ਫ਼ਿਲਮ ''ਸੱਤਿਆਮੇਵ ਜਯਤੇ 2'' ''ਚ ਸ਼ਾਮਲ ਹੋ ਸਕਦਾ ਕਿਸਾਨੀ ਅੰਦੋਲਨ

Tuesday, Dec 29, 2020 - 09:56 AM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਜੌਨ ਅਬ੍ਰਾਹਮ ਇੰਨੀ ਦਿਨੀ ਯੂਪੀ 'ਚ ਆਪਣੀ ਆਉਣ ਵਾਲੀ ਫ਼ਿਲਮ 'ਸੱਤਿਆਮੇਵ ਜਯਤੇ 2' ਦੀ ਸ਼ੂਟਿੰਗ ਕਰ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਤਕਰੀਬਨ ਪੂਰੀ ਹੋਣ ਵਾਲੀ ਹੈ। ਖ਼ਬਰਾਂ ਮੁਤਾਬਕ ਇਸ ਫ਼ਿਲਮ 'ਚ ਕਿਸਾਨ ਅੰਦੋਲਨ ਨੂੰ ਸ਼ਾਮਲ ਕਰਨ ਦੀਆਂ ਉਮੀਦਾਂ ਰੱਖੀਆਂ ਜਾ ਰਹੀਆਂ ਹਨ। ਜੌਨ ਅਬ੍ਰਾਹਮ ਦੀ ਇਹ ਫ਼ਿਲਮ ਐਕਸ਼ਨ ਡਰਾਮਾ ਫ਼ਿਲਮ ਹੈ, ਜੋ ਦੇਸ਼ 'ਚ ਚਲ ਰਹੇ ਕ੍ਰਪਸ਼ਨ 'ਤੇ ਅਧਾਰਿਤ ਹੈ। ਇਸ ਦੇ ਚਲਦੇ ਹੀ ਇਸ ਫ਼ਿਲਮ 'ਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੇ ਕਿਸਾਨੀ ਅੰਦੋਲਨ ਨੂੰ ਮੇਕਰਸ ਇਸ ਫ਼ਿਲਮ ਦਾ ਹਿੱਸਾ ਬਣਾ ਸਕਦੇ ਹਨ। ਫ਼ਿਲਮ 'ਚ ਜੌਨ ਅਬ੍ਰਾਹਮ ਦਾ ਕਿਰਦਾਰ ਨਿਆਂ ਪਸੰਦ ਨੌਜਵਾਨ ਦਾ ਹੈ, ਜਿਸ 'ਚ ਰਾਸ਼ਟਰਵਾਦ ਦੀ ਭਾਵਨਾ ਵੀ ਹੈ। ਦੋ ਸਾਲ ਪਹਿਲਾਂ ਰਿਲੀਜ਼ ਹੋਈ ਫ਼ਿਲਮ 'ਸੱਤਿਆਮੇਵ ਜਯਤੇ' ਦੇ ਇਸ ਸੀਕਵਲ 'ਚ ਜੌਨ ਨੇਤਾ ਬਣਿਆ ਹੈ, ਜੋ ਕਈ ਕਰਪਟ ਨੇਤਾਵਾਂ ਦੀ ਪੋਲ ਖੋਲ੍ਹੇਗਾ। 

ਰਿਪੋਰਟਸ ਅਨੁਸਾਰ ਕਿਸਾਨ ਮੁਹਿੰਮ ਦੇ ਤਹਿਤ ਬਨਾਰਸ ਦੇ ਗੰਗਾ ਘਾਟ 'ਤੇ ਇਕ ਗੀਤ ਦਾ ਸੀਨ ਸ਼ੂਟ ਕੀਤਾ ਗਿਆ ਹੈ। ਇਹ ਗੀਤ ਸੱਤਿਆਗ੍ਰਹਿ ਦੀ ਤਰ੍ਹਾਂ ਸ਼ੁਰੂ ਹੁੰਦਾ ਹੈ, ਜਿਸ 'ਚ ਕਿਸਾਨ ਭਾਈਚਾਰਾ ਅਤੇ ਆਮ ਲੋਕ ਵੀ ਜੌਨ ਦਾ ਸਮਰਥਨ ਕਰਦੇ ਹਨ। 

ਜੌਨ ਅਬ੍ਰਾਹਮ 'ਸੱਤਿਆਮੇਵ ਜਯਤੇ 2' ਦੀ ਸ਼ੂਟਿੰਗ ਜਲਦ ਖ਼ਤਮ ਕਰਨ ਦੀ ਕੋਸ਼ਿਸ਼ 'ਚ ਹਨ ਕਿਉਕਿ ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਹਰੁਖ ਖ਼ਾਨ ਨਾਲ ਫ਼ਿਲਮ 'ਪਠਾਨ' ਦੀ ਸ਼ੂਟਿੰਗ ਸ਼ੁਰੂ ਕਰਨੀ ਹੈ। ਫ਼ਿਲਮ 'ਪਠਾਨ' 'ਚ ਸ਼ਾਹਰੁਖ ਖ਼ਾਨ ਇੱਕ ਜਾਸੂਸ ਦੇ ਰੂਪ 'ਚ ਨਜ਼ਰ ਆਉਣਗੇ ਤੇ ਜੌਨ ਅਬ੍ਰਾਹਮ ਦਾ ਕਿਰਦਾਰ ਵਿਲੇਨ ਵਾਲਾ ਹੋਵੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor

Related News