ਅਦਾਕਾਰਾ ਉਰਵਸ਼ੀ ਰੌਤੇਲਾ ਨੇ ਸ਼ੇਅਰ ਕੀਤਾ ਬੈੱਡਰੂਮ ਦਾ VIDEO

Tuesday, Nov 26, 2024 - 01:09 PM (IST)

ਅਦਾਕਾਰਾ ਉਰਵਸ਼ੀ ਰੌਤੇਲਾ ਨੇ ਸ਼ੇਅਰ ਕੀਤਾ ਬੈੱਡਰੂਮ ਦਾ VIDEO

ਮੁੰਬਈ- ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ ਅਕਾਊਂਟ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਪਲੇਟਫਾਰਮ ਰਾਹੀਂ ਉਹ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਜਦੋਂ ਕੋਰੋਨਾ ਕਾਰਨ ਦੇਸ਼ ਵਿਆਪੀ ਲੌਕਡਾਊਨ ਸੀ, ਉਰਵਸ਼ੀ ਨੇ ਆਪਣੇ ਇੰਸਟਾ ਹੈਂਡਲ ਤੋਂ ਇਕ ਵੀਡੀਓ ਸ਼ੇਅਰ ਕੀਤੀ, ਜੋ ਤੁਰੰਤ ਇੰਟਰਨੈੱਟ ‘ਤੇ ਵਾਇਰਲ ਹੋ ਗਈ ਅਤੇ ਅੱਜ ਵੀ ਉਨ੍ਹਾਂ ਦੀਆਂ ਵੀਡੀਓਜ਼ ਨੂੰ ਵਿਊਜ਼ ਮਿਲ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by URVASHI RAUTELA (@urvashirautela)

ਇਸ ਵੀਡੀਓ ‘ਚ ਉਰਵਸ਼ੀ ਬੈੱਡਰੂਮ ‘ਚ ਨਜ਼ਰ ਆ ਰਹੀ ਸੀ ਅਤੇ ਨਾਈਟ ਸ਼ੂਟ ‘ਚ ਬੋਲਡ ਪੋਜ਼ ਦਿੰਦੀ ਵੀ ਨਜ਼ਰ ਆ ਰਹੀ ਸੀ। ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਨੇ ਕਾਫੀ ਕੁਮੈਂਟ ਕੀਤੇ ਅਤੇ ਅਦਾਕਾਰਾ ਦੀ ਬੋਲਡਨੈੱਸ ਦੀ ਤਾਰੀਫ ਕਰਦੇ ਨਜ਼ਰ ਆਏ।ਤੁਹਾਨੂੰ ਦੱਸ ਦੇਈਏ, ਉਰਵਸ਼ੀ ਰੌਤੇਲਾ ਦਾ ਜਨਮ ਉੱਤਰਾਖੰਡ ਵਿੱਚ ਹੋਇਆ ਹੈ। ਉਰਵਸ਼ੀ ਨੇ ਆਪਣੀ ਕਾਬਲੀਅਤ ਦੇ ਦਮ ‘ਤੇ ਬਾਲੀਵੁੱਡ ‘ਚ ਚੰਗਾ ਮੁਕਾਮ ਹਾਸਲ ਕੀਤਾ ਹੈ। ਉਹ ਆਪਣੇ ਪਰਿਵਾਰ ਦੀ ਪਹਿਲੀ ਸ਼ਖਸ ਹੈ ਜਿਸਨੇ ਫਿਲਮਾਂ ਵਿੱਚ ਆਪਣੀ ਕਿਸਮਤ ਅਜ਼ਮਾਈ ਹੈ। ਉਰਵਸ਼ੀ ਰੌਤੇਲਾ ਆਪਣੀ ਫੈਸ਼ਨ ਸੈਂਸ ਅਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰਦੀ ਹੈ। ਇਹ ਅਦਾਕਾਰਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਕਾਰਨ ਸੁਰਖੀਆਂ ‘ਚ ਰਹਿੰਦੀ ਹੈ।

ਇਹ ਵੀ ਪੜ੍ਹੋ-Pushpa 2 ਨੇ ਰਿਲੀਜ਼ ਤੋਂ ਪਹਿਲਾਂ ਹੀ ਰਚਿਆ ਇਤਿਹਾਸ, ਅਮਰੀਕਾ 'ਚ ਬਣਾਇਆ ਇਹ ਰਿਕਾਰਡ

ਉਰਵਸ਼ੀ ਰੌਤੇਲਾ ਆਪਣੀ ਖੂਬਸੂਰਤੀ ਦੇ ਨਾਲ-ਨਾਲ ਫਿਟਨੈੱਸ ਲਈ ਵੀ ਜਾਣੀ ਜਾਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਰਵਸ਼ੀ ਰੌਤੇਲਾ ਰਾਸ਼ਟਰੀ ਪੱਧਰ ਦੀ ਬਾਸਕਟਬਾਲ ਖਿਡਾਰਨ ਰਹਿ ਚੁੱਕੀ ਹੈ। ਬਾਸਕਟਬਾਲ ਖਿਡਾਰੀ ਹੋਣ ਤੋਂ ਇਲਾਵਾ ਉਰਵਸ਼ੀ ਰੌਤੇਲਾ ਕਲਾਸੀਕਲ ਡਾਂਸਰ ਵੀ ਹੈ। ਇਸ ਅਦਾਕਾਰਾ ਨੇ 5 ਡਾਂਸ ਫਾਰਮ ਵਿੱਚ ਮੁਹਾਰਤ ਹਾਸਲ ਕੀਤੀ ਹੈ।ਉਰਵਸ਼ੀ ਰੌਤੇਲਾ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ ਵਿੱਚ ਕੀਤੀ ਸੀ। ਉਨ੍ਹਾਂ ਨੇ ‘ਵਿਲਜ਼ ਲਾਈਫਸਟਾਈਲ ਇੰਡੀਆ ਫੈਸ਼ਨ ਵੀਕ’ ‘ਚ ਹਿੱਸਾ ਲਿਆ। ਮਾਡਲਿੰਗ ‘ਚ ਸਫਲਤਾ ਹਾਸਲ ਕਰਨ ਤੋਂ ਬਾਅਦ ਇਸ ਅਦਾਕਾਰਾ ਨੇ ਫਿਲਮਾਂ ਵੱਲ ਰੁਖ ਕੀਤਾ। ਉਰਵਸ਼ੀ ਨੇ ਸਭ ਤੋਂ ਵੱਧ ਬਿਊਟੀ ਖਿਤਾਬ ਜਿੱਤਣ ਦਾ ਰਿਕਾਰਡ ਵੀ ਬਣਾਇਆ ਹੈ। ਇਸ ਅਦਾਕਾਰਾ ਨੇ ਕਈ ਬਿਊਟੀ ਕੰਪਟੀਸ਼ਨ ਜਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News