ਅਦਾਕਾਰ ਮਨੋਜ ਬਾਜਪਾਈ ਦੇ ਘਰ ਛਾਇਆ ਮਾਤਮ, ਮਾਂ ਦਾ 80 ਸਾਲ ਦੀ ਉਮਰ 'ਚ ਹੋਇਆ ਦਿਹਾਂਤ

12/08/2022 1:44:46 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਮਨੋਜ ਬਾਜਪਾਈ ਦੀ ਮਾਂ ਗੀਤਾ ਦੇਵੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਦੀ ਮਾਂ ਗੀਤਾ ਦੇਵੀ ਨੇ ਲੰਬੀ ਬੀਮਾਰੀ ਤੋਂ ਬਾਅਦ ਵੀਰਵਾਰ ਯਾਨੀ ਅੱਜ ਸਵੇਰੇ 8.30 ਵਜੇ ਦਿੱਲੀ ਦੇ ਇੱਕ ਹਸਪਤਾਲ 'ਚ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਉਮਰ 80 ਸਾਲ ਸੀ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਰੋਮਾਂਟਿਕ ਹੋਏ ਸਰਗੁਣ ਮਹਿਤਾ ਤੇ ਰਵੀ ਦੁਬੇ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ

ਦੱਸਿਆ ਜਾ ਰਿਹਾ ਹੈ ਕਿ ਮਨੋਜ ਬਾਜਪਾਈ ਦੀ ਮਾਂ ਗੀਤਾ ਦੇਵੀ ਦਾ ਪਿਛਲੇ ਕੁਝ ਦਿਨਾਂ ਤੋਂ ਬੀਮਾਰੀ ਕਾਰਨ ਦਿੱਲੀ ਦੇ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਸੀ। ਪਿਛਲੇ ਇੱਕ ਹਫ਼ਤੇ ਤੋਂ ਗੀਤਾ ਦੇਵੀ ਦਾ ਦਿੱਲੀ ਦੇ ਪੁਸ਼ਪਾਂਜਲੀ ਮੈਡੀਕਲ ਸੈਂਟਰ ਅਤੇ ਮੈਕਸ ਸੁਪਰਸਪੈਸ਼ਲਿਟੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਇਸ ਦੇ ਨਾਲ ਹੀ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਮਨੋਜ ਬਾਜਪਾਈ ਵੀ ਆਪਣੀ ਮਾਂ ਨੂੰ ਮਿਲਣ ਹਸਪਤਾਲ ਪਹੁੰਚੇ।

PunjabKesari

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਤੋਂ ਮਾਨਸਾ ਪੁਲਸ ਨੇ ਕੀਤੀ ਘੰਟਿਆਂਬੱਧੀ ਪੁੱਛਗਿੱਛ

ਦੱਸ ਦੇਈਏ ਕਿ ਮਨੋਜ ਬਾਜਪਾਈ ਦੇ ਮਾਤਾ-ਪਿਤਾ ਦਾ ਇੱਕ ਸਾਲ ਦੇ ਅੰਤਰਾਲ 'ਚ ਦਿਹਾਂਤ ਹੋ ਗਿਆ ਸੀ। ਦਰਅਸਲ ਮਨੋਜ ਬਾਜਪਾਈ ਦੇ ਪਿਤਾ ਰਾਧਾਕਾਂਤ ਬਾਜਪਾਈ ਦੀ ਪਿਛਲੇ ਸਾਲ ਅਕਤੂਬਰ ਮਹੀਨੇ ਦਿੱਲੀ 'ਚ ਮੌਤ ਹੋ ਗਈ ਸੀ। ਮਨੋਜ ਬਾਜਪਾਈ ਆਪਣੀ ਮਾਂ ਅਤੇ ਪਿਤਾ ਦੇ ਬਹੁਤ ਕਰੀਬ ਸਨ। ਮਨੋਜ ਦਾ ਜਨਮ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬੇਲਵਾ 'ਚ ਹੋਇਆ ਸੀ। ਉਹ ਨੈਸ਼ਨਲ ਸਕੂਲ ਆਫ਼ ਡਰਾਮਾ 'ਚ ਸ਼ਾਮਲ ਹੋਣ ਲਈ ਦਿੱਲੀ ਆਏ ਅਤੇ ਫਿਰ ਇੱਕ ਅਦਾਕਾਰ ਬਣਨ ਦੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਮੁੰਬਈ ਚਲੇ ਗਏ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor

Related News