਾਰਾਂ ’ਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ। ਇਥੇ ਲੋਕ ਗੱਲਬਾਤ ਅਤੇ ਕ੍ਰਿਏਟਿਵ ਵਰਕਸ਼ਾਪ ਵਰਗੀਆਂ ਸਰਗਰਮੀਆਂ ’ਚ ਹਿੱਸਾ ਲੈ ਸਕਣਗੇ। ਇਸ ਦਾ ਮਕਸਦ ਪੜ੍ਹਨ ਦੀ ਆਦਤ ਨੂੰ ਉਤਸ਼ਾਹ ਦੇਣਾ ਅਤੇ ਲੋਕਾਂ ਨੂੰ ਕਲਾ-ਸੱਭਿਆਚਾਰ ਨਾਲ ਜੋੜਨਾ ਹੈ। ਇਥੇ ਕਿਤਾਬਾਂ ਪੜ੍ਹਨ ਦੇ ਨਾਲ ਖਾਣਾ ਅਤੇ ਇਕੱਠੇ ਸਮਾਂ ਬਿਤਾਉਣ ਦਾ ਤਜਰਬਾ ਵੀ ਮਿਲੇਗਾ।
