ਸਲਮਾਨ ਦੇ ਸ਼ੋਅ ''ਚ ਹੰਗਾਮਾ ਮਚਾਉਣਗੇ ''ਕੁੰਡਲੀ ਭਾਗਿਆ'' ਦੇ ਕਰਨ ਲੂਥਰਾ

Sunday, Sep 01, 2024 - 05:17 PM (IST)

ਸਲਮਾਨ ਦੇ ਸ਼ੋਅ ''ਚ ਹੰਗਾਮਾ ਮਚਾਉਣਗੇ ''ਕੁੰਡਲੀ ਭਾਗਿਆ'' ਦੇ ਕਰਨ ਲੂਥਰਾ

ਐਂਟਰਟੇਨਮੈਂਟ ਡੈਸਕ : ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 18' ਸ਼ੁਰੂ ਹੋਣ ਤੋਂ ਪਹਿਲਾਂ ਹੀ ਸੁਰਖੀਆਂ 'ਚ ਹੈ। ਸ਼ੋਅ ਸ਼ੁਰੂ ਹੋਣ 'ਚ ਅਜੇ ਸਮਾਂ ਹੈ ਪਰ ਸ਼ੋਅ 'ਚ ਹਿੱਸਾ ਲੈਣ ਵਾਲੇ ਮੁਕਾਬਲੇਬਾਜ਼ਾਂ ਦੇ ਨਾਂ ਸੁਰਖੀਆਂ ਬਟੋਰ ਰਹੇ ਹਨ। ਸਲਮਾਨ ਖ਼ਾਨ ਦੇ ਸ਼ੋਅ 'ਚ ਇਕ ਹੋਰ ਅਦਾਕਾਰ ਦੀ ਐਂਟਰੀ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਹ ਉਹ ਅਦਾਕਾਰ ਹੈ, ਜਿਸ ਨੂੰ ਕਈ ਵਾਰ 'ਬਿੱਗ ਬੌਸ' ਲਈ ਅਪ੍ਰੋਚ ਕੀਤਾ ਗਿਆ ਹੈ।

'ਬਿੱਗ ਬੌਸ' ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਚੋਂ ਇੱਕ ਹੈ। ਪਿਛਲੇ ਸਾਲ 17ਵਾਂ ਸੀਜ਼ਨ ਆਇਆ ਸੀ, ਜਿਸ ਦੀ ਟਰਾਫੀ ਮੁਨੱਵਰ ਫਾਰੂਕੀ  ਨੇ ਜਿੱਤੀ ਸੀ। ਬਿੱਗ ਬੌਸ ਸੀਜ਼ਨ OTT 2 ਪਿਛਲੇ ਮਹੀਨੇ ਖ਼ਤਮ ਹੋਇਆ ਸੀ ਤੇ ਸਨਾ ਮਕਬੂਲ ਜੇਤੂ ਬਣ ਗਈ ਸੀ। ਹੁਣ ਸਭ ਦੀਆਂ ਨਜ਼ਰਾਂ 'ਬਿੱਗ ਬੌਸ 18' 'ਤੇ ਹਨ।

ਇਹ ਖ਼ਬਰ ਵੀ ਪੜ੍ਹੋ - ਗਾਇਕ ਗੁਰੂ ਰੰਧਾਵਾ ਦੀਆਂ ਵਧੀਆਂ ਮੁਸ਼ਕਿਲਾਂ, ਮਾਮਲਾ ਦਰਜ

ਕੀ ਧੀਰਜ ਧੂਪਰ ਹੋਣਗੇ ਬਿੱਗ ਬੌਸ 18 ਦਾ ਹਿੱਸਾ?
'ਬਿੱਗ ਬੌਸ' ਦੇ 18ਵੇਂ ਸੀਜ਼ਨ 'ਚ ਹੁਣ ਤੱਕ ਕਈ ਮਸ਼ਹੂਰ ਸਿਤਾਰਿਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਹੁਣ ਇੱਕ ਨਾਮ ਟੀਵੀ ਇੰਡਸਟਰੀ ਨਾਲ ਵੀ ਜੁੜ ਗਿਆ ਹੈ। ਇਸ ਸ਼ੋਅ 'ਚ ਮਸ਼ਹੂਰ ਟੀਵੀ ਐਕਟਰ ਧੀਰਜ ਧੂਪਰ  ਦੇ ਆਉਣ ਦੀ ਚਰਚਾ ਹੈ। ਖ਼ਬਰਾਂ ਅਨੁਸਾਰ, ਧੀਰਜ ਧੂਪਰ ਨੂੰ ਪਿਛਲੇ ਕਈ ਸਾਲਾਂ ਤੋਂ 'ਬਿੱਗ ਬੌਸ ਲਈ ਸੰਪਰਕ ਕੀਤਾ ਜਾ ਰਿਹਾ ਹੈ ਪਰ ਗੱਲ ਨਹੀਂ ਬਣ ਰਹੀ। ਨਿਰਮਾਤਾਵਾਂ ਨੂੰ ਉਮੀਦ ਹੈ ਕਿ ਧੀਰਜ ਇਸ ਸੀਜ਼ਨ ਲਈ ਸਹਿਮਤ ਹੋ ਜਾਵੇਗਾ। ਹਾਲਾਂਕਿ ਅਜੇ ਤੱਕ ਨਿਰਮਾਤਾਵਾਂ ਜਾਂ ਅਦਾਕਾਰਾਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ

ਕੁੰਡਲੀ ਭਾਗਿਆ ਨਾਲ ਮਸ਼ਹੂਰ ਹੋਇਆ ਧੀਰਜ
'ਮਾਤ-ਪਿਤਾ ਕੇ ਚਰਨਾਂ ਮੇਂ ਸਵਰਗ' ਟੀਵੀ ਸੀਰੀਅਲ ਨਾਲ ਡੈਬਿਊ ਕਰਨ ਵਾਲੇ ਅਦਾਕਾਰ ਧੀਰਜ ਧੂਪਰ ਨੂੰ ਡੇਲੀ ਸੋਪ ਕੁੰਡਲੀ ਭਾਗਿਆ ਤੋਂ ਪ੍ਰਸਿੱਧੀ ਮਿਲੀ। ਉਹ ਕਰਨ ਲੂਥਰਾ ਬਣ ਕੇ ਹਰ ਘਰ 'ਚ ਮਸ਼ਹੂਰ ਹੋ ਗਿਆ। ਧੀਰਜ ਨੇ 2022 'ਚ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ। ਉਹ 'ਝਲਕ ਦਿਖਲਾ ਜਾ 10', 'ਸ਼ੇਰਦਿਲ ਸ਼ੇਰਗਿੱਲ' ਅਤੇ 'ਸੌਭਾਗਯਵਤੀ ਭਵ' ਵਰਗੇ ਸ਼ੋਅਜ਼ 'ਚ ਨਜ਼ਰ ਆਏ। ਇਨ੍ਹੀਂ ਦਿਨੀਂ ਉਹ ਟੀਵੀ ਸੀਰੀਅਲ 'ਰਬ ਸੇ ਹੈ ਦੁਆ' 'ਚ ਸੁਭਾਨ ਸਿੱਦੀਕੀ ਦਾ ਕਿਰਦਾਰ ਨਿਭਾਅ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News