ਮਲਾਇਕਾ ਦੇ ਪਿਤਾ ਦੀ ਮੌਤ ਤੋਂ ਬਾਅਦ ਲਾਪਤਾ ਹੋਏ ਅਦਾਕਾਰ ਦੀ ਮਿਲੀ ਲਾਸ਼

Thursday, Sep 12, 2024 - 09:55 AM (IST)

ਮੁੰਬਈ- ਮਨੋਰੰਜਨ ਜਗਤ ਤੋਂ ਲਗਾਤਾਰ ਦੂਜੀ ਦੁਖਦ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਹੈ, ਉੱਥੇ ਹੀ ਦੂਜੇ ਪਾਸੇ ਇੱਕ ਮਸ਼ਹੂਰ ਅਦਾਕਾਰ ਦਾ ਦਿਹਾਂਤ ਹੋ ਗਿਆ ਹੈ। ਦਰਅਸਲ, ਟੈਲੀਵਿਜ਼ਨ ਸ਼ੋਅ "ਕੋਮੋ ਡਾਈਸ ਐਲ ਡਿਚੋ" 'ਚ ਕੰਮ ਕਰਨ ਵਾਲੇ ਅਦਾਕਾਰ ਜੇਮਸ ਹੋਲਕ੍ਰਾਫਟ ਦਾ ਦਿਹਾਂਤ ਹੋ ਗਿਆ ਹੈ। ਉਹ 3 ਸਤੰਬਰ 2024 ਤੋਂ ਲਾਪਤਾ ਸੀ। ਹੁਣ ਉਨ੍ਹਾਂ ਦੀ ਲਾਸ਼ ਮਿਲੀ ਹੈ। ਜੇਮਸ ਹੋਲਕ੍ਰਾਫਟ ਦੀ ਭੈਣ ਵੱਲੋਂ ਅਦਾਕਾਰ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਆਪਣੇ ਭਰਾ ਨੂੰ ਸ਼ਰਧਾਂਜਲੀ ਦਿੱਤੀ ਹੈ।

PunjabKesari

ਇੱਕ ਰਿਪੋਰਟ ਮੁਤਾਬਕ ਜੇਮਸ ਹੋਲਕ੍ਰਾਫਟ ਦੀ ਭੈਣ ਜੇਨ ਹੋਲਕ੍ਰਾਫਟ ਆਪਣੇ ਭਰਾ ਦੀ ਅਚਾਨਕ ਹੋਈ ਮੌਤ ਤੋਂ ਸਦਮੇ 'ਚ ਹੈ। ਜੇਮਸ ਹੋਲਕ੍ਰਾਫਟ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ, ਪਰ ਉਨ੍ਹਾਂ ਦੀ ਭੈਣ ਨੇ ਖੁਲਾਸਾ ਕੀਤਾ ਹੈ ਕਿ ਜੇਮਜ਼ ਮੈਕਸੀਕੋ ਸਿਟੀ ਦੇ ਟਿਜ਼ਾਪਾਨ 'ਚ ਆਪਣੇ ਘਰ ਪਰਤਦੇ ਸਮੇਂ ਗਾਇਬ ਹੋ ਗਿਆ ਸੀ। ਜੇਨ ਨੇ ਆਪਣੇ ਭਰਾ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਜੇਨ ਨੇ ਲਿਖਿਆ- 'ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਦੀ ਰਹਾਂਗੀ, ਉਨ੍ਹਾਂ ਸਾਲਾਂ ਲਈ ਤੁਹਾਡਾ ਧੰਨਵਾਦ, ਜੋ ਅਸੀਂ ਇਕੱਠੇ ਬਿਤਾਏ ਅਤੇ ਮੈਨੂੰ ਹੁਣ ਤੱਕ ਦੇ ਸਭ ਤੋਂ ਸ਼ਾਨਦਾਰ ਪਲ ਦਿੱਤੇ, ਤੁਸੀਂ ਹਮੇਸ਼ਾ ਸਾਡੇ ਦਿਲਾਂ 'ਚ ਮੌਜੂਦ ਰਹੋਗੇ, ਛੋਟੇ ਭਰਾ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


Priyanka

Content Editor

Related News