''ਚੰਗੇਜ਼'' ਨਾਲ ਬਾਲੀਵੁੱਡ ''ਚ ਵਾਪਸੀ ਕਰੇਗਾ ਬੌਬੀ ਦਿਓਲ
Tuesday, Dec 22, 2015 - 10:57 AM (IST)

ਮੁੰਬਈ (ਯੂ.ਐੱਨ.ਆਈ.) : ਖ਼ਬਰ ਹੈ ਕਿ ਅਦਾਕਾਰ ਬੌਬੀ ਦਿਓਲ ਫਿਲਮ ''ਚੰਗੇਜ਼'' ਨਾਲ ਬਾਲੀਵੁੱਡ ''ਚ ਵਾਪਸੀ ਕਰੇਗਾ। ਉਹ ਕਾਫੀ ਸਮੇਂ ਤੋਂ ਫਿਲਮ ਇੰਡਸਟਰੀ ਤੋਂ ਦੂਰ ਸੀ। ਜਿਸ ਫਿਲਮ ਵਿਚ ਉਹ ਕੰਮ ਕਰੇਗਾ, ਉਸ ਵਿਚ ਉਸ ਦਾ ਨਾਂ ਚੰਗੇਜ਼ ਦੱਸਿਆ ਜਾ ਰਿਹਾ ਹੈ। 48 ਸਾਲਾ ਇਸ ਅਦਾਕਾਰ ਨੇ ਇਸ ਦੇ ਲਈ ਉਸ ਨੇ ਆਪਣੀਆਂ ਮੁੱਛਾਂ ਅਤੇ ਦਾੜ੍ਹੀ ਵੀ ਕਾਫੀ ਵਧਾ ਲਈ ਹੈ।
ਜ਼ਿਕਰਯੋਗ ਹੈ ਕਿ ਧਰਮਿੰਦਰ ਅਤੇ ਪਰਕਾਸ਼ ਕੌਰ ਦਾ ਇਹ ਛੋਟਾ ਬੇਟਾ ਉਨ੍ਹਾਂ ਦੇ ਵੱਡੇ ਬੇਟੇ ਦੇ ਮੁਕਾਬਲੇ ਫਿਲਮਾਂ ''ਚ ਕੋਈ ਖਾਸ ਮੁਕਾਮ ਹਾਸਲ ਨਹੀਂ ਕਰ ਸਕਿਆ। ''ਬਰਸਾਤ'', ''ਬਿੱਛੂ'', ਅਤੇ ''ਯਮਲਾ ਪਗਲਾ ਦੀਵਾਨਾ'' ਵਰਗੀਆਂ ਫਿਲਮਾਂ ਕਰਨ ਵਾਲੇ ਬੌਬੀ ਦੀ ਪਤਨੀ ਦਾ ਨਾਂ ਤਾਨੀਆ ਹੈ।