ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, 'ਮਿਰਜ਼ਾਪੁਰ' ਦੇ ਅਦਾਕਾਰ ਸ਼ਾਹਨਵਾਜ਼ ਪ੍ਰਧਾਨ ਦਾ ਦਿਹਾਂਤ

02/18/2023 12:36:30 PM

ਮੁੰਬਈ (ਬਿਊਰੋ) : ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਫ਼ਿਲਮ 'ਮਿਰਜ਼ਾਪੁਰ' ਦੇ ਅਦਾਕਾਰ ਸ਼ਾਹਨਵਾਜ਼ ਪ੍ਰਧਾਨ ਦਾ ਦਿਹਾਂਤ ਹੋ ਗਿਆ ਹੈ। ਸ਼ਾਹਨਵਾਜ਼ ਪ੍ਰਧਾਨ ਨੇ 56 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਸ਼ਾਹਨਵਾਜ਼ ਪ੍ਰਧਾਨ ਨੇ ਇਕ ਐਵਾਰਡ ਫੰਕਸ਼ਨ 'ਚ ਸ਼ਿਰਕਤ ਕੀਤੀ ਸੀ, ਜਿੱਥੇ ਉਨ੍ਹਾਂ ਦੀ ਛਾਤੀ 'ਚ ਤੇਜ਼ ਦਰਦ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਮੁੰਬਈ ਦੇ ਅੰਧੇਰੀ ਸਥਿਤ 'ਕੋਕਿਲਾਬੇਨ ਧੀਰੂਭਾਈ ਅੰਬਾਨੀ' 'ਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਪ੍ਰੋਗਰਾਮ 'ਚ ਕਈ ਹੋਰ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਸ਼ਾਹਨਵਾਜ਼ ਪ੍ਰਧਾਨ ਦਾ ਅੰਤਿਮ ਸੰਸਕਾਰ ਅੱਜ ਹੀ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ

ਦੱਸ ਦਈਏ ਕਿ ਸ਼ਾਹਨਵਾਜ਼ ਪ੍ਰਧਾਨ ਨੇ ਸੀਰੀਅਲ 'ਸ਼੍ਰੀ ਕ੍ਰਿਸ਼ਨਾ' 'ਚ ਨੰਦ ​​ਬਾਬਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ 'ਦੇਖ ਭਾਈ ਦੇਖ', 'ਅਲਿਫ ਲੈਲਾ', 'ਬਿਓਮਕੇਸ਼ ਬਖਸ਼ੀ', 'ਬੰਧਨ ਸਾਤ ਜਨਮੋ ਕਾ' ਅਤੇ 24 ਅਤੇ 'ਪਿਆਰ ਕੋਈ ਖੇਲ ਨਹੀਂ', 'ਫੈਂਟਮ', 'ਦਿ ਫੈਮਿਲੀ' ਵਰਗੇ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੇ ਹਨ। 'ਇਨਸਾਨ', 'ਖੁਦਾ ਹਾਫਿਜ਼' ਤੇ 'ਰਈਸ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਬੁਰਜ ਖਲੀਫਾ 'ਤੇ ਦਿਖਾਇਆ ਗਿਆ ਫ਼ਿਲਮ 'ਸ਼ਹਿਜ਼ਾਦਾ' ਦਾ ਟਰੇਲਰ , ਕਾਰਤਿਕ ਬੋਲੇ- ਫੁੱਲ ਸ਼ਹਿਜ਼ਾਦੇ ਵਾਲੀ ਫੀਲ

ਦੱਸਣਯੋਗ ਹੈ ਕਿ ਸ਼ਾਹਨਵਾਜ਼ ਪ੍ਰਧਾਨ 80 ਦੇ ਦਹਾਕੇ ਦੇ ਮਸ਼ਹੂਰ ਅਦਾਕਾਰ ਸਨ। ਆਪਣੇ ਕਰੀਅਰ 'ਚ ਸ਼ਾਹਨਵਾਜ਼ ਨੇ ਕਈ ਟੀ. ਵੀ. ਸ਼ੋਅ ਤੇ ਫ਼ਿਲਮਾਂ 'ਚ ਅਦਾਕਾਰੀ ਦਾ ਹੁਨਰ ਦਿਖਾਇਆ ਹੈ। ਪਿਛਲੇ ਸਮੇਂ 'ਚ ਸ਼ਾਹਨਵਾਜ਼ ਓਟੀਟੀ ਦੀ ਦੁਨੀਆ 'ਚ ਚੰਗਾ ਕੰਮ ਕਰ ਰਹੇ ਸਨ। ਐਮਾਜ਼ੋ ਪ੍ਰਾਈਮ ਦੀ ਵੈੱਬ ਸੀਰੀਜ਼ 'ਮਿਰਜ਼ਾਪੁਰ' 'ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਸ਼ਾਹਨਵਾਜ਼ ਨੇ 'ਮਿਰਜ਼ਾਪੁਰ' 'ਚ ਸਵੀਟੀ (ਸ਼੍ਰਿਆ ਪਿਲਗਾਂਵਕਰ) ਤੇ ਗੋਲੂ (ਸ਼ਵੇਤਾ) ਦੇ ਪਿਤਾ ਦੀ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ ਸ਼ਾਹਨਵਾਜ਼ ਨੇ ਕੁਝ ਸਮਾਂ ਪਹਿਲਾਂ 'ਮਿਰਜ਼ਾਪੁਰ 3' ਦੀ ਸ਼ੂਟਿੰਗ ਪੂਰੀ ਕੀਤੀ ਸੀ।


ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


sunita

Content Editor

Related News