‘ਬਿੱਗ ਬੌਸ 17 ’ਚ ਵਿੱਕੀ ਜੈਨ ਦੇ ਵਾਲਾਂ ਦਾ ਉਡਾਇਆ ਮਜ਼ਾਕ, ਪਤਨੀ ਅੰਕਿਤਾ ਨੂੰ ਗੁੱਸਾ ਆਇਆ, ਦੇਖੋ ਵੀਡੀਓ

Sunday, Dec 10, 2023 - 04:30 PM (IST)

‘ਬਿੱਗ ਬੌਸ 17 ’ਚ ਵਿੱਕੀ ਜੈਨ ਦੇ ਵਾਲਾਂ ਦਾ ਉਡਾਇਆ ਮਜ਼ਾਕ, ਪਤਨੀ ਅੰਕਿਤਾ ਨੂੰ ਗੁੱਸਾ ਆਇਆ, ਦੇਖੋ ਵੀਡੀਓ

ਮੁੰਬਈ (ਬਿਊਰੋ)– ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਨੇ ‘ਬਿੱਗ ਬੌਸ’ ’ਚ ਕਈ ਲੋਕਾਂ ਨਾਲ ਦੋਸਤੀ ਬਣਾਈ ਰੱਖੀ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ’ਚ ਜਿਵੇਂ-ਜਿਵੇਂ ਉਸ ਦੇ ਕਾਰਡ ਖੁੱਲ੍ਹੇ, ਲੋਕਾਂ ਦਾ ਉਸ ਪ੍ਰਤੀ ਰਵੱਈਆ ਬਦਲਦਾ ਦੇਖਿਆ ਗਿਆ। ਉਸ ਦੇ ਵਾਲਾਂ ਨੂੰ ਲੈ ਕੇ ਕਦੇ ਕਿਸੇ ਨੇ ਉਸ ਨੂੰ ਤਾਅਨਾ ਨਹੀਂ ਦਿੱਤਾ ਪਰ ਹੁਣ ਵਿੱਕੀ ਜੈਨ ਦੇ ਦੋਸਤ ਤੇ ਸਾਬਕਾ ਰੂਮਮੇਟ ਨੇ ਉਸ ਦੇ ਗੰਜੇਪਣ ਤੇ ‘ਬਿੱਗ ਬੌਸ 17’ ’ਚ ਉਸ ਦੇ ਵਾਲਾਂ ਦੇ ਇਲਾਜ ਦਾ ਮਜ਼ਾਕ ਉਡਾਇਆ ਹੈ। ਇਸ ਨੂੰ ਲੈ ਕੇ ਅੰਕਿਤਾ ਲੋਖੰਡੇ ਕਾਫ਼ੀ ਗੁੱਸੇ ’ਚ ਨਜ਼ਰ ਆ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ : ਗੁਟਖਾ ਇਸ਼ਤਿਹਾਰ ਮਾਮਲੇ ’ਚ ਸ਼ਾਹਰੁਖ ਖ਼ਾਨ, ਅਕਸ਼ੇ ਕੁਮਾਰ ਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ

ਆਉਣ ਵਾਲੇ ਐਪੀਸੋਡ ਦੇ ਪ੍ਰੋਮੋ ਦੀ ਸ਼ੁਰੂਆਤ ਨਵੀਂ ਵਾਈਲਡਕਾਰਡ ਪ੍ਰਤੀਯੋਗੀ ਔਰਾ ਦੀ ਮਸਤੀ ਨਾਲ ਦਿਖਾਈ ਦੇ ਰਹੀ ਹੈ ਪਰ ਅਗਲੇ ਹੀ ਪਲ ਅਰੁਣ ਮਸ਼ੇਟੀ ਤੇ ਵਿੱਕੀ ਜੈਨ ਵਿਚਕਾਰ ਝਗੜਾ ਦੇਖਣ ਨੂੰ ਮਿਲਿਆ। ਮਾਮਲਾ ਇਸ ਹੱਦ ਤੱਕ ਪਹੁੰਚ ਗਿਆ ਕਿ ਅਰੁਣ ਨੂੰ ਇਹ ਕਹਿੰਦਿਆਂ ਦੇਖਿਆ ਗਿਆ ਕਿ ਹੁਣ ਤੁਹਾਡੇ ਇਲਾਜ ਦਾ ਸਮਾਂ ਹੋ ਗਿਆ ਹੈ, ਜਾ ਕੇ ਆਪਣੇ ਵਾਲ ਠੀਕ ਕਰਵਾਓ। ਇਸ ’ਤੇ ਅੰਕਿਤਾ ਗੁੱਸੇ ’ਚ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਅਜਿਹੀਆਂ ਗੱਲਾਂ ਨਾ ਕਰੋ। ਤੁਸੀਂ ਉਸ ਨੂੰ ਸ਼ਰਮਿੰਦਾ ਕਰ ਰਹੇ ਹੋ ਤੇ ਬਾਡੀ ਸ਼ੇਮਿੰਗ ਕਰ ਰਹੇ ਹੋ।

ਦੱਸ ਦੇਈਏ ਕਿ ਵਿੱਕੀ ਜੈਨ ਤੇ ਅਰੁਣ ਮਸ਼ੇਟੀ ਇਕੋ ਰੂਮ ’ਚ ਇਕੱਠੇ ਰਹਿ ਚੁੱਕੇ ਹਨ। ਜਿਥੇ ਉਨ੍ਹਾਂ ਦੀ ਦੋਸਤੀ ਦੇਖਣ ਨੂੰ ਮਿਲੀ। ਇਸ ਤੋਂ ਬਾਅਦ ਜਿਥੇ ਵਿੱਕੀ ਦਮ ਵਾਲੇ ਘਰ ’ਚ ਹੈ, ਉਥੇ ਅਰੁਣ ਮਸ਼ੇਟੀ ਦਿਮਾਗ ਵਾਲੇ ਘਰ ’ਚ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਐਪੀਸੋਡ ’ਚ ਦੱਸਿਆ ਗਿਆ ਸੀ ਕਿ ਵਿੱਕੀ ਜੈਨ ਦੇ ਵਾਲ ਅਸਲੀ ਨਹੀਂ ਹਨ, ਜਦਕਿ ਨੀਲ ਭੱਟ ਨੇ ਦੱਸਿਆ ਸੀ ਕਿ ਕਿਉਂਕਿ ਉਨ੍ਹਾਂ ਨੂੰ ਗੰਜੇਪਣ ਤੇ ਵਾਲਾਂ ਦੀ ਸਮੱਸਿਆ ਹੈ, ਇਸ ਲਈ ਉਨ੍ਹਾਂ ਨੂੰ ਵਿੱਗ ਪਹਿਨਣ ਦੀ ਜ਼ਰੂਰਤ ਹੈ, ਜਿਸ ਨੂੰ ਡਾਕਟਰੀ ਸਹਾਇਤਾ ਨਾਲ ਆਪਣੇ ਸਿਰ ’ਤੇ ਚਿਪਕਾਉਣਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News