ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਜਦੋਂ ਬੋਨੀ ਕਪੂਰ ਨੇ ਕੀਤਾ ਸੀ ਇਹ ਖ਼ੁਲਾਸਾ, ਦੱਸਿਆ ''ਕੀ ਹੋਇਆ ਸੀ 24 ਫਰਵਰੀ ਦੀ ਰਾਤ''

08/13/2021 12:50:27 PM

ਮੁੰਬਈ (ਬਿਊਰੋ)— 24 ਫਰਵਰੀ 2018 ਨੂੰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਦੁਬਈ ਦੇ ਇਕ ਹੋਟਲ ਦੇ ਕਮਰੇ ਦੇ ਬਾਥਟਬ ਵਿਚ ਡੁੱਬਣ ਨਾਲ ਮੌਤ ਹੋ ਗਈ ਸੀ। ਬੋਨੀ ਕਪੂਰ ਨੇ ਦੱਸਿਆ ਹੈ ਕਿ ਕਿਵੇਂ ਉਹ ਆਪਣੀ ਪਤਨੀ ਨੂੰ ਸਰਪ੍ਰਾਇਜ ਦੇਣ ਅਚਾਨਕ ਦੁਬਈ ਪੁੱਜੇ ਸਨ, ਕਿਵੇਂ ਉਹ ਗਲੇ ਮਿਲੇ ਸਨ ਅਤੇ ਇਕ-ਦੂਜੇ ਨੂੰ ਕਿੱਸ ਕੀਤੀ ਸੀ। ਇਸ ਦੇ ਕਰੀਬ ਦੋ ਘੰਟੇ ਬਾਅਦ ਹੀ ਉਨ੍ਹਾਂ ਨੂੰ ਸ਼੍ਰੀਦੇਵੀ ਪਾਣੀ ਨਾਲ ਭਰੇ ਹੋਏ ਬਾਥਟਬ ਵਿਚ ਪਈ ਹੋਈ ਮਿਲੀ ਸੀ। ਫ਼ਿਲਮ ਆਲੋਚਕ ਕੋਮਲ ਨਾਹਟਾ ਨੇ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਨਾਲ ਹੋਈ ਗੱਲਬਾਤ ਦੇ ਆਧਾਰ 'ਤੇ ਦੱਸਿਆ ਸੀ ਕਿ ਅਖੀਰ ਉਸ ਦਿਨ ਸ਼੍ਰੀਦੇਵੀ ਨਾਲ ਕਮਰਾ ਨੰਬਰ 2201 ਵਿਚ ਕੀ ਹੋਇਆ ਸੀ।

PunjabKesari

ਸ਼੍ਰੀਦੇਵੀ ਆਪਣੇ ਭਾਣਜੇ ਮੋਹਿਤ ਮਾਰਵਾਹ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਦੁਬਈ ਪਹੁੰਚੀ ਸੀ। ਬੋਨੀ ਕਪੂਰ ਅਤੇ ਧੀ ਖੁਸ਼ੀ ਵਾਪਸ ਭਾਰਤ ਆ ਗਏ ਸਨ ਅਤੇ ਸ਼੍ਰੀਦੇਵੀ ਉਥੇ ਹੀ ਦੁਬਈ ਵਿਚ ਹੀ ਰੁਕ ਗਈ। ਕੋਮਲ ਨੇ ਦੱਸਿਆ ਸੀ ਕਿ ਸ਼੍ਰੀਦੇਵੀ ਕੋਲ ਸ਼ਾਪਿੰਗ ਲਈ ਇਕ ਲੰਬੀ ਲਿਸਟ ਸੀ, ਜੋ ਉਨ੍ਹਾਂ ਨੂੰ ਧੀ ਜਾਹਨਵੀ ਨੇ ਦਿੱਤੀ ਸੀ। ਇਹ ਲਿਸਟ ਉਨ੍ਹਾਂ ਦੇ ਮੋਬਾਇਲ ਫੋਨ 'ਚ ਸੇਵ ਸੀ। ਸ਼੍ਰੀਦੇਵੀ 21 ਫਰਵਰੀ ਨੂੰ ਸ਼ਾਪਿੰਗ ਕਰਨਾ ਚਾਹੁੰਦੀ ਸੀ ਪਰ ਉਨ੍ਹਾਂ ਦਾ ਇਹ ਮੋਬਾਇਲ ਕਿਸੇ ਦੂਜੀ ਜਗ੍ਹਾ ਰਹਿ ਗਿਆ ਸੀ। ਇਸ ਤੋਂ ਬਾਅਦ ਸ਼੍ਰੀਦੇਵੀ ਪੂਰੇ ਦਿਨ ਹੋਟਲ ਵਿਚ ਆਰਾਮ ਕਰਦੀ ਰਹੀ।

PunjabKesari

22 ਫਰਵਰੀ ਨੂੰ ਉਨ੍ਹਾਂ ਨੇ ਦੋਸਤਾਂ ਨਾਲ ਸਮਾਂ ਗੁਜ਼ਾਰਿਆ, ਹੋਟਲ ਵਿਚ ਆਰਾਮ ਕੀਤਾ ਅਤੇ ਗੱਲਬਾਤ ਕੀਤੀ। 23 ਫਰਵਰੀ ਨੂੰ ਵੀ ਉਨ੍ਹਾਂ ਨੇ ਆਰਾਮ ਕੀਤਾ। ਇੱਧਰ, ਬੋਨੀ ਨੇ ਤੈਅ ਕੀਤਾ ਕਿ ਉਹ ਸ਼੍ਰੀਦੇਵੀ ਨੂੰ ਦੁਬਈ ਪਹੁੰਚ ਕੇ ਸਰਪ੍ਰਾਇਜ ਦੇਣਗੇ। ਬੋਨੀ ਨੇ ਦੱਸਿਆ ਸੀ, ''ਜਦੋਂ ਉਨ੍ਹਾਂ ਨੇ ਮੈਨੂੰ ਕਿਹਾ, ਪਾਪਾ (ਸ਼੍ਰੀਦੇਵੀ ਬੋਨੀ ਨੂੰ ਇਸ ਨਾਮ ਨਾਲ ਬੁਲਾਉਂਦੀ ਸੀ) ਮੈਂ ਤੈਨੂੰ ਮਿਸ ਕਰ ਰਹੀ ਹਾਂ। ਮੈਂ ਕਿਹਾ ਕਿ ਮੈਂ ਵੀ ਤੈਨੂੰ ਬਹੁਤ ਮਿਸ ਕਰ ਰਿਹਾ ਹਾਂ। ਮੈਂ ਸ਼੍ਰੀਦੇਵੀ ਨਾਲ ਦੁਬਈ ਵਿਚ ਸ਼ਾਮ ਨੂੰ ਮਿਲਣ ਵਾਲਾ ਸੀ। ਜਾਹਨਵੀ ਨੇ ਵੀ ਮੇਰੇ ਇਸ ਫੈਸਲੇ 'ਚ ਸਾਥ ਦਿੱਤਾ ਕਿਉਂਕਿ ਉਹ ਸ਼੍ਰੀਦੇਵੀ ਨੂੰ ਲੈ ਕੇ ਡਰੀ ਹੋਈ ਸੀ। ਸ਼੍ਰੀਦੇਵੀ ਜੇਕਰ ਇਕੱਲੀ ਰਹੇਗੀ ਤਾਂ ਪਾਸਪੋਰਟ ਜਾਂ ਹੋਰ ਡਾਕਿਊਮੈਂਟ ਇੱਧਰ-ਉੱਧਰ ਕਰ ਦੇਵੇਗੀ।''

PunjabKesari

ਬੋਨੀ ਕਪੂਰ ਨੇ ਕਿਹਾ ਸੀ,''ਮੈਂ ਦੁਬਈ ਲਈ 3.30 ਵਜੇ ਦੀ ਫਲਾਇਟ ਬੁੱਕ ਕੀਤੀ। ਸ਼੍ਰੀਦੇਵੀ ਨੇ ਮੈਨੂੰ ਉਸ ਸਮੇਂ ਕਾਲ ਕੀਤਾ, ਜਦੋਂ ਮੈਂ ਇੰਟਰਨੈਸ਼ਨਲ ਏਅਰਪੋਰਟ ਦੇ ਲਾਉਂਜ ਵਿਚ ਬੈਠਿਆ ਸੀ, ਮੈਂ ਉਸ ਨੂੰ ਕਿਹਾ ਕਿ ਮੈਂ ਮੀਟਿੰਗ ਵਿਚ ਹਾਂ। ਮੇਰਾ ਫੋਨ ਆਫ ਹੋ ਸਕਦਾ ਹੈ, ਤੁਸੀਂ ਪਰੇਸ਼ਾਨ ਨਾ ਹੋਵੋ। ਮੈਂ ਉਸ ਨੂੰ ਮੀਟਿੰਗ ਤੋਂ ਬਾਅਦ ਫੋਨ ਕਰਾਂਗਾ। ਮੇਰਾ ਪਲਾਨ ਉਸ ਨੂੰ ਸਰਪ੍ਰਾਇਜ ਦੇਣ ਦਾ ਸੀ।'' ਬੋਨੀ ਕਪੂਰ 6.20 'ਤੇ ਦੁਬਈ ਦੇ ਉਸ ਹੋਟਲ ਵਿਚ ਪਹੁੰਚ ਗਏ। ਬੋਨੀ ਨੇ ਚੈਕ ਇਨ ਦੇ ਰਸਮਾਂ ਪੂਰੀਆਂ ਕੀਤੀਆਂ ਅਤੇ ਸ਼੍ਰੀਦੇਵੀ ਦੇ ਰੂਮ ਦੀ ਡੁਪਲੀਕੇਟ ਚਾਬੀ ਲਈ। ਬੋਨੀ ਸ਼੍ਰੀਦੇਵੀ ਨੂੰ ਸਰਪ੍ਰਾਇਜ ਦੇਣ ਲਈ ਕਾਫੀ ਉਤਸ਼ਾਹਿਤ ਸੀ।

PunjabKesari

ਅਸੀਂ ਦੋਵੇਂ ਖੁਸ਼ੀ-ਖੁਸ਼ੀ ਮਿਲੇ। ਉਸ ਨੇ ਕਿਹਾ ਸੀ ਕਿ ਉਸ ਨੂੰ ਮਹਿਸੂਸ ਹੋ ਗਿਆ ਸੀ ਕਿ ਮੈਂ ਉਸਨੂੰ ਦੁਬਈ ਤੋਂ ਲੈਣ ਆਉਂਗਾ। ਬੋਨੀ ਅਤੇ ਸ਼੍ਰੀਦੇਵੀ ਕਰੀਬ ਅੱਧੇ ਘੰਟੇ ਤੱਕ ਗੱਲਬਾਤ ਕਰਦੇ ਰਹੇ। ਇਸ ਤੋਂ ਬਾਅਦ ਬੋਨੀ ਫਰੈੱਸ਼ ਹੋਣ ਚਲੇ ਗਏ ਅਤੇ ਉਨ੍ਹਾਂ ਨੇ ਸ਼੍ਰੀਦੇਵੀ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਰੋਮਾਂਟਿਕ ਡਿਨਰ 'ਤੇ ਲੈ ਜਾਣਾ ਚਾਹੁੰਦੇ ਹਨ। ਨਾਲ ਹੀ ਸ਼ਾਪਿੰਗ ਪੋਸਟਪੋਨ ਕਰਨ ਨੂੰ ਵੀ ਕਿਹਾ। ਇਸ ਤੋਂ ਬਾਅਦ ਸ਼੍ਰੀਦੇਵੀ ਨਹਾਉਣ ਚੱਲੀ ਗਈ।''

PunjabKesari
ਬੋਨੀ ਨੇ ਦੱਸਿਆ ਸੀ, ''ਮੈਂ ਲਿਵਿੰਗ ਰੂਮ ਵਿਚ ਆ ਗਿਆ ਅਤੇ ਸ਼੍ਰੀਦੇਵੀ ਬਾਥਰੂਮ ਵਿਚ ਨਹਾਉਣ ਅਤੇ ਤਿਆਰ ਹੋਣ ਚੱਲੀ ਗਈ। ਮੈਂ ਕਰੀਬ 15 ਮਿੰਟ ਤੱਕ ਟੀ.ਵੀ. ਦੇਖਿਆ। ਮੈਂ ਬੇਚੈਨ ਹੋ ਰਿਹਾ ਸੀ। ਮੈਨੂੰ ਖਿਆਲ ਆਇਆ ਕਿ ਅੱਜ ਸੈਟਰਡੇ ਹੈ ਰੈਸਟੋਰੈਂਟ ਵਿਚ ਕਾਫ਼ੀ ਭੀੜ ਹੋਵੇਗੀ। ਉਸ ਸਮੇਂ ਦੁਬਈ ਦੇ ਸਮੇਂ ਮੁਤਾਬਕ ਅੱਠ ਵਜ ਰਹੇ ਸਨ।

PunjabKesari

ਮੈਂ ਸ਼੍ਰੀਦੇਵੀ ਨੂੰ ਦੋ ਵਾਰ ਆਵਾਜ਼ ਲਗਾਈ। ਉਸ ਵੱਲੋਂ ਕੋਈ ਜਵਾਬ ਨਾ ਮਿਲਿਆ। ਮੈਂ ਬਾਥਰੂਮ ਕੋਲ ਗਿਆ ਅਤੇ ਦਰਵਾਜ਼ਾ ਖੜਕਾਇਆ। ਮੈਂ ਪ੍ਰੇਸ਼ਾਨ ਹੋ ਗਿਆ। ਅੰਦਰੋਂ ਕੋਈ ਹਲਚਲ ਸੁਣਾਈ ਨਹੀਂ ਦੇ ਰਹੀ ਸੀ। ਪਾਣੀ ਚਲਣ ਦੀ ਆਵਾਜ਼ ਜਰੂਰ ਆ ਰਹੀ ਸੀ। ਫਿਰ ਬੋਨੀ ਨੇ ਆਵਾਜ਼ ਲਗਾਈ ''ਜਾਨ, ਜਾਨ''... ਪਰ ਕੋਈ ਜਵਾਬ ਨਾ ਆਇਆ ਜੋ ਕਿ ਅਜੀਬ ਸੀ। ਬੋਨੀ ਨੇ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਜੋ ਅੰਦਰੋਂ ਬੰਦ ਨਹੀਂ ਕੀਤਾ ਗਿਆ ਸੀ। ਬਾਥਟੱਬ ਪੂਰੀ ਤਰ੍ਹਾਂ ਪਾਣੀ ਨਾਲ ਭਰਿਆ ਹੋਇਆ ਸੀ ਅਤੇ ਸ਼੍ਰੀਦੇਵੀ ਪੂਰੀ ਤਰ੍ਹਾਂ ਉਸ ਵਿਚ ਡੁੱਬੀ ਹੋਈ ਸੀ।

PunjabKesari


sunita

Content Editor

Related News