ਅੰਕਿਤਾ ਲੋਖੰਡੇ ਤੇ ਵਿੱਕੀ ਜੇਨ ਦੇ ਘਰ ਆਈਆਂ ਖ਼ੁਸ਼ੀਆਂ, ਸਾਂਝੀ ਕੀਤੀ ਪਹਿਲੀ ਝਲਕ
Sunday, Sep 01, 2024 - 05:06 PM (IST)
ਨਵੀਂ ਦਿੱਲੀ : ਟੀਵੀ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਅੰਕਿਤਾ ਤੇ ਵਿੱਕੀ ਜੇਨ ਹੁਣ ਮਾਪੇ ਬਣ ਗਏ ਹਨ। ਅੰਕਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਨੰਨ੍ਹੇ ਦੀ ਪਿਆਰੀ ਵੀਡੀਓ ਸ਼ੇਅਰ ਕਰਕੇ ਉਸ ਦੀ ਝਲਕ ਦਿਖਾਈ ਹੈ, ਜਿਸ 'ਤੇ ਫੈਨਜ਼ ਪਿਆਰ ਦਾ ਇਜ਼ਹਾਰ ਕਰ ਰਹੇ ਹਨ।
ਬੀ ਟਾਊਨ ਤੋਂ ਟਿਨਸੇਲ ਟਾਊਨ ਤਕ, ਕਈ ਸੈਲੀਬ੍ਰੀਟੀਜ਼ ਕੈਟ ਜਾਂ ਡਾਗ ਪੇਰੇਂਟਸ ਹਨ। ਆਲੀਆ ਭੱਟ, ਵਰੁਣ ਧਵਨ, ਦ੍ਰਿਸ਼ਟੀ ਧਾਮੀ ਤੇ ਅਨੰਨਿਆ ਪਾਂਡੇ ਤੋਂ ਬਾਅਦ ਹੁਣ ਅੰਕਿਤਾ ਲੋਖੰਡੇ ਵੀ ਹੁਣ ਕੈਟ ਮੌਮ ਬਣ ਗਈ ਹੈ। ਜੀ ਹਾਂ, ਉਨ੍ਹਾਂ ਨੇ ਆਪਣੇ ਘਰ ਇਕ ਕੈਟ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਇਸ ਦਾ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਕਲਿੱਪ ਦੀ ਸ਼ੁਰੂਆਤ ਵਿਕੀ ਜੈਨ ਤੋਂ ਹੋਈ, ਜਿਸ 'ਚ ਉਹ ਲਿਫਟ ਦੇ ਬਾਹਰ ਆਪਣੀ ਪਰੀ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਇਸ ਪਲ ਨੂੰ ਆਪਣੇ ਫੋਨ 'ਚ ਕੈਪਚਰ ਵੀ ਕਰ ਰਿਹਾ ਹੈ। ਇਸ ਤੋਂ ਬਾਅਦ ਅੰਕਿਤਾ ਨੇ ਕੈਟ ਨੂੰ ਟੋਕਰੀ 'ਚੋਂ ਬਾਹਰ ਕੱਢਿਆ ਤੇ ਦੋਵਾਂ ਨੇ ਉਸ ਨੂੰ ਲਾਡ ਲਡਾਇਆ। ਅੰਕਿਤਾ ਨੇ ਆਪਣੀ ਵੀਡੀਓ ਜ਼ਰੀਏ ਇਨ੍ਹਾਂ ਪਿਆਰੇ ਪਲਾਂ ਨੂੰ ਦਿਖਾਇਆ ਹੈ। ਉਨ੍ਹਾਂ ਨੇ ਆਪਣੀ ਕੈਟ ਦਾ ਨਾਂ 'ਮਊ ਲੋਖੰਡੇ' ਰੱਖਿਆ ਹੈ। ਵ੍ਹਾਈਟ ਕੈਟ ਇੰਨੀ ਕਪਿਆਰੀ ਹੈ ਕਿ ਫੈਨਜ਼ ਦਾ ਦਿਲ ਵੀ ਉਸ 'ਤੇ ਆ ਗਿਆ ਹੈ।
ਅੰਕਿਤਾ ਨੇ ਲਿਖਿਆ,"ਤੁਹਾਡੇ ਪੰਜੇ ਸਾਡੀ ਜ਼ਿੰਦਗੀ 'ਚ ਬਹੁਤ ਸਾਰੀਆਂ ਖੁਸ਼ੀਆਂ ਤੇ ਆਨੰਦ ਲੈ ਕੇ ਆਏ। ਸਾਨੂੰ ਮਾਤਾ-ਪਿਤਾ ਨੂੰ ਬਧਾਈ ਹੋਵੇ। ਤੇਰੀਆਂ ਪਿਆਰੀਆਂ ਹਰਕਤਾਂ ਦੀ ਬਦੌਲਤ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਆਈਆਂ ਅਤੇ ਕਦੇ ਵੀ ਨਾ ਖ਼ਤਮ ਹੋਣ ਵਾਲਾ ਆਨੰਦ। ਨਵੇਂ ਨੰਨ੍ਹੇ ਬੱਚੇ ਨਾਲ ਰੋਮਾਂਸ, ਖੇਲ ਔਰ ਆਰਾਮਦਾਇਕ ਪਲਾਂ ਦੀ ਕਾਮਨਾ ਕਰਦੀ ਹਾਂ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।