ਅਨੁਸ਼ਕਾ ਸ਼ਰਮਾ ਨੇ ਲੰਡਨ ''ਚ ਕਿਉਂ ਕਰਵਾਈ ਡਿਲਿਵਰੀ? ਵੱਡੀ ਵਜ੍ਹਾ ਆਈ ਸਾਹਮਣੇ

Wednesday, Feb 21, 2024 - 08:25 PM (IST)

ਅਨੁਸ਼ਕਾ ਸ਼ਰਮਾ ਨੇ ਲੰਡਨ ''ਚ ਕਿਉਂ ਕਰਵਾਈ ਡਿਲਿਵਰੀ? ਵੱਡੀ ਵਜ੍ਹਾ ਆਈ ਸਾਹਮਣੇ

ਐਂਟਰਟੇਨਮੈਂਟ ਡੈਸਕ : ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਘਰ ਇਕ ਵਾਰ ਫਿਰ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਅਦਾਕਾਰਾ ਨੇ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਂ 'ਅਕਾਯ' ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਨੁਸ਼ਕਾ ਸ਼ਰਮਾ ਨੇ 15 ਫਰਵਰੀ ਨੂੰ ਪੁੱਤਰ ਨੂੰ ਜਨਮ ਦਿੱਤਾ। ਹਾਲਾਂਕਿ ਕਿਸੇ ਨੂੰ ਨਹੀਂ ਪਤਾ ਕਿ ਉਸ ਨੇ ਜਨਮ ਕਿੱਥੇ ਦਿੱਤਾ ਪਰ ਵਿਰਾਟ ਕੋਹਲੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ 'ਚ ਉਨ੍ਹਾਂ ਨੂੰ ਮੁੰਬਈ ਤੋਂ ਦੂਰ ਵਿਦੇਸ਼ 'ਚ ਦੇਖਿਆ ਜਾ ਸਕਦਾ ਹੈ।

ਡਿਲੀਵਰੀ ਦੀ ਲੋਕੇਸ਼ਨ ਬਣਿਆ ਸਸਪੈਂਸ
ਕੁਝ ਸਮੇਂ ਤੋਂ ਅਨੁਸ਼ਕਾ ਸ਼ਰਮਾ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਨ। ਹਾਲਾਂਕਿ ਵਿਰਾਟ ਜਾਂ ਅਨੁਸ਼ਕਾ ਨੇ ਵੀ ਪ੍ਰੈਗਨੈਂਸੀ ਦੀ ਪੁਸ਼ਟੀ ਨਹੀਂ ਕੀਤੀ ਸੀ। ਮੰਗਲਵਾਰ ਨੂੰ ਜੋੜੇ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ 15 ਫਰਵਰੀ ਨੂੰ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਇਸ ਖੁਸ਼ਖਬਰੀ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਹਰ ਕੋਈ ਇਸ ਜੋੜੀ ਨੂੰ ਵਧਾਈ ਦੇ ਰਿਹਾ ਹੈ। 

ਲੰਡਨ ਤੋਂ ਸਾਹਮਣੇ ਆਈ ਵਿਰਾਟ ਦੀ ਤਸਵੀਰ 
ਅਨੁਸ਼ਕਾ ਦੀ ਦੂਜੀ ਪ੍ਰੈਗਨੈਂਸੀ ਤੋਂ ਲੈ ਕੇ ਪੁੱਤਰ ਦੇ ਜਨਮ ਤੱਕ ਵਿਰਾਟ-ਅਨੁਸ਼ਕਾ ਨੇ ਪ੍ਰਾਈਵੇਸੀ ਦਾ ਪੂਰਾ ਧਿਆਨ ਰੱਖਿਆ ਪਰ ਪ੍ਰਸ਼ੰਸਕਾਂ ਦਾ ਧਿਆਨ ਉਨ੍ਹਾਂ 'ਤੇ ਪੈ ਹੀ ਗਿਆ। ਵਿਰਾਟ ਦੀ ਤਸਵੀਰ ਲੰਡਨ ਤੋਂ ਸਾਹਮਣੇ ਆਈ ਹੈ, ਜਿਸ ਨੂੰ ਉਨ੍ਹਾਂ ਦੇ ਫੈਨ ਕਲੱਬ ਨੇ ਸ਼ੇਅਰ ਕੀਤਾ ਹੈ। ਵਿਰਾਟ ਨੂੰ ਲੰਡਨ ਦੀਆਂ ਸੜਕਾਂ 'ਤੇ ਸੈਰ ਕਰਦਿਆਂ ਦੇਖਿਆ ਗਿਆ।

ਅਨੁਸ਼ਕਾ ਨੇ ਲੰਡਨ 'ਚ ਹੀ ਕਿਉਂ ਦਿੱਤਾ ਪੁੱਤਰ ਨੂੰ ਜਨਮ?
ਪ੍ਰਸ਼ੰਸਕਾਂ ਦੇ ਮਨ 'ਚ ਸਵਾਲ ਹੈ ਕਿ ਵਿਰਾਟ-ਅਨੁਸ਼ਕਾ ਦੀ ਡਿਲੀਵਰੀ ਮੁੰਬਈ 'ਚ ਨਹੀਂ ਸਗੋਂ ਵਿਦੇਸ਼ 'ਚ ਕਿਉਂ ਕਰਵਾਈ ਗਈ। DNN ਰਿਪੋਰਟ 'ਚ ਦੱਸਿਆ ਗਿਆ ਕਿ ਜੋੜੀ ਪ੍ਰਾਈਵੇਸੀ ਚਾਹੁੰਦੀ ਸੀ। ਪਾਪਰਾਜ਼ੀ ਦੇ ਵਾਰ-ਵਾਰ ਮਨ੍ਹਾ ਕਰਨ ਦੇ ਬਾਵਜੂਦ ਵਾਮਿਕਾ ਦੀ ਤਸਵੀਰ ਕਈ ਵਾਰ ਕਲਿੱਕ ਕੀਤੀ ਗਈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਵਿਰਾਟ-ਅਨੁਸ਼ਕਾ ਦੂਜੇ ਬੱਚੇ ਨੂੰ ਲੈ ਕੇ ਪ੍ਰਾਈਵੇਸੀ ਰੱਖਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਮੁੰਬਈ ਤੋਂ ਦੂਰ ਲੰਡਨ ਨੂੰ ਚੁਣਿਆ। ਇਕ ਹੋਰ ਕਾਰਨ ਦੱਸਿਆ ਜਾ ਰਿਹਾ ਹੈ ਕਿ ਜੋੜੀ ਯੂਕੇ ਸ਼ਿਫਟ ਹੋਣਾ ਚਾਹੁੰਦਾ ਹੈ। ਘੱਟੋ-ਘੱਟ ਉਹ ਇਸ ਥਾਂ ਨੂੰ ਆਪਣਾ ਦੂਜਾ ਘਰ ਬਣਾਉਣਾ ਚਾਹੁੰਦਾ ਹੈ। ਉਹ ਇੱਥੋਂ ਦੀ ਨਾਗਰਿਕਤਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਨੇ ਲੰਡਨ ਵਿਚ ਡਿਲੀਵਰੀ ਕਰਵਾਉਣਾ ਬਿਹਤਰ ਸਮਝਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News