ਅਦਾਕਾਰਾ ਰਿਚਾ ਚੱਢਾ ਬਣੇਗੀ ''ਚੀਫ ਮਿਨਿਸਟਰ'', ਪਹਿਲੀ ਝਲਕ ਆਈ ਸਾਹਮਣੇ

Monday, Jan 04, 2021 - 04:45 PM (IST)

ਅਦਾਕਾਰਾ ਰਿਚਾ ਚੱਢਾ ਬਣੇਗੀ ''ਚੀਫ ਮਿਨਿਸਟਰ'', ਪਹਿਲੀ ਝਲਕ ਆਈ ਸਾਹਮਣੇ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਬੋਲਡ ਅਤੇ ਬਿੰਦਾਸ ਅਦਾਕਾਰਾ ਰਿਚਾ ਚੱਢਾ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਆਪਣੀ ਇਕ ਫ਼ਿਲਮ ਦੇ ਕਰਕੇ ਚਰਚਾ 'ਚ ਹੈ। ਫ਼ਿਲਮ ਦਾ ਨਾਮ 'ਮੈਡਮ ਚੀਫ ਮਿਨੀਸਟਰ' ਹੈ। ਰਿਪੋਰਟਸ ਮੁਤਾਬਕ ਇਹ ਫ਼ਿਲਮ ਇਕ ਅਸਲ ਜ਼ਿੰਦਗੀ ਦੇ ਕਿਰਦਾਰ 'ਤੇ ਅਧਾਰਤ ਹੋਣ ਵਾਲੀ ਹੈ। ਇਸ ਫ਼ਿਲਮ ਨਾਲ ਤੁਸੀਂ ਸਭ ਰਿਚਾ ਚੱਢਾ ਨੂੰ ਯੂਪੀ ਦੇ ਸਾਬਕਾ ਮੁੱਖ ਮੰਤਰੀ ਦੇ ਕਿਰਦਾਰ 'ਚ ਵੇਖੋਗੇ। ਇਹ ਖ਼ਬਰ ਮੁੜ ਚਰਚਾ 'ਚ ਤਾਂ ਆਈ ਹੈ ਕਿਉਂਕਿ ਇਸ ਫ਼ਿਲਮ ਦਾ ਹਾਲ ਹੀ 'ਚ ਆਫੀਸ਼ੀਅਲ ਪੋਸਟਰ ਰਿਲੀਜ਼ ਕੀਤਾ ਗਿਆ ਹੈ।

ਜਦ ਤੋਂ ਇਸ ਫ਼ਿਲਮ ਦੀ ਪਹਿਲੀ ਲੁੱਕ ਸਾਹਮਣੇ ਆਈ ਹੈ, ਉਦੋ ਤੋਂ ਹੀ ਇਹ ਪੋਸਟਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਪੋਸਟਰ 'ਤੇ ਆਪਣੇ-ਆਪਣੇ ਰੀਐਕਸ਼ਨ ਦੇ ਰਹੇ ਹਨ। ਰਿਚਾ ਚੱਡਾ ਦੀ ਲੁੱਕ ਪੋਸਟਰ 'ਚ ਸ਼ਾਨਦਾਰ ਅਤੇ ਬੇਹੱਦ ਵੱਖਰੀ ਲੱਗ ਰਹੀ ਹੈ। ਫ਼ਿਲਮ ਦੇ ਪੋਸਟਰ 'ਚ ਰਿਚਾ ਚੱਢਾ ਦੇ ਵਾਲ ਛੋਟੇ ਹਨ ਅਤੇ ਉਸ ਨੇ ਹੱਥ 'ਚ ਝਾੜੂ ਫੜ੍ਹਿਆ ਹੋਇਆ ਹੈ।

PunjabKesari

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਬਣੇਗੀ 'ਚੀਫ ਮਿਨਿਸਟਰ
ਇਸ ਫ਼ਿਲਮ ਦੇ ਮੇਕਰਸ ਦੀ ਗੱਲ ਕਰੀਏ ਤਾਂ ਭੂਸ਼ਨ ਕੁਮਾਰ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਸ਼ੁਬਾਸ਼ ਕਪੂਰ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਅਤੇ ਫ਼ਿਲਮ 'ਮੈਡਮ ਚੀਫ ਮਿਨੀਸਟਰ' 22 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


author

sunita

Content Editor

Related News