ਆਮਿਰ ਖ਼ਾਨ ਦੀ ਲਾਡਲੀ ਦਾ ਬਿਆਨ, ਕਿਹਾ- ਉਸ ਪਰਿਵਾਰ ਦਾ ਹਿੱਸਾ ਹੋਣ ਕਾਰਨ ਮੇਰੀ ਮੈਂਟਲ ਹੈਲਥ ''ਤੇ ਪਿਆ ਅਸਰ

Thursday, Jul 13, 2023 - 03:58 PM (IST)

ਆਮਿਰ ਖ਼ਾਨ ਦੀ ਲਾਡਲੀ ਦਾ ਬਿਆਨ, ਕਿਹਾ- ਉਸ ਪਰਿਵਾਰ ਦਾ ਹਿੱਸਾ ਹੋਣ ਕਾਰਨ ਮੇਰੀ ਮੈਂਟਲ ਹੈਲਥ ''ਤੇ ਪਿਆ ਅਸਰ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਦੀ ਪਿਆਰੀ ਧੀ ਈਰਾ ਖ਼ਾਨ ਬੇਬਾਕ ਤੇ ਬਿਨਦਾਸ ਹੈ। ਨੂਪੁਰ ਸ਼ਿਖਰੇ ਨਾਲ ਉਸ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕਰਨੀ ਹੋਵੇ ਜਾਂ ਫਿਰ ਡਿਪਰੈਸ਼ਨ ਨਾਲ ਲੰਬੀ ਲੜਾਈ ਲੜਨਾ, ਆਮਿਰ ਦੀ ਲਾਡਲੀ ਆਪਣੇ ਦਿਲ ਦੀ ਗੱਲ ਕਹਿਣ ਤੋਂ ਪਿੱਛੇ ਨਹੀਂ ਹਟਦੀ। ਪਿਛਲੇ ਸਾਲ ਈਰਾ ਖ਼ਾਨ ਨੇ ਦੱਸਿਆ ਸੀ ਕਿ ਉਹ ਲਗਪਗ 5 ਸਾਲਾਂ ਤੋਂ ਡਿਪ੍ਰੈਸ਼ਨ 'ਚ ਸੀ। ਹਾਲਾਂਕਿ, ਉਸ ਨੇ ਡਿਪ੍ਰੈਸ਼ਨ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਇਸ ਨਾਲ ਲੜਦਿਆਂ ਬਾਹਰ ਆਈ।

PunjabKesari

ਦੱਸ ਦਈਏ ਕਿ ਹਾਲ ਹੀ 'ਚ ਈਰਾ ਖ਼ਾਨ ਨੇ ਇਕ ਇੰਟਰਵਿਊ 'ਚ ਦੱਸਿਆ ਹੈ ਕਿ ਕਿਵੇਂ ਸੁਪਰਸਟਾਰ ਪਰਿਵਾਰ ਦਾ ਹਿੱਸਾ ਹੋਣ ਕਾਰਨ ਉਸ ਦੀ ਮਾਨਸਿਕ ਸਿਹਤ 'ਤੇ ਅਸਰ ਪਿਆ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਉਸ ਨੇ ਆਪਣੀ ਫਾਊਂਡੇਸ਼ਨ ਬਾਰੇ ਗੱਲ ਕੀਤੀ, ਜੋ ਡਿਪਰੈਸ਼ਨ ਨਾਲ ਜੂਝ ਰਹੇ ਲੋਕਾਂ ਨੂੰ ਬਾਹਰ ਆਉਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਆਮਿਰ ਖ਼ਾਨ ਦੀ ਲਾਡਲੀ ਧੀ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਫਿਲਮੀ ਪਰਿਵਾਰ ਦਾ ਹਿੱਸਾ ਹੋਣ ਦੇ ਨਾਅਤੇ ਜਨਤਾ ਦੀ ਉਸ 'ਤੇ ਹਰ ਸਮੇਂ ਨਜ਼ਰ ਰਹੀ ਹੈ, ਜਿਸ ਦਾ ਅਸਰ ਉਸ ਦੀ ਮਾਨਸਿਕ ਸਿਹਤ 'ਤੇ ਪਿਆ।

PunjabKesari

ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਨੇ ਕਿਹਾ, 'ਡਿਪ੍ਰੈਸ਼ਨ ਦਾ ਕੋਈ ਇਕ ਕਾਰਨ ਨਹੀਂ ਹੁੰਦਾ। ਜਿੱਥੇ ਅਤੇ ਜਿਸ ਮਾਹੌਲ 'ਚ ਤੁਹਾਡਾ ਪਾਲਣ-ਪੋਸ਼ਣ ਹੁੰਦਾ ਹੋਵੇ, ਤੁਹਾਡੀ ਜ਼ਿੰਦਗੀ ਉਸੇ ਤਰ੍ਹਾਂ ਦੀ ਸ਼ੇਪ ਲੈਂਦੀ ਹੈ। ਇਹ ਬਹੁਤ ਹੀ ਬਚਕਾਨਾ ਹੋਵੇਗਾ ਕਿ ਜੇਕਰ ਮੈਂ ਇਹਕ ਹਾਂ ਕਿ ਜਿਸ ਪਰਿਵਾਰ 'ਚ ਵੱਡੀ ਹੋਈ ਹਾਂ, ਉਸ ਨੇ ਮੇਰੀ ਮੈਂਟਲ ਹੈਲਥ 'ਤੇ ਅਸਰ ਨਹੀਂ ਪਾਇਆ ਹੈ।'

PunjabKesari


 


author

sunita

Content Editor

Related News