ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ ’ਚ ਬਾਲੀਵੁੱਡ ਸਿਤਾਰਿਆਂ ਨੇ ਕੀਤੀ ਸ਼ਿਰਕਤ, ਤਸਵੀਰਾਂ ਆਈਆਂ ਸਾਹਮਣੇ

Thursday, Oct 20, 2022 - 11:01 AM (IST)

ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ ’ਚ ਬਾਲੀਵੁੱਡ ਸਿਤਾਰਿਆਂ ਨੇ ਕੀਤੀ ਸ਼ਿਰਕਤ, ਤਸਵੀਰਾਂ ਆਈਆਂ ਸਾਹਮਣੇ

ਨਵੀਂ ਦਿੱਲੀ- ਇਸ ਸਾਲ ਦੀਵਾਲੀ 24 ਅਕਤੂਬਰ ਯਾਨੀ ਸੋਮਵਾਰ ਨੂੰ ਮਨਾਈ ਜਾਵੇਗੀ। ਅਜਿਹੇ ’ਚ ਹਰ ਕੋਈ ਇਸ ਤਿਉਹਾਰ ਮਨਾਉਣ ਲਈ ਉਤਸ਼ਾਹਿਤ ਹੈ। ਫ਼ਿਲਮੀ ਗਲਿਆਰਿਆਂ ’ਚ ਵੀ ਦੀਵਾਲੀ ਪਾਰਟੀ ਸ਼ੁਰੂ ਹੋ ਗਈ ਹੈ। ਬੀਤੇ ਦਿਨੀਂ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਪ੍ਰੀ-ਦੀਵਾਲੀ ਪਾਰਟੀ ਰੱਖੀ ਸੀ, ਇਸ ਦੇ ਨਾਲ ਬੀਤੇ ਦਿਨ ਯਾਨੀ ਬੁੱਧਵਾਰ ਨੂੰ ਮਸ਼ਹੂਰ ਨਿਰਮਾਤਾ ਰਮੇਸ਼ ਤੋਰਾਨੀ ਨੇ ਵੀ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਪਾਰਟੀ ’ਚ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਪਾਰਟੀ ’ਚ ਕੈਟਰੀਨਾ-ਵਿੱਕੀ ਤੋਂ ਲੈ ਕੇ ਸ਼ਹਿਨਾਜ਼ ਗਿੱਲ, ਅਤੇ ਰਿਤੇਸ਼ ਦੇਸ਼ਮੁਖ ਸਮੇਤ ਕਈ ਸਿਤਾਰੇ ਪਹੁੰਚੇ।

PunjabKesari

ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ

ਇਸ ਪਾਰਟੀ ’ਚ ਵਿੱਕੀ ਕੌਸ਼ਲ ਪਤਨੀ ਕੈਟਰੀਨਾ ਕੈਫ਼ ਦਾ ਹੱਥ ਫੜੇ ਨਜ਼ਰ ਆਏ। ਇਸ ਦੌਰਾਨ ਕੈਟਰੀਨਾ ਰੈੱਡ ਕਲਰ ਦੇ ਸ਼ਰਾਰਾ ’ਚ ਨਜ਼ਰ ਆਈ। ਵਿੱਕੀ ਵੀ ਨੀਲੇ ਰੰਗ ਦੇ ਕੁੜਤੇ ਅਤੇ ਚਿੱਟੇ ਪਜਾਮੇ ’ਚ ਨਜ਼ਰ ਆਏ।

PunjabKesari

ਸ਼ਹਿਨਾਜ਼ ਗਿੱਲ

ਦੀਵਾਲੀ ਪਾਰਟੀ ’ਚ ਸ਼ਹਿਨਾਜ਼ ਗਿੱਲ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰਾ ਦਾ ਹੈਰਾਨ ਕਰਨ ਵਾਲੀ ਲੁੱਕ ਸਾਹਮਣੇ ਆਈ। ਅਦਾਕਾਰਾ ਦੀ ਇਸ ਖੂਬਸੂਰਤ ਲੁੱਕ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਸ਼ਹਿਨਾਜ਼ ਬਲੈਕ ਸਾੜ੍ਹੀ ’ਚ ਬੇਹੱਦ ਆਕਸ਼ਿਤ ਲੱਗ ਰਹੀ ਸੀ।

PunjabKesari

ਹਿਮੇਸ਼ ਰੇਸ਼ਮੀਆ-ਸੋਨੀਆ ਕਪੂਰ

ਦੀਵਾਲੀ ਪਾਰਟੀ ’ਚ ਹਿਮੇਸ਼ ਰੇਸ਼ਮੀਆ ਵੀ ਪਤਨੀ ਸੋਨੀਆ ਕਪੂਰ ਨਾਲ ਪਹੁੰਚੇ। ਇਸ ਦੌਰਾਨ ਦੋਵੇਂ ਜ਼ਬਰਦਸਤ ਬਣਾਉਂਦੇ ਨਜ਼ਰ ਆਏ।

PunjabKesari

ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ

ਇਸ ਦੀਵਾਲੀ ਪਾਰਟੀ ਮੌਕੇ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਵੀ ਇਸ ਪਾਰਟੀ ਦਾ ਹਿੱਸਾ ਬਣੇ ਨਜ਼ਰ ਆਏ। ਇਸ ਮੌਕੇ ’ਤੇ ਜੇਨੇਲੀਆ ਨੀਲੇ ਅਤੇ ਚਿੱਟੇ ਰੰਗ ਦੇ ਲਹਿੰਗਾ ’ਚ ਨਜ਼ਰ ਆਈ, ਉਥੇ ਹੀ ਰਿਤੇਸ਼ ਵੀ ਹਲਕੇ ਨੀਲੇ ਰੰਗ ਦੇ ਕੁੜਤੇ ਪਜਾਮੇ ’ਚ ਖੂਬਸੂਰਤ ਲੱਗ ਰਹੇ ਸਨ।

PunjabKesari

ਕਾਰਤਿਰ ਆਰੀਅਨ

ਇਸ ਦੇ ਨਾਲ ਮਸ਼ਹੂਰ ਅਦਾਕਾਰ ਕਾਰਤਿਰ ਆਰੀਅਨ ਨੇ ਵੀ ਇਸ ਸ਼ਾਨਦਾਰ ਪਾਰਟੀ ’ਚ ਸ਼ਿਰਕਤ ਕੀਤੀ। ਅਦਾਕਾਰ ਆਫ਼ ਵਾਈਟ ਕੁੜਤੇ ਪਜਾਮੇ ’ਚ ਨਜ਼ਰ ਆਏ। ਇਸ ਤੋਂ ਇਲਾਵਾ ਕਾਰਤਿਕ ਰਮੇਸ਼ ਤੋਰਾਨੀ ਨਾਲ ਪੋਜ਼ ਦਿੰਦੇ ਨਜ਼ਰ ਆਏ।

PunjabKesari
 


author

Shivani Bassan

Content Editor

Related News