ਸੁਸ਼ਾਂਤ ਸਿੰਘ ਦਾ ਹੋਇਆ ਕਤਲ, ਸਲਮਾਨ ਦੀ ਸਾਬਕਾ ਪ੍ਰੇਮਿਕਾ ਦਾ ਦਾਅਵਾ

Wednesday, Nov 06, 2024 - 11:16 AM (IST)

ਸੁਸ਼ਾਂਤ ਸਿੰਘ ਦਾ ਹੋਇਆ ਕਤਲ, ਸਲਮਾਨ ਦੀ ਸਾਬਕਾ ਪ੍ਰੇਮਿਕਾ ਦਾ ਦਾਅਵਾ

ਮੁੰਬਈ- ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਸ ਦਾ ਦਾਅਵਾ ਹੈ ਕਿ ਐੱਸਐੱਸਆਰ ਦੀ ਹੱਤਿਆ ਕੀਤੀ ਗਈ ਸੀ ਅਤੇ ਉਸ ਦੀ ਪੋਸਟ ਮਾਰਟਮ ਰਿਪੋਰਟ ਬਦਲ ਦਿੱਤੀ ਗਈ ਸੀ।ਦਰਅਸਲ, ਸੋਮੀ ਅਲੀ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ Reddit 'ਤੇ ਇੱਕ ਆਸਕ ਮੀ ਐਨੀਥਿੰਗ (AMA) ਸੈਸ਼ਨ ਕੀਤਾ। ਇੱਥੇ ਹੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ। ਜਵਾਬ ਜਾਣਨ ਤੋਂ ਬਾਅਦ ਪ੍ਰਸ਼ੰਸਕ ਹੈਰਾਨ ਰਹਿ ਗਏ ਅਤੇ ਇਕ ਵਾਰ ਫਿਰ ਜਸਟਿਸ ਫਾਰ ਸੁਸ਼ਾਂਤ ਹੈਸ਼ਟੈਗ ਟ੍ਰੈਂਡ ਕਰਨ ਲੱਗਾ ਹੈ।

ਇਹ ਖ਼ਬਰ ਵੀ ਪੜ੍ਹੋ -20 ਸਾਲਾਂ ਬਾਅਦ ਮੁੜ ਰਿਲੀਜ਼ ਹੋਏਗੀ ਵੱਡੀ ਬਾਲੀਵੁੱਡ ਫਿਲਮ 'ਵੀਰ ਜ਼ਾਰਾ'

ਸੋਮੀ ਅਲੀ ਤੋਂ ਪੁੱਛਿਆ ਗਿਆ- “ਸੁਸ਼ਾਂਤ ਸਿੰਘ ਕੇਸ ਬਾਰੇ ਤੁਹਾਡਾ ਕੀ ਖਿਆਲ ਹੈ? ਜਿਸ ਤਰ੍ਹਾਂ ਬਾਲੀਵੁੱਡ ਨੇ ਉਸ ਨੂੰ ਘੇਰਿਆ ਹੈ ਉਹ ਸੱਚਮੁੱਚ ਨਿਰਾਸ਼ਾਜਨਕ ਹੈ। ਇਸ ਦਾ ਜਵਾਬ ਦਿੰਦੇ ਹੋਏ ਉਸਨੇ ਲਿਖਿਆ- “ਉਸ ਦਾ ਕਤਲ ਕੀਤਾ ਗਿਆ ਸੀ ਅਤੇ ਇਸ ਨੂੰ ਆਤਮ ਹੱਤਿਆ ਵਰਗਾ ਬਣਾਉਣ ਲਈ ਬਦਲ ਦਿੱਤਾ ਗਿਆ ਸੀ। ਏਮਜ਼ ਦੇ ਡਾਕਟਰ ਸੁਧੀਰ ਗੁਪਤਾ ਨੂੰ ਪੁੱਛੋ ਜਿਸ ਨੇ ਆਪਣੀ ਪੋਸਟ ਮਾਰਟਮ ਰਿਪੋਰਟ ਬਦਲ ਦਿੱਤੀ ਸੀ। ਕਿਉਂ?"

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News