ਅਮਿਤਾਭ ਬੱਚਨ ਨੇ ਆਪਣੇ ਨਾਂ ਕੀਤੀ ਇਕ ਹੋਰ ਵੱਡੀ ਉਪਲਬਧੀ, ਰਚਿਆ ਇਤਿਹਾਸ
Saturday, Mar 20, 2021 - 12:48 PM (IST)
ਨਵੀਂ ਦਿੱਲੀ (ਬਿਊਰੋ) : ਮਹਾਨਾਇਕ ਅਮਿਤਾਭ ਬੱਚਨ ਨੂੰ 'ਵੱਕਾਰੀ ਇੰਟਰਨੈਸ਼ਨਲ ਫੈਡਰੇਸ਼ਨ ਆਫ ਫ਼ਿਲਮ ਆਰਕਾਈਵਸ ਐਵਾਰਡਸ 2021' (FIAF) ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਿਤਾਭ ਬੱਚਨ ਨੂੰ ਇਹ ਸਨਮਾਨ ਸ਼ੁੱਕਰਵਾਰ 19 ਮਾਰਚ ਦੀ ਸ਼ਾਮ ਇਕ ਵਰਚੁਅਲ ਪ੍ਰੋਗਰਾਮ 'ਚ ਹਾਲੀਵੁੱਡ ਫ਼ਿਲਮਮੇਕਰਸ ਮਾਰਟਿਨ ਸਕੋਰਸੇਸੇ ਤੇ ਕ੍ਰਿਸਟੋਫਰ ਨੋਲਨ ਤੋਂ ਪ੍ਰਾਪਤ ਹੋਇਆ। ਅਮਿਤਾਭ ਬੱਚਨ ਇਸ ਐਵਾਰਡ ਨੂੰ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਹਨ, ਉਨ੍ਹਾਂ ਤੋਂ ਪਹਿਲਾਂ ਇਹ ਸਨਮਾਨ ਹੁਣ ਤਕ ਕਿਸੇ ਨੂੰ ਨਹੀਂ ਮਿਲਿਆ। ਐੱਫ. ਆਈ. ਏ. ਐੱਪ. ਪ੍ਰੋਗਰਾਮ 'ਚ ਹਰ ਸਾਲ ਫ਼ਿਲਮ ਜਗਤ ਨਾਲ ਜੁੜੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਫ਼ਿਲਮ ਨਾਲ ਜੁੜੀਆਂ ਚੀਜ਼ਾਂ ਨੂੰ ਸੰਭਾਲਣ 'ਚ ਮਦਦ ਕਰਦੇ ਹਨ।
T 3847 -
— Amitabh Bachchan (@SrBachchan) March 19, 2021
Deeply honoured to have been conferred the 2021 FIAF Award. Thank you FIAF, Martin Scorsese , Christopher Nolan for bestowing the award on me in the ceremony today.
Modern technology be praised. Connected virtually to rest of the World simultaneously .. 🙏🇮🇳 pic.twitter.com/a6rf5IQG2Q
ਦੱਸ ਦਈਏ ਕਿ ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਮੈਨੂੰ 2021 FIAF ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਮੈਂ ਕਾਫ਼ੀ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਸਮਾਗਮ 'ਚ ਮੈਨੂੰ ਪੁਰਸਕਾਰ ਦੇਣ ਲਈ ਐੱਫ. ਆਈ. ਏ. ਐੱਫ. ਅਤੇ ਮਾਰਟਿਨ ਸਕੌਰਸਿਸ ਤੇ ਕ੍ਰਿਸਟੋਫਰ ਨੋਲਨ ਦਾ ਧੰਨਵਾਦ। ਭਾਰਤ ਦੀ ਫ਼ਿਲਮ ਵਿਰਾਸਤ ਨੂੰ ਬਚਾਉਣ ਲਈ ਸਾਡੀ ਵਚਨਬੱਧਤਾ ਅਟਲ ਹੈ। ਫ਼ਿਲਮ ਹੈਰੀਟੇਜ ਫਾਊਂਡੇਸ਼ਨ ਆਪਣੀ ਫ਼ਿਲਮਾਂ ਨੂੰ ਬਚਾਉਣ ਲਈ ਇਕ ਦੇਸ਼ ਵਿਆਪੀ ਅੰਦੋਲਨ ਬਣਾਉਣ ਦੇ ਆਪਣੇ ਯਤਨਾਂ ਨੂੰ ਜਾਰੀ ਰੱਖੇਗਾ।'
ਦੱਸਣਯੋਗ ਹੈ ਕਿ 78 ਸਾਲ ਬਾਲੀਵੁੱਡ ਕੇ ਦਿੱਗਜ ਕਲਾਕਾਰ ਅਮਿਤਾਭ ਬੱਚਨ ਦਾ ਨਾਂ ਐੱਫ. ਆਈ. ਏ. ਐੱਫ. ਸਬੰਧਤ ਫ਼ਿਲਮ ਹੈਰੀਟੇਜ ਫਾਊਂਡੇਸ਼ਨ ਵੱਲੋਂ ਨੋਮੀਨੇਟ ਕੀਤਾ ਗਿਆ ਸੀ। ਐੱਫ. ਆਈ. ਏ. ਐੱਫ. ਦੀ ਸਥਾਪਨਾ ਫ਼ਿਲਮ ਨਿਰਮਾਤਾ ਤੇ ਆਰਕਾਈਵਿਸਟ ਸ਼ਿਵੇਂਦਰ ਸਿੰਘ ਡੂੰਗਰਪੁਰ ਵੱਲੋਂ ਕੀਤਾ ਗਿਆ ਇਕ ਗ਼ੈਰ-ਲਾਭਕਾਰੀ ਸੰਗਠਨ ਹੈ। ਉੱਥੇ ਹੀ ਐੱਫ. ਆਈ. ਏ. ਐੱਫ. ਦਾ ਮੁੱਖ ਉਦੇਸ਼ ਭਾਰਤ ਦੀਆਂ ਫ਼ਿਲਮਾਂ ਵਿਰਾਸਤ ਦੀ ਸੁਰੱਖਿਆ, ਰੈਸਟੋਰੇਸ਼ਨ, ਪ੍ਰਲੇਖਨ, ਪ੍ਰਦਰਸ਼ਨੀ ਤੇ ਅਧਿਐਨ ਲਈ ਕੰਮ ਕਰਨਾ ਹੈ।