Sussanne Khan ਨਾਲ ਦੀਵਾਲੀ ਪਾਰਟੀ ''ਤੇ ਹੋਇਆ ਹਾਦਸਾ, ਵੀਡੀਓ ਵਾਇਰਲ

Wednesday, Oct 30, 2024 - 03:09 PM (IST)

Sussanne Khan ਨਾਲ ਦੀਵਾਲੀ ਪਾਰਟੀ ''ਤੇ ਹੋਇਆ ਹਾਦਸਾ, ਵੀਡੀਓ ਵਾਇਰਲ

ਮੁੰਬਈ- ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਸੁਜ਼ੈਨ ਨੂੰ ਦੀਵਾਲੀ ਪਾਰਟੀ 'ਚ ਦੇਖਿਆ ਗਿਆ ਸੀ। ਇਸ ਦੌਰਾਨ ਸੁਜ਼ੈਨ ਵਾਲ-ਵਾਲ ਬਚ ਗਈ। ਇਸ ਦੇ ਨਾਲ ਹੀ ਸੁਜ਼ੈਨ ਨਾਲ ਹੋਏ ਹਾਦਸੇ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਯੂਜ਼ਰਸ ਇਸ ਵੀਡੀਓ 'ਤੇ ਕਾਫੀ ਕੁਮੈਂਟ ਵੀ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -ਬਿਗ ਬੌਸ ਫੇਮ ਚਾਹਤ ਪਾਂਡੇ ਦੀ ਮਾਂ ਦੀਆਂ ਵਧੀਆਂ ਮੁਸ਼ਕਲਾਂ, ਜਾਣੋ ਮਾਮਲਾ

ਦੀਵਾਲੀ ਪਾਰਟੀ 'ਚ ਸੁਜ਼ੈਨ ਨਾਲ ਹਾਦਸਾ
ਦਰਅਸਲ, ਜਦੋਂ ਸੁਜ਼ੈਨ ਖਾਨ ਦੀਵਾਲੀ ਪਾਰਟੀ 'ਚ ਗਈ ਸੀ ਤਾਂ ਉਹ ਪੌੜੀਆਂ ਚੜ੍ਹ ਰਹੀ ਸੀ ਪਰ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਡਿੱਗਣ ਤੋਂ ਬਚ ਗਈ। ਹਾਲਾਂਕਿ ਇਸ ਦੌਰਾਨ ਦੋ ਲੋਕਾਂ ਨੇ ਉਸ ਨੂੰ ਸੰਭਾਲ ਲਿਆ। ਵੀਡੀਓ ਨੂੰ ਦੇਖਣ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਸੁਜ਼ੈਨ ਦੇ ਪੈਰ 'ਤੇ ਭਾਰੀ ਏੜੀ ਕਾਰਨ ਸੱਟ ਲੱਗ ਗਈ ਹੈ। ਹਾਲਾਂਕਿ ਇਹ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ ਕਿ ਕੀ ਸੁਜ਼ੈਨ ਅਸਲ ਵਿੱਚ ਜ਼ਖਮੀ ਹੈ ਜਾਂ ਨਹੀਂ, ਪ੍ਰਸ਼ੰਸਕ ਉਸ ਦੇ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News