ਬੌਬੀ ਦਿਓਲ ਵਲੋਂ ਬਰਥਡੇ ''ਤੇ ਫੈਨਜ਼ ਨੂੰ ਖ਼ਾਸ ਤੋਹਫ਼ਾ, ਸਾਹਮਣੇ ਆਇਆ ''ਕੰਗੂਵਾ'' ਤੋਂ ਖੌਫਨਾਕ ਲੁੱਕ

Saturday, Jan 27, 2024 - 06:42 PM (IST)

ਬੌਬੀ ਦਿਓਲ ਵਲੋਂ ਬਰਥਡੇ ''ਤੇ ਫੈਨਜ਼ ਨੂੰ ਖ਼ਾਸ ਤੋਹਫ਼ਾ, ਸਾਹਮਣੇ ਆਇਆ ''ਕੰਗੂਵਾ'' ਤੋਂ ਖੌਫਨਾਕ ਲੁੱਕ

ਐਂਟਰਟੇਨਮੈਂਟ ਡੈਸਕ : 'ਸੋਲਜਰ', 'ਬਰਸਾਤ', 'ਅਪਨੇ' ਤੇ 'ਐਨੀਮਲ' ਵਰਗੀਆਂ ਫ਼ਿਲਮਾਂ ਕਰਕੇ ਸਿਨੇਮਾ 'ਚ ਆਪਣੀ ਪਛਾਣ ਬਣਾਉਣ ਵਾਲੇ ਅਦਾਕਾਰ ਬੌਬੀ ਦਿਓਲ ਅੱਜ 55 ਸਾਲ ਦੇ ਹੋ ਗਏ ਹਨ। ਪ੍ਰਸ਼ੰਸਕ ਅਦਾਕਾਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ 'ਤੇ ਸ਼ੁਭਕਾਮਨਾਵਾਂ ਦੇ ਰਹੇ ਹਨ। ਭਰਾ ਸੰਨੀ ਦਿਓਲ ਅਤੇ ਭੈਣ ਈਸ਼ਾ ਦਿਓਲ ਨੇ ਵੀ ਭਰਾ ਬੌਬੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਥੇ ਹੀ ਸਾਊਥ ਸੁਪਰਸਟਾਰ ਸੂਰਿਆ ਦੀ ਫ਼ਿਲਮ 'ਕੰਗੂਵਾ' 'ਚ ਬੌਬੀ ਦਿਓਲ ਵੀ ਨਜ਼ਰ ਆਉਣਗੇ। ਇਸ ਦੇ ਨਾਲ ਹੀ ਪ੍ਰਸ਼ੰਸਕ 'ਕੰਗੂਵਾ' 'ਚ ਬੌਬੀ ਦੇ ਕਿਰਦਾਰ ਨੂੰ ਜਾਣਨ ਲਈ ਬੇਤਾਬ ਹਨ। ਅਜਿਹੇ 'ਚ ਮੇਕਰਸ ਨੇ ਬੌਬੀ ਦੇ 55ਵੇਂ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਅਤੇ 'ਕੰਗੂਵਾ' ਤੋਂ ਅਦਾਕਾਰ ਦੀ ਪਹਿਲੀ ਲੁੱਕ ਦਾ ਖੁਲਾਸਾ ਕੀਤਾ ਹੈ। ਇਸ ਦੇ ਨਾਲ ਹੀ ਫ਼ਿਲਮ 'ਚ ਬੌਬੀ ਦੇ ਕਿਰਦਾਰ ਦਾ ਨਾਂ ਵੀ ਸਾਹਮਣੇ ਆਇਆ ਹੈ। 'ਕੰਗੂਵਾ' 'ਚ ਬੌਬੀ ਦੀ ਪਹਿਲੀ ਲੁੱਕ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸੰਕੇਤ ਮਿਲੇ ਹਨ ਕਿ ਅਦਾਕਾਰ ਇੱਕ ਵਾਰ ਫਿਰ ਤੋਂ ਖਤਰਨਾਕ ਖਲਨਾਇਕ ਦੀ ਭੂਮਿਕਾ 'ਚ ਨਜ਼ਰ ਆਵੇਗਾ। ਫ਼ਿਲਮ 'ਚ ਬੌਬੀ ਦੇ ਕਿਰਦਾਰ ਦਾ ਨਾਂ ਉਧੀਰਨ ਹੈ। 'ਕੰਗੂਵਾ' 'ਚ ਬੌਬੀ ਦੇ ਕਿਰਦਾਰ ਉਧੀਰਨ ਦੀ ਪਹਿਲੀ ਝਲਕ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਦੱਸ ਦਈਏ ਕਿ ਪੋਸਟਰ ਕਾਫੀ ਜ਼ਬਰਦਸਤ ਹੈ, ਜਿਸ 'ਚ ਬੌਬੀ ਦਿਓਲ ਡਰਾਉਣੇ ਰੂਪ 'ਚ ਨਜ਼ਰ ਆ ਰਹੇ ਹਨ। ਪੋਸਟਰ 'ਚ ਬੌਬੀ ਦੇ ਲੰਬੇ ਵਾਲ ਦਿਖਾਏ ਗਏ ਹਨ, ਜਿਨ੍ਹਾਂ 'ਤੇ ਸਿੰਗ ਵੀ ਹਨ। ਇਸ ਦੇ ਨਾਲ ਹੀ ਉਹ ਕਈ ਔਰਤਾਂ ਨਾਲ ਘਿਰੇ ਨਜ਼ਰ ਆ ਰਹੇ ਹਨ। ਉਸ ਦੀ ਛਾਤੀ 'ਤੇ ਹੱਡੀਆਂ ਦੀ ਬਣੀ ਢਾਲ ਹੈ, ਜਿਸ 'ਤੇ ਖੂਨ ਵੀ ਦਿਖਾਈ ਦੇ ਰਿਹਾ ਹੈ। ਬੌਬੀ ਦੀ ਪਹਿਲੀ ਝਲਕ ਨੂੰ ਸਾਂਝਾ ਕਰਦੇ ਹੋਏ, ਨਿਰਮਾਤਾਵਾਂ ਨੇ ਕੈਪਸ਼ਨ ਵਿੱਚ ਲਿਖਿਆ, "ਬੇਰਹਿਮ, ਸ਼ਕਤੀਸ਼ਾਲੀ, ਅਨਫਾਰਗੇਟੇਬਲ, ਸਾਡੇ ਉਧੀਰਨ ਬੌਬੀ ਦਿਓਲ ਨੂੰ ਜਨਮਦਿਨ ਮੁਬਾਰਕ।"

PunjabKesari

ਦੱਸਣਯੋਗ ਹੈ ਕਿ ਬੌਬੀ ਦਿਓਲ ਨੇ 'ਐਨੀਮਲ' 'ਚ ਵਿਲੇਨ 'ਅਬਰਾਰ ਹੱਕ' ਦੀ ਭੂਮਿਕਾ 'ਚ ਕਾਫੀ ਸੁਰਖੀਆਂ ਬਟੋਰੀਆਂ ਸਨ। ਫ਼ਿਲਮ 'ਚ ਉਨ੍ਹਾਂ ਦੇ ਖੌਫਨਾਕ ਲੁੱਕ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਹੁਣ 'ਕੰਗੂਵਾ' 'ਚ ਉਨ੍ਹਾਂ ਦਾ ਇਕ ਹੋਰ ਖ਼ਤਰਨਾਕ ਲੁੱਕ ਸਾਹਮਣੇ ਆਇਆ ਹੈ। ਅਜਿਹੇ 'ਚ ਲੱਗਦਾ ਹੈ ਕਿ ਬੌਬੀ 'ਕੰਗੂਵਾ' ਨਾਲ ਆਪਣੇ 'ਐਨੀਮਲ' ਵਿਲੇਨ ਦੇ ਕਿਰਦਾਰ ਨੂੰ ਮਾਤ ਦੇਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


author

sunita

Content Editor

Related News