ਮਸ਼ਹੂਰ ਹਸੀਨਾਵਾਂ ਨੂੰ ਮਾਤ ਦਿੰਦੀ ਹੈ 49 ਸਾਲਾਂ ਸ਼ਾਲਿਨੀ, 4 ਵਾਰ ਮੁਨਵਾ ਚੁੱਕੀ ਹੈ ਸਿਰ
Monday, Nov 11, 2024 - 03:07 PM (IST)
ਮੁੰਬਈ- ਪਾਸਕੋ ਗਰੁੱਪ ਦੇ ਚੇਅਰਮੈਨ ਸੰਜੇ ਪਾਸੀ ਦੀ ਪਤਨੀ ਸ਼ਾਲਿਨੀ ਪਾਸੀ ਨੈੱਟਫਲਿਕਸ 'ਤੇ ਆਉਣ ਵਾਲੇ ਸ਼ੋਅ 'ਫੈਬੂਲਸ ਲਾਈਵਜ਼ ਵਰਸੇਜ਼ ਬਾਲੀਵੁੱਡ ਵਾਈਵਜ਼' ਦੇ ਤੀਜੇ ਸੀਜ਼ਨ 'ਚ ਸੁਰਖੀਆਂ 'ਚ ਹੈ। ਇਸ ਸ਼ੋਅ 'ਚ ਦਰਸ਼ਕਾਂ ਨੇ ਦੇਖਿਆ ਕਿ ਕਿਵੇਂ ਬਾਲੀਵੁੱਡ ਸਿਤਾਰਿਆਂ ਦੀਆਂ ਪਤਨੀਆਂ ਵੀ ਸ਼ਾਲਿਨੀ ਦੀ ਸ਼ਾਨ ਨੂੰ ਦੇਖ ਕੇ ਹੈਰਾਨ ਰਹਿ ਗਈਆਂ। ਖੂਬਸੂਰਤ ਸ਼ਾਲਿਨੀ ਪਾਸੀ ਕਲਾ ਦੇ ਖੇਤਰ 'ਚ ਮਾਹਿਰ ਹੈ। ਸ਼ਾਲਿਨੀ ਨੇ ਹਾਲ ਹੀ 'ਚ ਦੱਸਿਆ ਕਿ ਉਸ ਨੇ ਚਾਰ ਵਾਰ ਆਪਣੇ ਵਾਲ ਮੁਨਵਾਏ ਹਨ।
'ਫੈਬੂਲਸ ਲਾਈਵਜ਼ ਵਰਸੇਜ਼ ਬਾਲੀਵੁੱਡ ਵਾਈਵਜ਼' 'ਚ ਆਪਣੀ ਆਲੀਸ਼ਾਨ ਅਤੇ ਸ਼ਾਹੀ ਜੀਵਨ ਸ਼ੈਲੀ ਦਿਖਾਉਣ ਵਾਲੀ ਸ਼ਾਲਿਨੀ ਨੇ ਹੁਣ ਖੁਲਾਸਾ ਕੀਤਾ ਹੈ ਕਿ ਉਸ ਨੇ ਇਕ ਜਾਂ ਦੋ ਵਾਰ ਨਹੀਂ ਸਗੋਂ ਚਾਰ ਵਾਰ ਆਪਣੇ ਵਾਲ ਮੁਨਵਾਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਕਾਰਨ ਆਪਣੇ ਵਾਲਾਂ ਨਾਲ ਕੋਈ ਪ੍ਰਯੋਗ ਨਹੀਂ ਕਰਨਾ ਚਾਹੁੰਦੀ।
ਸ਼ਾਲਿਨੀ ਨੇ ਦੱਸਿਆ- ਉਸਨੇ ਆਪਣੇ ਵਾਲ ਕਿਉਂ ਮੁਨਵਾਏ ?
ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਸ਼ਾਲਿਨੀ ਪਾਸੀ ਨੇ ਆਪਣੇ ਵਾਲਾਂ ਦੀ ਕਹਾਣੀ ਦੱਸੀ। ਉਨ੍ਹਾਂ ਨੇ ਦੱਸਿਆ ਕਿ ਉਹ ਚਾਰ ਵਾਰ ਆਪਣੇ ਵਾਲ ਮੁਨਵਾ ਕੇ ਤਿਰੂਪਤੀ ਬਾਲਾਜੀ ਮੰਦਰ ਨੂੰ ਦਾਨ ਕਰ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵਾਲਾਂ 'ਤੇ ਪ੍ਰਯੋਗ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਜਾਣਦੀ ਹੈ ਕਿ ਉਹ ਇਸ ਨੂੰ ਬਾਅਦ 'ਚ ਦਾਨ ਕਰੇਗੀ।
ਸ਼ਾਲਿਨੀ ਨੇ ਕਿਹਾ- ਮੈਂ ਆਪਣੇ ਵਾਲਾਂ ਨੂੰ ਜ਼ਿਆਦਾ ਸਟਾਈਲ ਨਹੀਂ ਕਰਦੀ
"ਉਨ੍ਹਾਂ ਨੇ ਕਿਹਾਮੈਂ ਆਪਣੇ ਵਾਲਾਂ ਨੂੰ ਬਹੁਤ ਜ਼ਿਆਦਾ ਸਟਾਈਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਇਸਨੂੰ ਦਾਨ ਕਰਾਂਗੀ"। ਉਨ੍ਹਾਂ ਅੱਗੇ ਕਿਹਾ ਕਿ ਉੱਤਰੀ ਭਾਰਤ ਦੇ ਜ਼ਿਆਦਾਤਰ ਲੋਕ ਸਿੱਖ ਸੱਭਿਆਚਾਰ ਦਾ ਪਾਲਣ ਕਰਦੇ ਹਨ ਅਤੇ ਇਸੇ ਕਾਰਨ ਉਹ ਆਪਣੇ ਵਾਲ ਨਹੀਂ ਕੱਟਦੇ, ਜਿਸ ਕਾਰਨ ਜਦੋਂ ਉਹ ਕਿਸੇ ਵਿਸ਼ੇਸ਼ ਸਮਾਗਮ 'ਤੇ ਜਾਂਦੇ ਹਨ ਤਾਂ ਉਹ ਆਪਣੇ ਵਾਲਾਂ ਨੂੰ ਹੇਅਰਬੈਂਡ, ਫੁੱਲਾਂ, ਕਲਿੱਪਾਂ ਨਾਲ ਸਜਾਉਂਦੇ ਹਨ।
ਸ਼ਾਲਿਨੀ ਖੁਦ ਖਰੀਦੀ ਹੈ ਸਬਜ਼ੀਆਂ
ਇਕ ਹੋਰ ਇੰਟਰਵਿਊ 'ਚ ਉਨ੍ਹਾਂ ਨੇ ਇਹ ਵੀ ਕਿਹਾ, 'ਜਦੋਂ ਮੈਂ ਇੱਥੇ ਆਉਂਦੀ ਹਾਂ, ਮੈਂ ਦਿੱਲੀ ਤੋਂ ਆਪਣੀ ਸਬਜ਼ੀ ਲੈ ਕੇ ਜਾਂਦੀ ਹਾਂ, ਜਿਵੇਂ ਚੁਕੰਦਰ ਅਤੇ ਸਭ ਕੁਝ।' ਇੱਕ 20 ਸਾਲ ਦੀ ਕੁੜੀ ਵਾਂਗ ਦਿਖਣ ਲਈ, ਉਸ ਨੇ ਕਿਹਾ ਕਿ ਉਸ ਨੂੰ ਤਾਕਤ ਦੀ ਲੋੜ ਹੈ, ਉਹ ਨਹੀਂ ਚਾਹੁੰਦੀ ਕਿ ਉਸ ਦੀ ਪਿੱਠ ਦਰਦ ਹੋਵੇ।
ਉਹ ਚਾਹੁੰਦੀ ਹੈ ਕਿ ਉਸ ਦੀ ਅੱਖਾਂ ਚੰਗੀ ਤਰ੍ਹਾਂ ਕੰਮ ਕਰਨ ਅਤੇ ਉਹ ਸਾਰਾ ਦਿਨ ਪੜ੍ਹ ਕੇ ਆਪਣੀਆਂ ਅੱਖਾਂ 'ਚ ਦਬਾਅ ਨਹੀਂ ਪਾਉਣਾ ਚਾਹੁੰਦੀ। ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸੰਜੇ ਅਤੇ ਸ਼ਾਲਿਨੀ 2021 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਨੂੰ 10 ਕਰੋੜ ਰੁਪਏ ਦਾਨ ਕੀਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।