ਤਾਪਸੀ ਪੰਨੂੰ ਤੇ ਆਲਿਆ ਭੱਟ ਦੀ ਰਾਹ ''ਤੇ ਨਿਕਲੀ ਨੋਰਾ ਫਤੇਹੀ, ਕਰੇਗੀ ''ਜਾਜੂਸੀ''

Thursday, Aug 12, 2021 - 11:18 AM (IST)

ਤਾਪਸੀ ਪੰਨੂੰ ਤੇ ਆਲਿਆ ਭੱਟ ਦੀ ਰਾਹ ''ਤੇ ਨਿਕਲੀ ਨੋਰਾ ਫਤੇਹੀ, ਕਰੇਗੀ ''ਜਾਜੂਸੀ''

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ 'ਚ ਪਿਛਲੇ ਕਈ ਸਾਲਾ ਤੋਂ ਭਾਰਤੀ ਫ਼ੌਜ ਦੀ ਬਹਾਦਰੀ 'ਤੇ ਆਧਾਰਿਤ ਕਈ ਫ਼ਿਲਮਾਂ ਬਣ ਚੁੱਕੀਆਂ ਹਨ। ਇਨ੍ਹਾਂ ਫ਼ਿਲਮਾਂ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ਬਾਲੀਵੁੱਡ ਦੀਆਂ ਕਈ ਅਦਾਕਾਰਾ ਨੇ ਮਹਿਲਾ ਜਾਸੂਸੀ ਦੀ ਭੂਮਿਕਾ ਬਹੁਤ ਚੰਗੀ ਤਰ੍ਹਾਂ ਨਾਲ ਨਿਭਾਈ ਹੈ। ਇਨ੍ਹਾਂ 'ਚ ਆਲਿਆ ਭੱਟ ਤੇ ਤਾਪਸੀ ਪੰਨੂ ਦਾ ਵੀ ਨਾਂ ਸ਼ਾਮਲ ਹੈ। ਹੁਣ ਇਕ ਨਵਾਂ ਨਾਂ ਨੋਰਾ ਫਤੇਹੀ ਦਾ ਵੀ ਜੁੜ ਗਿਆ ਹੈ। ਇਸ ਆਜ਼ਾਦੀ ਦਿਵਸ ਮੌਕੇ 'ਤੇ ਆਓ ਜਾਣਦੇ ਹਾਂ ਕਿ ਬਾਲੀਵੁੱਡ ਦੀਆਂ ਕਿਹੜੀਆਂ ਅਦਾਕਾਰਾ ਨੇ ਕਿਸ ਫ਼ਿਲਮ 'ਚ ਜਾਸੂਸ ਦੀ ਭੂਮਿਕਾ ਨਿਭਾਈ ਹੈ।

PunjabKesari

ਆਲਿਆ ਭੱਟ 'ਰਾਜ਼ੀ' 'ਚ
ਆਲਿਆ ਭੱਟ ਫ਼ਿਲਮ 'ਰਾਜ਼ੀ' 'ਚ ਨਜ਼ਰ ਆਈ ਸੀ। ਇਹ ਫ਼ਿਲਮ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਈ ਸੀ। ਇਹ ਫ਼ਿਲਮ 'ਕਾਲਿੰਗ ਸਹਿਮਤ' 'ਤੇ ਆਧਾਰਿਤ ਸੀ। ਇਸ ਫਿਲਮ 'ਚ ਆਲਿਆ ਭੱਟ ਨੇ ਮਹਿਲਾ ਜਾਸੂਸ ਦੀ ਭੂਮਿਕਾ ਨਿਭਾਈ ਸੀ, ਜੋ ਪਾਕਿਸਤਾਨ ਜਾ ਕੇ ਭਾਰਤ ਲਈ ਜਾਸੂਸੀ ਕਰਦੀ ਹੈ।

PunjabKesari

'ਬੇਬੀ' 'ਚ ਤਾਪਸੀ ਪੰਨੂ
ਤਾਪਸੀ ਪੰਨੂ ਨੇ ਫ਼ਿਲਮ ਬੇਬੀ 'ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਨੇ 'ਨਾਂ ਸ਼ਬਾਨਾ' ਨਾਮ ਦੀ ਫ਼ਿਲਮ 'ਚ ਵੀ ਕੰਮ ਕੀਤਾ ਸੀ। ਤਾਪਸੀ ਪੰਨੂੰ ਨੇ ਇਸ ਫ਼ਿਲਮ 'ਚ ਕਾਫ਼ੀ ਅਹਿਮ ਭੂਮਿਕਾ ਨਿਭਾਈ ਸੀ, ਜੋ ਦਰਸ਼ਕਾ ਨੂੰ ਕਾਫ਼ੀ ਪਸੰਦ ਆਈ ਸੀ।

PunjabKesari

'ਭੁਜ ਦਿ ਪ੍ਰਾਈਡ ਆਫ ਇੰਡੀਆ' 'ਚ ਨੋਰਾ ਫਤੇਹੀ
'ਭੁਜ ਦਿ ਪ੍ਰਾਈਡ ਆਫ ਇੰਡੀਆ' (Bhuj The Pride Of India) ਫ਼ਿਲਮ ਜਲਦ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ 1971 ਦੇ ਭਾਰਤ-ਪਾਕਿਸਤਾਨ ਯੁੱਧ 'ਤੇ ਆਧਾਰਤ ਹੈ। ਇਸ ਫ਼ਿਲਮ 'ਚ ਨੋਰਾ ਫਤੇਹੀ ਹੀਨਾ ਰਹਿਮਾਨ ਦੀ ਭੂਮਿਕਾ ਨਿਭਾ ਰਹੀ ਹੈ, ਜੋ ਆਰਮੀ ਦੀ ਅੰਡਰਕਵਰ ਆਫਸਰ ਹੁੰਦੀ ਹੈ ਅਤੇ ਉਹ ਮਹਿਲਾ ਜਾਸੂਸ ਦੀ ਭੂਮਿਕਾ ਨਿਭਾ ਰਹੀ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਵੇਗੀ।

PunjabKesari


author

sunita

Content Editor

Related News