ਸ਼ਾਹੀ ਠਾਠ-ਬਾਠ ਨਾਲ ਰਹਿੰਦੇ ਨੇ ਇਹ ਫ਼ਿਲਮੀ ਸਿਤਾਰੇ, ਘਰ ਦੀਆਂ ਤਸਵੀਰਾਂ ਵੇਖ ਰਹਿ ਜਾਓਗੇ ਹੈਰਾਨ

07/22/2020 11:13:14 AM

ਮੁੰਬਈ (ਬਿਊਰੋ) — ਬਾਲੀਵੁੱਡ ਸਿਤਾਰੇ ਸ਼ਾਨੋ ਸ਼ੌਕਤ ਲਈ ਵੀ ਮਸ਼ਹੂਰ ਹਨ। ਫਿਰ ਭਾਵੇਂ ਉਨ੍ਹਾਂ ਦਾ ਡਰੈੱਸਿੰਗ ਸੇਂਸ ਹੋਵੇ ਜਾਂ ਘਰ, ਸਭ ਕੁਝ ਖੂਬ ਚਰਚਾ 'ਚ ਰਹਿੰਦਾ ਹੈ। ਸਿਤਾਰੇ ਲਗਜ਼ਰੀ ਘਰਾਂ 'ਚ ਰਹਿੰਦੇ ਹਨ ਪਰ ਕੀ ਤੁਸੀਂ ਉਨ੍ਹਾਂ ਦੇ ਘਰਾਂ ਦੀ ਕੀਮਤ ਜਾਣਦੇ ਹੋ? ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਬਾਲੀਵੁੱਡ ਦੇ ਸਿਤਾਰਿਆਂ ਦੇ ਲਗਜ਼ਰੀ ਘਰਾਂ ਦੀ ਕੀਮਤ ਬਾਰੇ :-
PunjabKesari
ਸੈਫ ਅਲੀ ਖਾਨ
ਸੈਫ ਅਲੀ ਖਾਨ ਫਾਰਚੂਅਨ ਹਾਈਟਸ 'ਚ ਰਹਿੰਦੇ ਹਨ। ਸੈਫ ਨੇ ਇਸ ਬਿਲਡਿੰਗ 'ਚ 4 ਅਪਾਰਟਮੈਂਟ ਖਰੀਦੇ ਹੋਏ ਹਨ। ਇਕ ਅਪਾਰਟਮੈਂਟ ਦੀ ਕੀਮਤ ਕਰੀਬ 12 ਕਰੋੜ ਹੈ। ਸੈਫ ਦੇ ਰੇਜੀਡੇਂਸ ਦੀ ਟੋਟਲ ਵੈਲਿਊ 48 ਕਰੋੜ ਹੈ।
PunjabKesari
ਸ਼ਾਹਰੁਖ ਖਾਨ
ਸ਼ਾਹਰੁਖ ਖਾਨ ਦਾ ਘਰ ਮੰਨਤ ਦਾ ਨਾਂ ਸ਼ਾਇਦ ਹੀ ਕਿਸੇ ਨੇ ਨਾ ਸੁਣਿਆ ਹੋਵੇ। ਉਨ੍ਹਾਂ ਦਾ ਘਰ ਟੂਰਿਸਟ ਸਪਾਟ ਬਣ ਗਿਆ ਹੈ। ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਫੈਨਜ਼ ਦਾ ਤਾਂਤਾ ਲੱਗਾ ਰਹਿੰਦਾ ਹੈ। ਸ਼ਾਹਰੁਖ ਖਾਨ ਦੇ ਘਰ ਦੀ ਕੀਮਤ ਕਰੀਬ 200 ਕਰੋੜ ਰੁਪਏ ਹੈ।
PunjabKesari
ਅਨਿਲ ਕਪੂਰ

ਅਨਿਲ ਕਪੂਰ ਦਾ ਬੰਗਲਾ ਜੁਹੂ 'ਚ ਹੈ। ਉਨ੍ਹਾਂ ਦੇ ਇਸ ਘਰ 'ਚ ਉਹ ਪਤਨੀ ਸੁਨੀਤਾ ਕਪੂਰ, ਧੀ ਰਿਆ ਕਪੂਰ ਤੇ ਬੇਟੇ ਹਰਸ਼ਵਰਧਨ ਕਪੂਰ ਨਾਲ ਰਹਿੰਦੇ ਹਨ। ਵਿਆਹ ਤੋਂ ਪਹਿਲਾਂ ਸੋਨਮ ਕਪੂਰ ਵੀ ਇਸੇ ਘਰ 'ਚ ਰਹਿੰਦੀ ਸੀ। ਅਨਿਲ ਨੇ ਇਸ ਲਈ ਤਕਰੀਬਨ 25 ਤੋਂ 30 ਕਰੋੜ ਖਰਚ ਕੀਤਾ ਹੈ।
PunjabKesari
ਜਾਨ ਅਬ੍ਰਾਹਮ
ਜਾਨ ਅਬ੍ਰਾਹਮ ਦੇ ਘਰ ਦਾ ਨਾਂ 'Villa in the sky' ਹੈ। 4000 ਵਰਗ ਫੁੱਟ 'ਚ ਫੈਲਿਆ ਇਹ ਘਰ ਬਾਂਦਰਾ 'ਚ ਸਥਿਤ ਹੈ। ਜਾਨ ਦੇ ਇਸ ਲਗਜ਼ਰੀ ਘਰ ਦੀ ਕੀਮਤ 75 ਕਰੋੜ ਰੁਪਏ ਹੈ।
PunjabKesari
ਅਕਸ਼ੈ ਕੁਮਾਰ

ਅਕਸ਼ੈ ਕੁਮਾਰ ਦਾ ਸੀ-ਫੇਸਿੰਗ ਬੰਗਲਾ ਜੁਹੂ 'ਚ ਸਥਿਤ ਹੈ। ਇਸ ਘਰ 'ਚ ਅਕਸ਼ੈ ਪਤਨੀ ਤੇ ਬੱਚਿਆਂ ਨਾਲ ਰਹਿੰਦੇ ਹਨ। ਅਕਸ਼ੈ ਦੇ ਇਸ ਘਰ ਦੀ ਲਗਭਗ ਕੀਮਤ 80 ਕਰੋੜ ਰੁਪਏ ਦੇ ਕਰੀਬ ਹੈ।
PunjabKesari
ਅਮਿਤਾਭ ਬੱਚਨ
ਅਮਿਤਾਭ ਬੱਚਨ ਦੇ ਘਰ ਜਲਸਾ ਦੇ ਬਾਹਰ ਹਮੇਸ਼ਾ ਹੀ ਫੈਨਜ਼ ਦਾ ਜਮਾਵੜਾ ਦੇਖਣਾ ਨੂੰ ਮਿਲੇਗਾ। ਅਮਿਤਾਭ ਬੱਚਨ ਦੇ ਘਰ ਦੇ ਬਾਹਰ ਫੈਨਜ਼ ਉਨ੍ਹਾਂ ਦੀ ਇਕ ਝਲਕ ਲਈ ਬੇਤਾਬ ਰਹਿੰਦੇ ਹਨ। ਐਕਟਰ ਦੇ ਘਰ ਦੀ ਕੀਮਤ ਲਗਭਗ 160 ਕਰੋੜ ਰੁਪਏ ਹੈ।
PunjabKesari
ਸਲਮਾਨ ਖਾਨ

ਸਲਮਾਨ ਖਾਨ ਆਪਣੇ ਪੂਰੇ ਪਰਿਵਾਰ ਨਾਲ ਗੈਲੇਕਸੀ ਅਪਾਰਟਮੈਂਟ 'ਚ ਰਹਿੰਦੇ ਹਨ। ਗੈਲੇਕਸੀ ਅਪਾਰਟਮੈਂਟ ਦੀ ਕੀਮਤ 60 ਕਰੋੜ ਰੁਪਏ ਹਨ।
PunjabKesari
ਰਣਬੀਰ ਕਪੂਰ

ਰਣਬੀਰ ਕਪੂਰ ਨੇ ਸਾਲ 2016 'ਚ ਨਵਾਂ ਘਰ ਖਰੀਦਾ ਸੀ। ਘਰ ਦਾ ਨਾਂ ਹੈ ਵਾਸਤੂ। ਇਹ ਘਰ ਪਾਲੀ ਹਿੱਲਸ 'ਚ ਹੈ। ਰਣਬੀਰ ਦੇ ਘਰ ਨੂੰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੇ ਡਿਜ਼ਾਈਨ ਕੀਤਾ ਹੈ। ਖਬਰਾਂ ਮੁਤਾਬਕ, ਰਣਬੀਰ ਦੇ ਘਰ ਦੀ ਕੀਮਤ 35 ਕਰੋੜ ਰੁਪਏ ਹੈ।
PunjabKesari
ਆਲੀਆ ਭੱਟ
ਆਲੀਆ ਭੱਟ ਨੇ ਵੀ ਆਪਣਾ ਨਵਾਂ ਘਰ ਖਰੀਦਿਆ ਹੈ। ਆਲੀਆ ਦੇ ਨਵੇਂ ਘਰ ਦੀ ਕੀਮਤ 13 ਕਰੋੜ ਰੁਪਏ ਹੈ। ਆਲੀਆ ਦਾ ਇਹ ਘਰ ਜੁਹੂ 'ਚ ਹੈ।


sunita

Content Editor

Related News