ਇਸ ਗੰਭੀਰ ਬੀਮਾਰੀ ਦੀ ਲਪੇਟ ''ਚ ਆਈ ਸਾਇਰਾ ਬਾਨੋ, ਜਾਣੋ ਕਿਵੇਂ ਹੈ ਹਾਲਤ
Saturday, Dec 07, 2024 - 04:51 PM (IST)
ਮੁੰਬਈ- ਮਸ਼ਹੂਰ ਅਦਾਕਾਰਾ ਸਾਇਰਾ ਬਾਨੋ ਨੂੰ ਅੱਜ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਖਬਰ ਮਿਲਦੇ ਹੀ ਪ੍ਰਸ਼ੰਸਕ ਉਨ੍ਹਾਂ ਲਈ ਦੁਆਵਾਂ ਕਰ ਰਹੇ ਸਨ।ਮੀਡੀਆ ਰਿਪੋਰਟਾਂ ਮੁਤਾਬਕ ਸਾਇਰਾ ਬਾਨੋ ਕੁਝ ਦਿਨ ਪਹਿਲਾਂ ਨਿਮੋਨੀਆ ਤੋਂ ਪੀੜਤ ਸੀ। ਉਦੋਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਤਾਂ ਹੁਣ ਉਨ੍ਹਾਂ ਨੂੰ ਇੱਕ ਹੋਰ ਸਮੱਸਿਆ ਦਾ ਪਤਾ ਲੱਗਾ। ਆਓ ਜਾਣਦੇ ਹਾਂ ਅਦਾਕਾਰਾ ਦੀ ਸਿਹਤ ਹੁਣ ਕਿਹੋ ਜਿਹੀ ਹੈ।
ਇਹ ਵੀ ਪੜ੍ਹੋ- ਗੌਹਰ ਖਾਨ ਨਾਲ ਇਸ ਟੀਵੀ ਸ਼ੋਅ ਦਾ ਹਿੱਸਾ ਬਣੇਗਾ ਇਹ ਅਦਾਕਾਰ
ਸਾਇਰਾ ਬਾਨੋ ਨੂੰ ਕੀ ਹੋਇਆ?
ਵਿੱਕੀ ਲਾਲਵਾਨੀ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਲੋਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਇਰਾ ਬਾਨੋ ਸਿਹਤ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਨੂੰ ਅਕਤੂਬਰ 2024 'ਚ ਗੰਭੀਰ ਨਿਮੋਨੀਆ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ-Salman Khan ਦੇ ਘਰ ਗੋਲੀ ਚਲਾਉਣ ਵਾਲੇ ਲੜਕੇ ਦੀ ਮੌਤ ਤੋਂ ਉੱਠਿਆ ਪਰਦਾ
2021 ਤੋਂ ਵਿਗੜਨੀ ਲੱਗੀ ਸੀ ਸਿਹਤ
ਉਦੋਂ ਤੋਂ ਉਨ੍ਹਾਂ ਦੇ ਵੱਛੇ 'ਚ ਦੋ ਖੂਨ ਦੇ ਗਤਲੇ ਬਣ ਗਏ ਹਨ। ਉਹ ਚੱਲਣ-ਫਿਰਨ ਤੋਂ ਅਸਮਰੱਥ ਹਨ। ਇਸ ਲਈ ਉਨ੍ਹਾਂ ਨੂੰ ਚੈੱਕਅਪ ਲਈ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ 2021 'ਚ ਉਨ੍ਹਾਂ ਦੇ ਪਤੀ ਦਿਲੀਪ ਕੁਮਾਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਉਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਮਰਹੂਮ ਪਤੀ ਦਿਲੀਪ ਕੁਮਾਰ ਨੂੰ ਵਿਆਹ ਦੀ ਵਰ੍ਹੇਗੰਢ 'ਤੇ ਇੱਕ ਦਿਲ ਖਿੱਚਵੀਂ ਸ਼ਰਧਾਂਜਲੀ ਸਾਂਝੀ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।