ਖਲਨਾਇਕ ਆਸ਼ੀਸ਼ ਵਿਦਿਆਰਥੀ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ

Saturday, May 27, 2023 - 10:16 AM (IST)

ਖਲਨਾਇਕ ਆਸ਼ੀਸ਼ ਵਿਦਿਆਰਥੀ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ

ਮੁੰਬਈ (ਬਿਊਰੋ) : ਬੀਤੇ ਕੁਝ ਦਿਨ ਪਹਿਲਾ ਬਾਲੀਵੁੱਡ ਦੇ ਚਹੇਤੇ ਖਲਨਾਇਕ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ 'ਚ ਰੂਪਾਲੀ ਬਰੂਆ ਨਾਲ ਵਿਆਹ ਕਰਵਾ ਲਿਆ ਸੀ। ਆਸ਼ੀਸ਼ ਨੇ ਵੀਰਵਾਰ ਨੂੰ ਰੂਪਾਲੀ ਨਾਲ ਰਜਿਸਟਰਡ ਵਿਆਹ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਆਸ਼ੀਸ਼ ਤੇ ਰੂਪਾਲੀ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਵੀ ਨਜ਼ਰ ਆ ਰਹੇ ਹਨ। ਬੀਤੇ ਵੀਰਵਾਰ ਨੂੰ ਕੋਲਕਾਤਾ 'ਚ ਹੋਏ ਇਸ ਵਿਆਹ 'ਚ ਸਿਰਫ਼ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਲ ਹੋਏ ਹਨ। ਜਾਣਕਾਰੀ ਮੁਤਾਬਕ, ਵਿਆਹ ਤੋਂ ਬਾਅਦ ਹੁਣ ਇਹ ਜੋੜਾ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਰਿਸੈਪਸ਼ਨ ਪਾਰਟੀ ਰੱਖੇਗਾ।

PunjabKesari

ਆਸ਼ੀਸ਼ ਦੀ ਦੁਲਹਨ ਦੀ ਗੱਲ ਕਰੀਏ ਤਾਂ ਉਹ ਆਸਾਮ ਦੀ ਫੈਸ਼ਨ ਇੰਡਸਟਰੀ ਨਾਲ ਜੁੜੀ ਹੋਈ ਹੈ। ਜਾਣਕਾਰੀ ਮੁਤਾਬਕ ਗੁਹਾਟੀ ਦੀ ਰਹਿਣ ਵਾਲੀ ਰੂਪਾਲੀ ਕੋਲਕਾਤਾ 'ਚ ਇਕ ਫੈਸ਼ਨ ਸਟੋਰ ਦੀ ਮਾਲਕ ਹੈ। ਰੂਪਾਲੀ ਤੋਂ ਪਹਿਲਾਂ ਆਸ਼ੀਸ਼ ਦਾ ਵਿਆਹ ਅਭਿਨੇਤਰੀ ਰਾਜੋਸ਼ੀ ਵਿਦਿਆਰਥੀ ਨਾਲ ਹੋਇਆ ਸੀ। ਰਾਜੋਸ਼ੀ ਇੱਕ ਮਸ਼ਹੂਰ ਅਦਾਕਾਰਾ, ਗਾਇਕਾ ਅਤੇ ਥੀਏਟਰ ਕਲਾਕਾਰ ਹੈ।

PunjabKesari

ਦੱਸ ਦਈਏ ਕਿ ਇਹ ਆਸ਼ੀਸ਼ ਦਾ ਦੂਜਾ ਵਿਆਹ ਹੈ। ਆਪਣੇ ਵਿਆਹ ਦੇ ਮੌਕੇ 'ਤੇ ਆਸ਼ੀਸ਼ ਨੇ ਆਖਿਆ ਸੀ, ''ਜ਼ਿੰਦਗੀ ਦੇ ਇਸ ਪੜਾਅ 'ਤੇ, ਰੂਪਾਲੀ ਨਾਲ ਵਿਆਹ ਕਰਨਾ ਇਕ ਅਸਾਧਾਰਨ ਅਹਿਸਾਸ ਹੈ।'' ਆਸ਼ੀਸ਼ ਨੇ 11 ਤੋਂ ਜ਼ਿਆਦਾ ਭਾਸ਼ਾਵਾਂ 'ਚ ਫ਼ਿਲਮਾਂ 'ਚ ਕੰਮ ਕੀਤਾ ਹੈ। ਉਹ ਸਾਲਾਂ ਤੋਂ ਫ਼ਿਲਮੀ ਦੁਨੀਆ ਦਾ ਹਿੱਸਾ ਹੈ।

PunjabKesari

ਆਸ਼ੀਸ਼ ਦੀ ਗੱਲ ਕਰੀਏ ਤਾਂ ਉਹ ਹਿੰਦੀ ਸਿਨੇਮਾ ਸਮੇਤ 11 ਭਾਸ਼ਾਵਾਂ ਦੀਆਂ 200 ਤੋਂ ਵੱਧ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ। ਉਹ ਤਾਮਿਲ, ਕੰਨੜ, ਮਲਿਆਲਮ, ਅੰਗਰੇਜ਼ੀ ਭਾਸ਼ਾ ਦੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ। ਆਸ਼ੀਸ਼ ਵਿਦਿਆਰਥੀ 'ਬਿੱਕੂ', 'ਜ਼ਿੱਦੀ', 'ਅਰਜੁਨ ਪੰਡਿਤ', 'ਵਾਸਤਵ', 'ਬਾਦਲ' ਵਰਗੀਆਂ ਕਈ ਫ਼ਿਲਮਾਂ 'ਚ ਨੈਗੇਟਿਵ ਰੋਲ 'ਚ ਨਜ਼ਰ ਆ ਚੁੱਕੇ ਹਨ।

PunjabKesari

PunjabKesari

PunjabKesari


author

sunita

Content Editor

Related News