ਫੜਿਆ ਗਿਆ ਸ਼ਾਹਰੁਖ ਖ਼ਾਨ ਨੂੰ ਧਮਕੀ ਦੇਣ ਵਾਲਾ

Thursday, Nov 07, 2024 - 03:28 PM (IST)

ਫੜਿਆ ਗਿਆ ਸ਼ਾਹਰੁਖ ਖ਼ਾਨ ਨੂੰ ਧਮਕੀ ਦੇਣ ਵਾਲਾ

ਮੁੰਬਈ- ਸ਼ਾਹਰੁਖ ਖਾਨ ਦੇ ਖਿਲਾਫ ਜਬਰਨ ਵਸੂਲੀ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ 'ਚ ਮੁੰਬਈ ਪੁਲਸ ਛੱਤੀਸਗੜ੍ਹ ਦੇ ਰਾਏਪੁਰ ਪਹੁੰਚ ਗਈ ਹੈ। ਜਿੱਥੇ ਮੁੰਬਈ ਪੁਲਸ ਅਤੇ ਰਾਏਪੁਰ ਸਾਈਬਰ ਟੀਮ ਨੇ ਦੋਸ਼ੀ ਫੈਜ਼ਾਨ ਨੂੰ ਹਿਰਾਸਤ 'ਚ ਲੈ ਕੇ ਥਾਣੇ 'ਚ ਪੁੱਛਗਿੱਛ ਕੀਤੀ। ਮੁੰਬਈ ਪੁਲਸ ਵੱਲੋਂ ਦੋਸ਼ੀ ਨੂੰ ਨੋਟਿਸ ਵੀ ਦਿੱਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਮੁੰਬਈ ਪੁਲਸ ਪੁੱਛਗਿਛ ਕਰ ਰਹੀ ਹੈ ਕਿ ਇਹ ਕਾਲ ਕਿਸ ਦੇ ਕਹਿਣ 'ਤੇ ਕੀਤੀ ਗਈ ਸੀ। ਕੀ ਇਸ ਸਭ ਦੇ ਪਿੱਛੇ ਕੋਈ ਗੈਂਗ ਹੈ ਜਾਂ ਫਿਰੌਤੀ ਮੰਗਣ ਪਿੱਛੇ ਕੀ ਮਕਸਦ ਹੈ? ਅਜਿਹੇ ਕਈ ਸਵਾਲ ਦੋਸ਼ੀਆਂ ਤੋਂ ਪੁੱਛੇ ਗਏ ਹਨ।

ਇਹ ਵੀ ਪੜ੍ਹੋ- ਹਾਰਦਿਕ ਪਾਂਡਿਆ ਦੀ EX ਪਤਨੀ ਨੂੰ ਪ੍ਰੇਮੀ ਨੇ ਬੰਨ੍ਹੀ ਸਾੜ੍ਹੀ, ਵੀਡੀਓ ਵਾਇਰਲ

ਦੱਸ ਦਈਏ ਕਿ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਬਾਲੀਵੁੱਡ ਅਦਾਕਾਰ ਸਲਮਾਨ ਖਾਨ ਕਈ ਦਿਨਾਂ ਤੋਂ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਹਨ। ਸਲਮਾਨ ਦੇ ਨਾਂ 'ਤੇ ਇਕ ਤੋਂ ਬਾਅਦ ਇਕ ਧਮਕੀਆਂ ਆ ਰਹੀਆਂ ਹਨ। ਅਦਾਕਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੁਲਸ ਤੇਜ਼ੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤੱਕ ਭਾਈਜਾਨ ਨੂੰ ਧਮਕੀਆਂ ਦੇਣ ਅਤੇ ਉਸ ਦੇ ਘਰ ਦੇ ਬਾਹਰ ਹਮਲਾ ਕਰਨ ਵਾਲੇ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਕਾਲ ਆਇਆ ਹੈ ਅਤੇ ਇਸ ਦੌਰਾਨ ਫਿਰੌਤੀ ਦੀ ਮੰਗ ਵੀ ਕੀਤੀ ਗਈ ਹੈ। ਖਬਰਾਂ ਦੀ ਮੰਨੀਏ ਤਾਂ ਇਹ ਧਮਕੀ ਭਰੀ ਕਾਲ ਰਾਏਪੁਰ ਤੋਂ ਆਈ ਸੀ ਅਤੇ ਫੈਜ਼ਾਨ ਖਾਨ ਨਾਂ ਦੇ ਵਿਅਕਤੀ ਨੇ ਅਦਾਕਾਰ ਨੂੰ ਧਮਕੀ ਦਿੱਤੀ ਸੀ। ਫੈਜ਼ਾਨ ਖਾਨ ਨੇ ਕਿੰਗ ਖਾਨ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਹੁਣ ਪੁਲਸ ਨੇ ਦੋਸ਼ੀ ਨੂੰ ਫੜ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News