ਜੈਕਲੀਨ ਤੇ ਮਹਾਠੱਗ ਸੁਕੇਸ਼ ਦੀ ''ਲਵ ਸਟੋਰੀ'' ਨੂੰ ਫ਼ਿਲਮੀ ਪਰਦੇ ''ਤੇ ਦਿਖਾਉਣ ਦੀ ਤਿਆਰੀ, ਪੜ੍ਹੋ ਪੂਰੀ ਖ਼ਬਰ

Saturday, Mar 18, 2023 - 11:48 AM (IST)

ਜੈਕਲੀਨ ਤੇ ਮਹਾਠੱਗ ਸੁਕੇਸ਼ ਦੀ ''ਲਵ ਸਟੋਰੀ'' ਨੂੰ ਫ਼ਿਲਮੀ ਪਰਦੇ ''ਤੇ ਦਿਖਾਉਣ ਦੀ ਤਿਆਰੀ, ਪੜ੍ਹੋ ਪੂਰੀ ਖ਼ਬਰ

ਮੁੰਬਈ (ਬਿਊਰੋ) : ਮਹਾਠੱਗ ਸੁਕੇਸ਼ ਚੰਦਰਸ਼ੇਖਰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹੈ। ਜੇਲ੍ਹ 'ਚ ਹੋਣ ਦੇ ਬਾਵਜੂਦ ਵੀ ਸੁਕੇਸ਼ ਚੰਦਰਸ਼ੇਖਰ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਈ ਸਮੇਂ-ਸਮੇਂ 'ਤੇ ਚਿੱਠੀਆਂ ਲਿਖ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਮਨੀ ਲਾਂਡਰਿੰਗ ਮਾਮਲੇ 'ਚ ਸੁਕੇਸ਼ ਚੰਦਰਸ਼ੇਖਰ ਨਾਲ ਜੈਕਲੀਨ ਦਾ ਨਾਂ ਵੀ ਸਾਹਮਣੇ ਆਇਆ ਸੀ। ਜੈਕਲੀਨ 'ਤੇ ਸੁਕੇਸ਼ ਤੋਂ ਕਰੋੜਾਂ ਰੁਪਏ ਦੇ ਤੋਹਫ਼ੇ ਲੈਣ ਦਾ ਦੋਸ਼ ਸੀ। ਇੰਨਾ ਹੀ ਨਹੀਂ ਈ. ਡੀ. ਨੇ ਵੀ ਜੈਕਲੀਨ ਖ਼ਿਲਾਫ਼ ਚਾਰਜਸ਼ੀਟ ਦਰਜ ਕੀਤੀ ਸੀ। ਇਸ ਦੇ ਨਾਲ ਹੀ ਚਰਚਾ ਹੈ ਕਿ ਬਾਲੀਵੁੱਡ 'ਚ ਸੁਕੇਸ਼ ਚੰਦਰਸ਼ੇਖਰ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

PunjabKesari

ਵਾਇਰਲ ਖ਼ਬਰਾਂ ਮੁਤਾਬਕ, ਫ਼ਿਲਮ ਨਿਰਮਾਤਾ ਆਨੰਦ ਕੁਮਾਰ ਸੁਕੇਸ਼ ਚੰਦਰਸ਼ੇਖਰ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦੀ ਤਿਆਰੀ ਕਰ ਰਹੇ ਹਨ। ਇਸ ਸੰਬੰਧੀ ਆਨੰਦ ਕੁਮਾਰ ਨੇ ਤਿਹਾੜ ਜੇਲ੍ਹ ਦਾ ਦੌਰਾ ਕਰਕੇ 'ਮਹਾਠੱਗ' ਖ਼ਿਲਾਫ਼ ਜਾਣਕਾਰੀ ਵੀ ਲਈ ਸੀ। ਇਹ ਜਾਣਕਾਰੀ ਤਿਹਾੜ ਜੇਲ੍ਹ ਦੇ ਏ. ਐੱਸ. ਪੀ. ਦੀਪਕ ਸ਼ਰਮਾ ਨੇ ਦਿੱਤੀ ਹੈ। ਦੀਪਕ ਸ਼ਰਮਾ ਨੇ ਦੱਸਿਆ ਕਿ ਲੋਕਾਂ ਨੂੰ ਸੁਕੇਸ਼ ਦੀ ਕਹਾਣੀ 'ਚ ਬਹੁਤ ਦਿਲਚਸਪੀ ਹੈ ਅਤੇ ਆਨੰਦ ਕੁਮਾਰ ਨੇ ਸੁਕੇਸ਼ ਦੀ ਜ਼ਿੰਦਗੀ ਬਾਰੇ ਜਾਣਨ ਲਈ ਤਿਹਾੜ ਜੇਲ੍ਹ ਦਾ ਦੌਰਾ ਕੀਤਾ ਹੈ।

PunjabKesari

ਦੱਸ ਦੇਈਏ ਕਿ ਏ. ਐੱਸ. ਪੀ. ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਨੰਦ ਕੁਮਾਰ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਜਲਦੀ ਹੀ ਜੈਕਲੀਨ ਫਰਨਾਂਡੀਜ਼ ਅਤੇ ਕੋਨਮੈਨ ਸੁਕੇਸ਼ ਚੰਦਰਸ਼ੇਖਰ ਦੀ ਪ੍ਰੇਮ ਕਹਾਣੀ ਨੂੰ ਵੱਡੇ ਪਰਦੇ 'ਤੇ ਲੈ ਕੇ ਆ ਰਹੇ ਹਾਂ। ਨਿਰਮਾਤਾ ਆਨੰਦ ਕੁਮਾਰ ਜਲਦ ਹੀ ਸੁਕੇਸ਼ ਚੰਦਰਸ਼ੇਖਰ ਦੇ ਜੀਵਨ 'ਤੇ ਬਣ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ। ਇਸ ਲਈ ਉਸ ਨੇ 6 ਮਹੀਨਿਆਂ ਲਈ ਦਿੱਲੀ 'ਚ ਇੱਕ ਆਲੀਸ਼ਾਨ ਹੋਟਲ ਵੀ ਬੁੱਕ ਕਰਵਾਇਆ ਹੈ। ਫਿਲਹਾਲ ਫ਼ਿਲਮ ਦੀ ਕਾਸਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਹੈ।  

PunjabKesari

ਖ਼ਬਰਾਂ ਦੀ ਮੰਨੀਏ ਤਾਂ ਨਿਰਮਾਤਾ ਜਲਦ ਹੀ ਫ਼ਿਲਮ ਦੇ ਟਾਈਟਲ ਅਤੇ ਕਾਸਟਿੰਗ ਦਾ ਖੁਲਾਸਾ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਕੇਸ਼ ਚੰਦਰਸ਼ੇਖਰ 'ਤੇ ਬਣ ਰਹੀ ਇਹ ਫ਼ਿਲਮ ਸਾਲ 2024 ਦੇ ਅੰਤ 'ਚ ਰਿਲੀਜ਼ ਹੋ ਸਕਦੀ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News