ਅਦਾਕਾਰਾ ਆਰਿਆ ਬੈਨਰਜੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਪੁਲਸ ਨੇ ਦੱਸਿਆ ਮੌਤ ਦਾ ਅਸਲੀ ਕਾਰਨ

12/13/2020 4:48:30 PM

ਨਵੀਂ ਦਿੱਲੀ (ਬਿਊਰੋ) : ਸਾਲ 2020 ਮਨੋਰੰਜਨ ਜਗਤ ਲਈ ਕਾਫੀ ਖ਼ਰਾਬ ਰਿਹਾ ਹੈ। ਇਕ ਤੋਂ ਬਾਅਦ ਇਕ ਕਈ ਸਟਾਰਜ਼ ਦੇ ਦਿਹਾਂਤ ਨੇ ਫ਼ਿਲਮ ਇੰਡਸਟਰੀ ਦੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉੱਥੇ ਹਾਲ ਹੀ 'ਚ 'ਦਿ ਡਰਟੀ ਪਿਕਚਰ' ਫੇਮ ਬੰਗਾਲੀ ਅਦਾਕਾਰਾ ਆਰਿਆ ਬੈਨਰਜੀ ਦੀ ਅਚਾਨਕ ਮੌਤ ਨੇ ਸਭ ਨੂੰ ਕਾਫ਼ੀ ਹੈਰਾਨ ਕਰ ਦਿੱਤਾ। ਆਰਿਆ ਨੇ ਹਿੰਦੀ ਸਿਨੇਮਾ ਦੀ ਕਈ ਫ਼ਿਲਮਾਂ 'ਚ ਕੰਮ ਕੀਤਾ ਸੀ। ਇਸ ਖ਼ਬਰ ਨਾਲ ਨਾ ਸਿਰਫ਼ ਆਰਿਆ ਦੇ ਪਰਿਵਾਰ ਵਾਲਿਆਂ ਸਗੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫ਼ੀ ਦੁਖੀ ਹਨ।

ਆਰਿਆ ਨੂੰ ਉਨ੍ਹਾਂ ਦੇ ਕੋਲਕਾਤਾ ਸਥਿਤ ਘਰ 'ਚ ਸ਼ੁੱਕਰਵਾਰ ਨੂੰ ਮ੍ਰਿਤਕ ਪਾਇਆ ਗਿਆ। ਉਹ ਆਪਣੇ ਘਰ 'ਚ ਇਕੱਲੀ ਰਹਿੰਦੀ ਸੀ। ਉੱਥੇ ਸ਼ੁੱਕਰਵਾਰ ਦੀ ਸਵੇਰ ਜਦੋਂ ਆਰਿਆ ਦੀ ਨੌਕਰਾਣੀ ਉਨ੍ਹਾਂ ਦੇ ਘਰ ਗਈ ਤੇ ਅਦਾਕਾਰਾ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਸ ਨੇ ਤੁਰੰਤ ਇਸ ਬਾਰੇ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਦਰਵਾਜ਼ਾ ਤੋੜ ਕੇ ਆਰਿਆ ਨੇ ਮ੍ਰਿਤਕ ਸਰੀਰ ਨੂੰ ਬਾਹਰ ਕੱਢਿਆ। ਉੱਥੇ ਹੁਣ ਇਸ ਮਾਮਲੇ 'ਚ ਪੁਲਸ ਨੇ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਤੋਂ ਇਨਕਾਰ ਕੀਤਾ ਹੈ।

ਅਦਾਕਾਰਾ ਆਰਿਆ ਬੈਨਰਜੀ ਦੀ ਮੌਤ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ ਬਾਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਸੀ। ਆਟੋਪਸੀ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੀ ਮੌਤ ਸਹੀ ਕਾਰਨ ਸਾਹਮਣੇ ਆਇਆ ਹੈ। ਪੁਲਸ ਦਾ ਕਹਿਣਾ ਹੈ ਕਿ ਆਰਿਆ ਦੇ ਸਰੀਰ 'ਚ ਕਾਫ਼ੀ ਮਾਤਰਾ 'ਚ ਸ਼ਰਾਬ ਪਾਈ ਗਈ। ਉੱਥੇ ਪੁਲਸ ਮੁਤਾਬਿਕ ਡਾਕਟਰਾਂ ਨੇ ਆਰਿਆ ਬੈਨਰਜੀ ਨੇ ਮਰਡਰ ਦੀ ਗੱਲ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਕਾਰਡਿਕ ਅਟੈਕ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਉੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਅਦਾਕਾਰਾ ਨੂੰ ਕਾਰਡਿਕ ਅਟੈਕ ਆਇਆ ਹੋਵੇਗਾ, ਜਿਸ ਕਾਰਨ ਤੋਂ ਉਹ ਮਦਦ ਮੰਗਣ ਲਈ ਚੱਲਣ ਦੀ ਕੋਸ਼ਿਸ਼ ਕਰ ਰਹੀ ਹੋਵੇਗੀ ਅਤੇ ਡਿੱਗ ਗਈ ਹੋਵੇਗੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।


ਨੋਟ-  ਆਰਿਆ ਬੈਨਰਜੀ ਦੀ ਪੋਸਟਮਾਰਟਮ ਦੀ ਰਿਪੋਰਟ ਨਾਲ ਕੀ ਤੁਸੀਂ ਸਹਿਮਤ ਹੋ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
 


sunita

Content Editor sunita