ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਹੋਇਆ ਕੋਰੋਨਾ, 2 ਦਿਨ ਤੋਂ ਚੱਲ ਰਹੀ ਸੀ ਤਬੀਅਤ ਖਰਾਬ

Friday, Jul 12, 2024 - 02:14 PM (IST)

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਹੋਇਆ ਕੋਰੋਨਾ, 2 ਦਿਨ ਤੋਂ ਚੱਲ ਰਹੀ ਸੀ ਤਬੀਅਤ ਖਰਾਬ

ਮੁੰਬਈ- ਅਕਸ਼ੈ ਕੁਮਾਰ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਅਕਸ਼ੈ ਕੋਵਿਡ 19 ਪਾਜ਼ੇਟਿਵ ਪਾਏ ਗਏ ਹਨ। ਕੋਰੋਨਾ ਕਾਰਨ ਉਹ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਹਿੱਸਾ ਨਹੀਂ ਬਣ ਸਕਣਗੇ। ਅੱਜ ਹੀ ਅਕਸ਼ੇ ਦੀ ਫ਼ਿਲਮ ਸਰਫੀਰਾ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ।

ਇਹ ਵੀ ਪੜ੍ਹੋ- ਅਨੰਤ-ਰਾਧਿਕਾ ਦਾ ਅੱਜ ਹੋਵੇਗਾ ਵਿਆਹ, ਮੁੰਬਈ ਪੁੱਜੇ ਕਈ ਹਾਲੀਵੁੱਡ ਸਿਤਾਰੇ

ਰਿਪੋਰਟ ਮੁਤਾਬਕ ਅਕਸ਼ੈ ਕੁਮਾਰ ਦੀ ਪਿਛਲੇ ਦੋ ਦਿਨਾਂ ਤੋਂ ਤਬੀਅਤ ਠੀਕ ਨਹੀਂ ਸੀ। ਉਹ ਲਗਾਤਾਰ 'ਸਿਰਫਿਰਾ' ਨੂੰ ਪ੍ਰਮੋਟ ਕਰਨ 'ਚ ਰੁੱਝੇ ਹੋਏ ਹਨ। ਜਦੋਂ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਸਨ ਤਾਂ ਉਸ ਨੇ ਟੈਸਟ ਕਰਵਾਇਆ ਅਤੇ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ। ਕੋਵਿਡ ਦਾ ਸੰਕਰਮਣ ਕਰਨ ਤੋਂ ਬਾਅਦ, ਉਸ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ। ਉਹ ਡਾਕਟਰਾਂ ਵੱਲੋਂ ਦੱਸੀਆਂ ਸਾਰੀਆਂ ਗੱਲਾਂ 'ਤੇ ਧਿਆਨ ਦੇ ਰਹੇ ਹਨ ਅਤੇ ਸਾਵਧਾਨੀਆਂ ਵਰਤ ਰਹੇ ਹਨ।

ਇਹ ਵੀ ਪੜ੍ਹੋ-ਅਮਿਤਾਭ ਬੱਚਨ ਦੀ ਗੁਆਂਢਣ ਬਣੀ ਕ੍ਰਿਤੀ ਸੈਨਨ,2.25 ਕਰੋੜ ਦੀ ਖਰੀਦੀ ਅਲੀਬਾਗ 'ਚ ਸ਼ਾਨਦਾਰ ਪ੍ਰਾਪਰਟੀ

ਅਕਸ਼ੈ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਅਕਸ਼ੈ 12 ਜੁਲਾਈ ਨੂੰ ਅੰਬਾਨੀ ਪਰਿਵਾਰ ਦੇ ਜਸ਼ਨ 'ਚ ਸ਼ਾਮਲ ਹੋਣ ਜਾ ਰਹੇ ਸਨ। ਪਰ ਕੋਵਿਡ ਤੋਂ ਬਾਅਦ, ਉਹ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਸ਼ਾਮਲ ਨਹੀਂ ਹੋਣਗੇ। ਇਸ ਤੋਂ ਪਹਿਲਾਂ ਅਕਸ਼ੇ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ ਦਾ ਹਿੱਸਾ ਬਣਨ ਲਈ ਜਾਮਨਗਰ ਗਏ ਸਨ। ਵਿਆਹ ਤੋਂ ਪਹਿਲਾਂ ਉਹ ਸਵੇਰੇ ਤਿੰਨ ਵਜੇ ਤੱਕ ਡਾਂਸ ਵੀ ਕੀਤਾ ਸੀ। ਅਕਸ਼ੇ ਦੇ ਆਉਣ ਨਾਲ ਅਨੰਤ-ਰਾਧਿਕਾ ਦਾ ਪ੍ਰੀ-ਵੈਡਿੰਗ ਫੰਕਸ਼ਨ ਰੌਸ਼ਨ ਹੋ ਗਿਆ। ਅਨੰਤ-ਰਾਧਿਕਾ ਦੇ ਵਿਆਹ 'ਤੇ ਹੁਣ ਹਰ ਕੋਈ ਉਨ੍ਹਾਂ ਨੂੰ ਮਿਸ ਕਰੇਗਾ।

ਇਹ ਵੀ ਪੜ੍ਹੋ- ਅਨੰਤ- ਰਾਧਿਕਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਲਾਲੂ ਪਰਿਵਾਰ ਹੋਇਆ ਮੁੰਬਈ ਰਵਾਨਾ

ਵੱਡੀ ਗੱਲ ਇਹ ਹੈ ਕਿ ਅੱਜ ਵੀ ਅਕਸ਼ੇ ਦੀ ਫ਼ਿਲਮ 'ਸਿਰਫਿਰਾ' ਰਿਲੀਜ਼ ਹੋਈ ਹੈ। 'ਸਿਰਫਿਰਾ' ਇੱਕ ਬਾਇਓਪਿਕ ਹੈ, ਜੋ ਜੀ.ਆਰ .ਗੋਪੀਨਾਥ ਦੇ ਜੀਵਨ ਦੀਆਂ ਘਟਨਾਵਾਂ ਨੂੰ ਦਰਸਾਉਂਦੀ ਹੈ। ਫ਼ਿਲਮ ਨੂੰ ਪਹਿਲੇ ਦਿਨ ਦਰਸ਼ਕਾਂ ਦਾ ਮਿਲਿਆ-ਜੁਲਿਆ ਹੁੰਗਾਰਾ ਮਿਲਿਆ। ਅਕਸ਼ੈ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ। ਫ਼ਿਲਮ ਦਾ ਨਿਰਦੇਸ਼ਨ ਸੁਧਾ ਕਾਂਗਰਾ ਨੇ ਕੀਤਾ ਹੈ। ਫ਼ਿਲਮ 'ਚ ਅਕਸ਼ੈ ਤੋਂ ਇਲਾਵਾ ਰਾਧਿਕਾ ਮਰਚੈਂਟ ਵੀ ਮੁੱਖ ਭੂਮਿਕਾ 'ਚ ਹੈ।

ਇਹ ਵੀ ਪੜ੍ਹੋ- ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਕਰਵਾਇਆ ਫੋਟੋਸ਼ੂਟ, ਤਸਵੀਰਾਂ ਹੋਈਆਂ ਵਾਇਰਲ

ਅਕਸ਼ੈ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਹਰ ਕੋਈ ਉਸ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਿਹਾ ਹੈ। ਉਮੀਦ ਹੈ ਕਿ ਬਾਲੀਵੁੱਡ ਦੇ ਖਿਲਾੜੀ ਕੁਮਾਰ ਜਲਦੀ ਹੀ ਕੋਵਿਡ ਤੋਂ ਠੀਕ ਹੋ ਜਾਣਗੇ ਅਤੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦੇਣਗੇ। ਹਾਲਾਂਕਿ ਅਜੇ ਤੱਕ ਅਕਸ਼ੈ ਨੇ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਹੈ।


author

Priyanka

Content Editor

Related News