ਕੈਮਰੇ ਸਾਹਮਣੇ ਫੁੱਟ-ਫੁੱਟ ਕੇ ਰੋਏ ਬੌਬੀ ਦਿਓਲ, ਜਾਣੋ ਕੀ ਹੈ ਵਜ੍ਹਾ, ਦੇਖੋ ਵੀਡੀਓ

Sunday, Dec 03, 2023 - 01:50 PM (IST)

ਮੁੰਬਈ (ਬਿਊਰੋ)– ਬੌਬੀ ਦਿਓਲ ਦੀ ਦੂਜੀ ਪਾਰੀ ਸਿਨੇਮਾ ਜਗਤ ’ਚ ਹਿੱਟ ਸਾਬਿਤ ਹੋ ਰਹੀ ਹੈ। ਵੈੱਬ ਸੀਰੀਜ਼ ‘ਆਸ਼ਰਮ’ ਹੋਵੇ, ‘ਕਲਾਸ ਆਫ 83’ ਜਾਂ ‘ਲਵ ਹੋਸਟਲ’, ਬੌਬੀ ਹਰ ਵਾਰ ਦਰਸ਼ਕਾਂ ਦਾ ਦਿਲ ਜਿੱਤਣ ’ਚ ਸਫ਼ਲ ਨਜ਼ਰ ਆ ਰਹੇ ਹਨ। ਇਨ੍ਹੀਂ ਦਿਨੀਂ ਉਹ ਫ਼ਿਲਮ ‘ਐਨੀਮਲ’ ਲਈ ਕਾਫ਼ੀ ਤਾਰੀਫ਼ਾਂ ਬਟੋਰ ਰਹੇ ਹਨ। ਫ਼ਿਲਮ ਨੇ ਸਿਰਫ਼ ਦੋ ਦਿਨਾਂ ’ਚ ਕਰੀਬ 130 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਅਜਿਹੇ ’ਚ ਇਕ ਇਵੈਂਟ ਦੌਰਾਨ ਬੌਬੀ ਦਿਓਲ ਭਾਵੁਕ ਹੋ ਗਏ ਤੇ ਰੋ ਪਏ।

ਕੀ ਹੈ ਬੌਬੀ ਦਿਓਲ ਦੀ ਵੀਡੀਓ?
ਬੌਬੀ ਦਿਓਲ ‘ਐਨੀਮਲ’ ਲਈ ਕਾਫ਼ੀ ਤਾਰੀਫ਼ ਕਮਾ ਰਹੇ ਹਨ। ਅਜਿਹੇ ’ਚ ਹਾਲ ਹੀ ’ਚ ਇਕ ਈਵੈਂਟ ਦੌਰਾਨ ਪਾਪਰਾਜ਼ੀ ਵੀ ਬੌਬੀ ਦੀ ਕਾਫ਼ੀ ਤਾਰੀਫ਼ ਕਰਦੇ ਨਜ਼ਰ ਆਏ। ਇਸ ਦੌਰਾਨ ਬੌਬੀ ਭਾਵੁਕ ਹੋ ਗਏ ਤੇ ਰੋ ਪਏ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਬੌਬੀ ਪਾਪਰਾਜ਼ੀ ਲਈ ਪੋਜ਼ ਦਿੰਦੇ ਹਨ ਤੇ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਪੈਪਸ ਦਾ ਧੰਨਵਾਦ ਕਰਦੇ ਹਨ ਤੇ ਉਨ੍ਹਾਂ ਦੇ ਜ਼ਰੀਏ ਦਰਸ਼ਕਾਂ ਦਾ ਵੀ। ਇਸ ਤੋਂ ਬਾਅਦ ਕਲਿੱਪ ’ਚ ਅੱਗੇ ਦੇਖਿਆ ਜਾ ਰਿਹਾ ਹੈ ਕਿ ਬੌਬੀ ਫੁੱਟ-ਫੁੱਟ ਕੇ ਰੋ ਰਹੇ ਹਨ ਤੇ ਭਾਵੁਕ ਹੋ ਗਏ ਹਨ। ਕਾਰ ’ਚ ਬੈਠ ਕੇ ਵੀ ਬੌਬੀ ਰੋਂਦੇ ਨਜ਼ਰ ਆ ਰਹੇ ਹਨ। ਬੌਬੀ ਕਹਿੰਦੇ ਹਨ, ‘‘ਫ਼ਿਲਮ ਨੂੰ ਇੰਨਾ ਪਿਆਰ ਮਿਲ ਰਿਹਾ ਹੈ ਜਿਵੇਂ ਮੈਂ ਸੁਪਨਾ ਦੇਖ ਰਿਹਾ ਹੋਵਾਂ।’’

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝਿਆ ਪਰਮੀਸ਼ ਵਰਮਾ ਦਾ ਭਰਾ ਸੁਖਨ, ਪਤਨੀ ਤਰਨ ਨਾਲ ਤਸਵੀਰਾਂ ਆਈਆਂ ਸਾਹਮਣੇ

150 ਕਰੋੜ ਦੇ ਨੇੜੇ ਪਹੁੰਚੀ ‘ਐਨੀਮਲ’
‘ਐਨੀਮਲ’ ਨੇ ਦੂਜੇ ਦਿਨ ਵੀ ਬਾਕਸ ਆਫਿਸ ’ਤੇ ਧਮਾਕਾ ਕੀਤਾ ਹੈ। ਰਿਪੋਰਟ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ 63.8 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ ਦੂਜੇ ਦਿਨ 66 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਹ ਕਲੈਕਸ਼ਨ ਇਕ ਸ਼ੁਰੂਆਤੀ ਅਨੁਮਾਨ ਹੈ ਤੇ ਇਸ ’ਚ ਸਾਰੀਆਂ ਭਾਸ਼ਾਵਾਂ ਵੀ ਸ਼ਾਮਲ ਹਨ। ਦੋਵਾਂ ਦਿਨਾਂ ਦੀ ਕਲੈਕਸ਼ਨ ਨੂੰ ਮਿਲਾ ਕੇ ਫ਼ਿਲਮ ਦੀ ਕੁਲ ਕਮਾਈ 129.80 ਕਰੋੜ ਰੁਪਏ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲੇ ਦਿਨ ਇਕੱਲੇ ਹਿੰਦੀ ’ਚ ਫ਼ਿਲਮ ਦੀ ਕਲੈਕਸ਼ਨ 54.75 ਕਰੋੜ ਰੁਪਏ ਸੀ।

ਬੌਬੀ ਨੇ ਦਰਸ਼ਕਾਂ ਦਾ ਜਿੱਤਿਆ ਦਿਲ
ਫ਼ਿਲਮ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਕ ਪਾਸੇ ਰਣਬੀਰ ਸੁਰਖ਼ੀਆਂ ’ਚ ਹਨ ਤਾਂ ਦੂਜੇ ਪਾਸੇ ਬੌਬੀ ਦਿਓਲ ਵੀ ਲਾਈਮਲਾਈਟ ’ਚ ਛਾਏ ਹੋਏ ਹਨ। ਹਾਲਾਂਕਿ ਪ੍ਰਸ਼ੰਸਕਾਂ ਨੂੰ ਇਸ ਗੱਲ ਦਾ ਵੀ ਗੁੱਸਾ ਹੈ ਕਿ ਫ਼ਿਲਮ ’ਚ ਬੌਬੀ ਦਿਓਲ ਦਾ ਰੋਲ ਬਹੁਤ ਛੋਟਾ ਹੈ ਤੇ ਉਨ੍ਹਾਂ ਦਾ ਸਕ੍ਰੀਨ ਟਾਈਮ ਜ਼ਿਆਦਾ ਹੋਣਾ ਚਾਹੀਦਾ ਸੀ। ਰਸ਼ਮਿਕਾ ਦੇ ਨਾਲ-ਨਾਲ ਤ੍ਰਿਪਤੀ ਡਿਮਰੀ ਵੀ ਸੁਰਖ਼ੀਆਂ ’ਚ ਬਣੀ ਹੋਈ ਹੈ। ਸੰਦੀਪ ਰੈੱਡੀ ਵਾਂਗਾ ਵਲੋਂ ਨਿਰਦੇਸ਼ਿਤ ‘ਐਨੀਮਲ’ ਦੇ ਅਖੀਰ ’ਚ ਇਹ ਵੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਦਾ ਸੀਕੁਅਲ ਵੀ ਜ਼ਰੂਰ ਆਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News