ਐੱਨ. ਸੀ. ਬੀ. ਦੇ ਦਫ਼ਤਰ ਪਹੁੰਚੀ ਰਕੁਲਪ੍ਰੀਤ ਸਿੰਘ, ਡਰੱਗ ਮਾਮਲੇ ''ਚ ਪੁੱਛਗਿੱਛ ਜਾਰੀ

09/25/2020 12:56:55 PM

ਮੁੰਬਈ (ਬਿਊਰੋ) : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਡਰੱਗ ਨਾਲ ਜੁੜੇ ਮਾਮਲੇ 'ਚ ਕਈ ਬਾਲੀਵੁੱਡ ਸਿਤਾਰਿਆਂ ਦਾ ਨਾਮ ਸਾਹਮਣੇ ਆਇਆ ਹੈ। ਅਦਾਕਾਰਾ ਰਕੁਲਪ੍ਰੀਤ ਸਿੰਘ ਐੱਨ. ਸੀ. ਬੀ. ਦੇ ਦਫ਼ਤਰ ਪਹੁੰਚ ਗਈ ਹੈ, ਜਿਥੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਜੁੜੇ ਡਰੱਗ ਕੇਸ 'ਚ ਐੱਨ. ਸੀ. ਬੀ. ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਅਦਾਕਾਰਾ ਰਕੁਲਪ੍ਰੀਤ ਸਿੰਘ ਸ਼ੁੱਕਰਵਾਰ ਸਵੇਰੇ ਦੱਖਣੀ ਮੁੰਬਈ ਸਥਿਤ ਐੱਨ. ਸੀ. ਬੀ. ਦੇ ਦਫ਼ਤਰ ਪਹੁੰਚੀ। ਐੱਨ. ਸੀ. ਬੀ. ਸੁਸ਼ਾਂਤ ਸਿੰਘ ਰਾਜਪੂਤ ਕੇਸ ਨਾਲ ਜੁੜੇ ਡਰੱਗ ਦੀ ਜਾਂਚ 'ਚ ਉਨ੍ਹਾਂ ਦਾ ਬਿਆਨ ਦਰਜ ਕਰੇਗੀ।
ਰਕੁਲਪ੍ਰੀਤ ਨੂੰ ਵੀਰਵਾਰ ਨੂੰ ਐੱਨ. ਸੀ. ਬੀ. ਨੇ ਪੁੱਛਗਿੱਛ ਲਈ ਬੁਲਾਇਆ ਸੀ ਪਰ ਰਕੁਲਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਨ. ਸੀ. ਬੀ. ਦਾ ਸੰਮਨ ਨਹੀਂ ਮਿਲਿਆ ਹੈ। ਇਸ ਤੋਂ ਬਾਅਦ ਐੱਨ. ਸੀ. ਬੀ. ਰਕੁਲਪ੍ਰੀਤ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਸੰਮਨ ਦਿੱਤਾ।

ਦੀਪਿਕਾ ਪਾਦੂਕੋਣ ਦੀ ਮੈਨੇਜਰ ਤੋਂ ਵੀ ਪੁੱਛਗਿੱਛ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਅੱਜ ਦੀਪਿਕਾ ਪਾਦੂਕੋਣ ਦੀ ਮੈਨੇਜਰ ਤੋਂ ਵੀ ਪੁੱਛਗਿੱਛ ਕਰੇਗੀ। ਐੱਨ. ਸੀ. ਬੀ. ਅੱਜ ਅਦਾਕਾਰਾ ਦੀਪਿਕਾ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਤੋਂ ਡਰੱਗ ਕੁਨੈਕਸ਼ਨ ਨੂੰ ਲੈ ਕੇ ਗੱਲਬਾਤ ਕਰੇਗੀ। ਧਿਆਨ ਦੇਣ ਯੋਗ ਹੈ ਕਿ ਕਰਿਸ਼ਮਾ ਅਤੇ ਦੀਪਿਕਾ ਪਾਦੂਕੋਣ ਦੀ ਇਕ ਡਰੱਗ ਚੈਟ ਸਾਹਮਣੇ ਆਈ ਸੀ, ਜਿਸ 'ਚ ਦੋਵਾਂ ਵਿਚਕਾਰ ਹੈਸ਼ ਅਤੇ 'ਮਾਲ' ਨੂੰ ਲੈ ਕੇ ਗੱਲਬਾਤ ਹੋਈ ਸੀ। ਕਰਿਸ਼ਮਾ ਤੋਂ ਐੱਨ. ਸੀ. ਬੀ. ਇਸੀ ਡਰੱਗ ਚੈਟ ਨੂੰ ਲੈ ਕੇ ਸਵਾਲ ਕਰੇਗੀ, ਉਥੇ ਹੀ ਦੀਪਿਕਾ ਪਾਦੂਕੋਣ ਸ਼ਨੀਵਾਰ ਨੂੰ ਐੱਨ. ਸੀ. ਬੀ. ਦੇ ਸਾਹਮਣੇ ਪੇਸ਼ ਹੋਵੇਗੀ।

ਐੱਨ. ਸੀ. ਬੀ. ਦੀ ਮੁੰਬਈ 'ਚ ਛਾਪੇਮਾਰੀ
ਡਰੱਗ ਮਾਮਲੇ ਦੀ ਜਾਂਚ 'ਚ ਜੁਟੀ ਨਾਰਕੋਟਿਸ ਕੰਟਰੋਲ ਬਿਊਰੋ ਨੇ ਮੁੰਬਈ 'ਚ ਅਲੱਗ-ਅਲੱਗ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਨਾਰਕੋਟਿਸ ਕੰਟਰੋਲ ਬਿਊਰੋ ਦੀ ਜੋਨਲ ਯੁਨਿਟ ਦੀਆਂ ਟੀਮਾਂ ਮੁੰਬਈ 'ਚ ਤਿੰਨ ਅਲੱਗ-ਅਲੱਗ ਸਥਾਨਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ।

ਅਦਾਕਾਰਾ ਦੀਪਿਕਾ ਪਾਦੂਕੋਣ ਤੋਂ ਕੱਲ੍ਹ ਹੋਵੇਗੀ ਪੁੱਛਗਿੱਛ
ਅਦਾਕਾਰਾ ਦੀਪਿਕਾ ਪਾਦੂਕੋਣ ਤੋਂ ਨਾਰਕੋਟਿਸ ਕੰਟਰੋਲ ਬਿਊਰੋ ਹੁਣ ਸ਼ਨੀਵਾਰ ਨੂੰ ਪੁੱਛਗਿੱਛ ਕਰੇਗੀ। ਪਹਿਲਾਂ ਇਹ ਪੁੱਛਗਿੱਛ ਸ਼ੁੱਕਰਵਾਰ ਨੂੰ ਹੋਣ ਵਾਲੀ ਸੀ। ਸਾਰਾ ਅਲੀ ਖ਼ਾਨ ਤੇ ਸ਼ਰਧਾ ਕਪੂਰ ਤੋਂ ਵੀ ਸ਼ਨੀਵਾਰ ਨੂੰ ਪੁੱਛਗਿੱਛ ਹੋਣੀ ਹੈ। ਦੀਪਿਕਾ ਅਤੇ ਉਨ੍ਹਾਂ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ 'ਚ ਵਟ੍ਹਸਐਪ ਚੈਟ ਦਾ ਪਤਾ ਲੱਗਣ ਤੋਂ ਬਾਅਦ ਹੀ ਐੱਨ. ਸੀ. ਬੀ. ਨੇ ਅਦਾਕਾਰਾ ਤੋਂ ਪੁੱਛਗਿੱਛ ਕਰਨ ਦਾ ਫ਼ੈਸਲਾ ਕੀਤਾ ਹੈ।


sunita

Content Editor

Related News