ਸਿਮੋਨ ਖੰਬਾਟਾ ਤੋਂ NCB ਦੀ ਪੁੱਛਗਿੱਛ ਜਾਰੀ, ਸੰਮਨ ਦੇ ਬਾਵਜੂਦ ਨਹੀਂ ਪਹੁੰਚੀ ਰਕੁਲਪ੍ਰੀਤ

09/24/2020 12:33:29 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨਾਲ ਜੁੜੇ ਡਰੱਗ ਕੇਸ 'ਚ ਬਾਲੀਵੁੱਡ ਦੇ ਕਈ ਫ਼ਿਲਮੀ ਸਿਤਾਰੇ ਘਿਰ ਗਏ ਹਨ। ਡਰੱਗ ਕੇਸ ਦੀ ਜਾਂਚ ਕਰ ਰਹੀ ਐੱਨ. ਸੀ. ਬੀ. ਨੇ ਅਦਾਕਾਰਾ ਦੀਪਿਕਾ ਪਾਦੂਕੌਣ, ਸਾਰਾ ਅਲੀ ਖਾਨ ਤੇ ਸ਼ਰਧਾ ਕਪੂਰ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਇਸ ਕੜੀ 'ਚ ਸਭ ਤੋਂ ਪਹਿਲਾ ਅੱਜ ਰਕੁਲਪ੍ਰੀਤ ਸਿੰਘ ਤੇ ਫੈਸ਼ਨ ਡਿਜ਼ਾਈਨਰ ਸਿਮੋਨ ਖੰਬਾਟਾ ਤੋਂ ਐੱਨ. ਸੀ. ਬੀ. ਪੁੱਛਗਿੱਛ ਕਰੇਗੀ। 25 ਨੂੰ ਦੀਪਿਕਾ ਪਾਦੂਕੋਨ ਤੇ 26 ਸਤੰਬਰ ਨੂੰ ਸਾਰਾ ਅਲੀ ਖਾਨਾ ਤੇ ਸ਼ਰਧਾ ਕਪੂਰ ਤੋਂ ਐੱਨ. ਸੀ. ਬੀ. ਦੇ ਦਫ਼ਤਰ 'ਚ ਪੁੱਛਗਿੱਛ ਹੋਵੇਗੀ। ਦੀਪਿਕਾ ਫਿਲਹਾਲ ਗੋਆ 'ਚ ਹੈ ਤੇ ਉਨ੍ਹਾਂ ਦੇ ਅੱਜ ਮੁੰਬਈ ਵਾਪਸ ਆਉਣ ਦੀ ਉਮੀਦ ਹੈ।

Summon was issued to Rakul Preet Singh yesterday. We tried to contact her through various platforms, but she has not responded yet: Narcotics Control Bureau (NCB) https://t.co/K7OxDkKiJS

— ANI (@ANI) September 24, 2020

ਐੱਨ. ਸੀ. ਬੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐੱਨ. ਸੀ. ਬੀ. ਨੇ ਆਪਣੀ ਜਾਂਚ ਦਾ ਦਾਇਰਾ ਵਾਧਾ ਦਿੱਤਾ ਹੈ ਤੇ ਜਾਂਚ 'ਚ ਸਹਿਯੋਗ ਕਰਨ ਲਈ 'A-listers' ਹਸਤੀਆਂ ਨੂੰ ਕਿਹਾ ਹੈ। ਬਾਲੀਵੁੱਡ ਡਰੱਗ ਕੁਨੈਕਸ਼ਨ ਮਾਮਲੇ 'ਚ ਹੁਣ ਤਕ ਗਿਫ਼ਤਾਰ ਕੀਤੇ ਗਏ ਕਰੀਬ 19 ਲੋਕਾਂ ਤੋਂ ਪੁੱਛਗਿੱਛ ਤੇ ਕੁਝ ਵ੍ਹਾਟਸਐੱਟ ਚੈਟ 'ਚ ਲੋਕਾਂ ਦੇ ਨਾਂ ਸਾਹਮਣੇ ਆਏ ਹਨ।

Narcotics Control Bureau (NCB) summons Kshitij Raviprasad of Dharma Productions, asking him to appear before them tomorrow, in a drug case related to #SushantSinghRajput death matter. pic.twitter.com/q96Me4emRR

— ANI (@ANI) September 24, 2020

sunita

Content Editor

Related News