ਫਿਲਮੀ ਸਿਤਾਰਿਆ ਦੇ ਕਿਉਂ ਨਹੀਂ ਟਿਕਦੇ ਵਿਆਹ, ਸੈਲਬ੍ਰਿਟੀ ਵਕੀਲ ਨੇ ਖੋਲ੍ਹ ''ਤੀਆਂ ਅੰਦਰਲੀਆਂ ਗੱਲਾਂ

Wednesday, Nov 20, 2024 - 02:56 PM (IST)

ਫਿਲਮੀ ਸਿਤਾਰਿਆ ਦੇ ਕਿਉਂ ਨਹੀਂ ਟਿਕਦੇ ਵਿਆਹ, ਸੈਲਬ੍ਰਿਟੀ ਵਕੀਲ ਨੇ ਖੋਲ੍ਹ ''ਤੀਆਂ ਅੰਦਰਲੀਆਂ ਗੱਲਾਂ

ਮੁੰਬਈ- ਮਸ਼ਹੂਰ ਆਸਕਰ ਐਵਾਰਡ ਜੇਤੂ ਗਾਇਕ ਅਤੇ ਸੰਗੀਤਕਾਰ ਏ.ਆਰ  ਰਹਿਮਾਨ 29 ਸਾਲਾਂ ਬਾਅਦ ਆਪਣੀ ਪਤਨੀ ਸਾਇਰਾ ਬਾਨੋ ਤੋਂ ਵੱਖ ਹੋ ਗਏ ਹਨ। ਇੰਨੇ ਲੰਬੇ ਸਫ਼ਰ ਤੋਂ ਬਾਅਦ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਤਲਾਕ ਦਾ ਐਲਾਨ ਕੀਤਾ ਅਤੇ ਉਨ੍ਹਾਂ ਦੇ ਇਸ ਬਿਆਨ ਦੀ ਪੁਸ਼ਟੀ ਏ.ਆਰ ਰਹਿਮਾਨ ਨੇ ਸੋਸ਼ਲ ਮੀਡੀਆ ‘ਤੇ ਕੀਤੀ। ਇਸ ਖੁਲਾਸੇ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਅਟਕਲਾਂ ਸ਼ੁਰੂ ਹੋ ਗਈਆਂ ਕਿ ਇੰਨੇ ਲੰਬੇ ਸਫਰ ਤੋਂ ਬਾਅਦ ਅਚਾਨਕ ਬ੍ਰੇਕ ਕਿਉਂ ਲੱਗੀ। ਹੁਣ ਇਸ ਨੂੰ ਲੈ ਕੇ ਮਸ਼ਹੂਰ ਵਕੀਲ ਵੰਦਨਾ ਸ਼ਾਹ ਨੇ ਸਾਇਰਾ ਦੀ ਤਰਫੋਂ ਅਧਿਕਾਰਤ ਬਿਆਨ ਜਾਰੀ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਇੰਡਸਟਰੀ ‘ਚ ਵਿਆਹ ਅਤੇ ਫਿਰ ਵੱਖ ਹੋਣ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

ਬੇਵਫ਼ਾਈ ਨਹੀਂ, ਬੋਰੀਅਤ ਕਾਰਨ ਟੁੱਟ ਰਹੇ ਹਨ ਵਿਆਹ…
ਵੰਦਨਾ ਸ਼ਾਹ ਮੁਤਾਬਕ ਫਿਲਮ ਇੰਡਸਟਰੀ ‘ਚ ਵਿਆਹ ਬੇਵਫ਼ਾਈ ਕਾਰਨ ਨਹੀਂ ਸਗੋਂ ਬੋਰੀਅਤ ਕਾਰਨ ਟੁੱਟਦੇ ਹਨ। ਇਹ ਅਜੀਬ ਲੱਗ ਸਕਦਾ ਹੈ ਪਰ ਹਾਲ ਹੀ ਵਿੱਚ ਇੱਕ ਪੋਡਕਾਸਟ ਵਿੱਚ ਉਸਨੇ ਕਿਹਾ ਕਿ ਫਿਲਮ ਇੰਡਸਟਰੀ ਵਿੱਚ ਵਨ ਨਾਈਟ ਸਟੈਂਡ ਬਹੁਤ ਆਮ ਗੱਲ ਹੈ ਪਰ ਇਸਦੀ ਵਜ੍ਹਾ ਤੋਂ ਨਹੀਂ ਬਲਕਿ ਰਿਸ਼ਤੇ ਵਿੱਚ ਬੋਰੀਅਤ ਲੱਗਣ ਲੱਗਦੀ ਹੈ ਤਾਂ ਵੱਖ ਹੋਣ ਦਾ ਰਾਹ ਫੜ ਲੈਂਦੇ ਹਨ। ਵੰਦਨਾ ਦੇ ਮੁਤਾਬਕ ਜਦੋਂ ਉਨ੍ਹਾਂ ਨੂੰ ਆਪਣੇ ਪਾਰਟਨਰ ਤੋਂ ਬੋਰੀਅਤ ਹੋਣ ਲੱਗਦੀ ਹੈ ਤਾਂ ਉਹ ਦੂਜਾ ਵਿਆਹ ਕਰ ਲੈਂਦੇ ਹਨ।

ਪਰਿਵਾਰ ਦੇ ਹੋਰ ਮੈਂਬਰਾਂ ਦੇ ਦਖਲ ਕਾਰਨ ਵੀ ਪੈਂਦਾ ਹੈ ਦਬਾਅ…
ਸਿਰਫ਼ ਬੇਵਫ਼ਾਈ ਜਾਂ ਬੋਰੀਅਤ ਹੀ ਨਹੀਂ ਸਗੋਂ ਪਰਿਵਾਰ ਦੇ ਦੂਜੇ ਮੈਂਬਰਾਂ ਦੀ ਦਖਲਅੰਦਾਜ਼ੀ ਵੀ ਵਿਆਹੁਤਾ ਰਿਸ਼ਤੇ ‘ਤੇ ਦਬਾਅ ਪਾਉਂਦੀ ਹੈ। ਇਸ ਬਾਰੇ ਉਨ੍ਹਾਂ ਨੇ ਦੱਖਣ ਭਾਰਤੀ ਫਿਲਮ ਇੰਡਸਟਰੀ ਦੀ ਉਦਾਹਰਨ ਵੀ ਦਿੱਤੀ, ਜਿੱਥੇ ਸਹੁਰੇ ਦਾ ਪਰਿਵਾਰ ‘ਚ ਇੰਨਾ ਪ੍ਰਭਾਵ ਹੈ ਕਿ ਪੁੱਤਰ ਦੀ ਚੱਲ ਨਹੀਂ ਪਾਉਂਦੀ, ਜਿਸ ਕਾਰਨ ਨੂੰਹ ਦੀਆਂ ਪਰੇਸ਼ਾਨੀਆਂ ਵਧੀਆਂ। ਹਾਲਾਂਕਿ ਵੰਦਨਾ ਦੇ ਇਸ ਬਿਆਨ ‘ਤੇ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਇੱਥੇ ਕਿਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਕੁਝ ਲੋਕ ਇਸ ਨੂੰ ਅਭਿਸ਼ੇਕ-ਐਸ਼ਵਰਿਆ ਨਾਲ ਜੋੜ ਰਹੇ ਹਨ ਪਰ ਵੰਦਨਾ ਨੇ ਸਾਊਥ ਇੰਡਸਟਰੀ ਦਾ ਜ਼ਿਕਰ ਕੀਤਾ ਹੈ ਤਾਂ ਕੁਝ ਲੋਕ ਇਸ ਨੂੰ ਸਾਮੰਥਾ ਰੂਥ ਪ੍ਰਭੂ ਅਤੇ ਨਾਗਾ ਚੈਤਨਿਆ ਨਾਲ ਜੋੜ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News