ਤਮੰਨਾ ਭਾਟੀਆ- ਵਿਜੇ ਵਰਮਾ ਜਲਦ ਹੀ ਕਰਵਾਉਣਗੇ ਵਿਆਹ!

Saturday, Nov 23, 2024 - 02:33 PM (IST)

ਤਮੰਨਾ ਭਾਟੀਆ- ਵਿਜੇ ਵਰਮਾ ਜਲਦ ਹੀ ਕਰਵਾਉਣਗੇ ਵਿਆਹ!

ਮੁੰਬਈ- ਤਮੰਨਾ ਭਾਟੀਆ ਅਤੇ ਵਿਜੇ ਵਰਮਾ ਦੇ ਪ੍ਰਸ਼ੰਸਕ ਇਸ ਖਬਰ ਨਾਲ ਖੁਸ਼ ਹੋਣ ਜਾ ਰਹੇ ਹਨ। ਖਬਰਾਂ ਆ ਰਹੀਆਂ ਹਨ ਕਿ ਦੋਵੇਂ ਜਲਦ ਹੀ ਵਿਆਹ ਕਰਨ ਜਾ ਰਹੇ ਹਨ। 7 ਰਾਊਂਡ ਲੈਣ ਤੋਂ ਪਹਿਲਾਂ ਦੋਵਾਂ ਨੇ ਵੱਡਾ ਫੈਸਲਾ ਲਿਆ ਹੈ। ਉਦੋਂ ਤੋਂ ਹੀ ਇਸ ਜੋੜੇ ਦੇ ਵਿਆਹ ਦੀ ਚਰਚਾ ਪੂਰੇ ਬੀ-ਟਾਊਨ 'ਚ ਫੈਲ ਗਈ ਹੈ। ਤਮੰਨਾ ਅਤੇ ਵਿਜੇ ਦੇ ਵਿਆਹ ਦੀਆਂ ਖਬਰਾਂ ਨੇ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਦੀ ਲੰਬੀ ਲਾਈਨ ਪੈਦਾ ਕਰ ਦਿੱਤੀ ਹੈ। ਫੈਨਜ਼ ਦੋਵਾਂ ਨੂੰ ਵਧਾਈ ਦੇ ਰਹੇ ਹਨ। ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਨੇ ਤੇਜ਼ੀ ਫੜ ਲਈ ਹੈ ਕਿਉਂਕਿ ਦੋਵੇਂ ਨਵੇਂ ਘਰ ਦੀ ਤਲਾਸ਼ ਕਰ ਰਹੇ ਹਨ। ਤਮੰਨਾ ਅਤੇ ਵਿਜੇ ਮੁੰਬਈ ਵਿੱਚ ਇੱਕ ਨਵਾਂ ਘਰ ਲੱਭ ਰਹੇ ਹਨ।

ਤਮੰਨਾ ਭਾਟੀਆ ਤੇ ਵਿਜੇ ਵਰਮਾ ਜਲਦ ਕਰਵਾਉਣਗੇ ਵਿਆਹ ?
ਵਿਜੇ ਵਰਮਾ ਅਤੇ ਤਮੰਨਾ ਭਾਟੀਆ ਦੇ ਰਿਸ਼ਤੇ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਜੋੜੇ ਨੇ ਪਿਛਲੇ ਸਾਲ ਜੂਨ 'ਚ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ। ਵਿਜੇ ਵਰਮਾ ਨੇ ਇਕ ਇੰਟਰਵਿਊ 'ਚ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਅਤੇ ਤਮੰਨਾ ਨੂੰ ਇਕ-ਦੂਜੇ ਦੀ ਕੰਪਨੀ ਪਸੰਦ ਸੀ ਅਤੇ ਉਨ੍ਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਲੁਕਾਉਣ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ। ਅਜਿਹੇ 'ਚ ਹੁਣ ਕਰੀਬ ਡੇਢ ਸਾਲ ਬਾਅਦ ਦੋਵੇਂ ਘਰ ਦੀ ਤਲਾਸ਼ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਦੋਵਾਂ ਦੇ ਵਿਆਹ ਦੀ ਸ਼ਹਿਨਾਈ ਜਲਦੀ ਹੀ ਵੱਜਣ ਵਾਲੀ ਹੈ, ਇਸ ਲਈ ਉਹ ਨਵਾਂ ਘਰ ਖਰੀਦਣ ਬਾਰੇ ਸੋਚ ਰਹੇ ਹਨ।

ਇਹ ਵੀ ਪੜ੍ਹੋ- 37 ਸਾਲ ਦੀ ਉਮਰ 'ਚ ਮਸ਼ਹੂਰ ਅਦਾਕਾਰ ਦਾ ਦਿਹਾਂਤ

ਤਮੰਨਾ ਭਾਟੀਆ ਅਤੇ ਵਿਜੇ ਵਰਮਾ ਨੇ ਇਕੱਠੇ ਡੇਢ ਸਾਲ ਕੀਤੇ ਪੂਰੇ 
ਖ਼ਬਰ ਇਹ ਵੀ ਹੈ ਕਿ ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਬਾਲੀਵੁੱਡ ਦਾ ਇੱਕ ਹੋਰ ਜੋੜਾ ਵੀ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ। ਹਾਲਾਂਕਿ ਤਮੰਨਾ ਭਾਟੀਆ ਅਤੇ ਵਿਜੇ ਵਰਮਾ ਨੇ ਅਜੇ ਅਧਿਕਾਰਤ ਤੌਰ 'ਤੇ ਕੁਝ ਵੀ ਐਲਾਨ ਨਹੀਂ ਕੀਤਾ ਹੈ ਪਰ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਉਹ ਇੱਕ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਉਹ ਵਿਆਹ ਤੋਂ ਬਾਅਦ ਉੱਥੇ ਰਹਿ ਸਕਣ। ਹੁਣ ਇਸ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਇਹ ਜੋੜਾ ਹੀ ਦੱਸ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News