‘ਐਨੀਮਲ’ ਦੀ ਸਕਸੈੱਸ ਪਾਰਟੀ ’ਚ ਹਾਦਸਾ, ਬਾਡੀਗਾਰਡ ਨੇ ਪ੍ਰਸ਼ੰਸਕਾਂ ਨਾਲ ਕੀਤੀ ਬਦਤਮੀਜ਼ੀ, ਬੌਬੀ ਦਿਓਲ ਨੇ ਗੁੱਸੇ ’ਚ...

Tuesday, Jan 09, 2024 - 11:40 AM (IST)

‘ਐਨੀਮਲ’ ਦੀ ਸਕਸੈੱਸ ਪਾਰਟੀ ’ਚ ਹਾਦਸਾ, ਬਾਡੀਗਾਰਡ ਨੇ ਪ੍ਰਸ਼ੰਸਕਾਂ ਨਾਲ ਕੀਤੀ ਬਦਤਮੀਜ਼ੀ, ਬੌਬੀ ਦਿਓਲ ਨੇ ਗੁੱਸੇ ’ਚ...

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਬੌਬੀ ਦਿਓਲ ਇਨ੍ਹੀਂ ਦਿਨੀਂ ਆਪਣੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਐਨੀਮਲ’ ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਹਨ। ਉਹ ਮੁੰਬਈ ’ਚ ਫ਼ਿਲਮ ਦੀ ਸਕਸੈੱਸ ਪਾਰਟੀ ’ਚ ਸ਼ਾਮਲ ਹੋਏ। ਜਿਵੇਂ ਹੀ ਬੌਬੀ ਪਾਰਟੀ ਵਾਲੀ ਥਾਂ ’ਤੇ ਪਹੁੰਚੇ, ਉਸ ਦੇ ਪ੍ਰਸ਼ੰਸਕਾਂ ਨੇ ਉਸ ਦੀ ਇਕ ਝਲਕ ਪਾਉਣ ਤੇ ਉਸ ਨਾਲ ਇਕ ਤਸਵੀਰ ਖਿੱਚਵਾਉਣ ਲਈ ਉਸ ਵੱਲ ਆਉਣਾ ਸ਼ੁਰੂ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ

ਖ਼ਬਰਾਂ ਮੁਤਾਬਕ ਬੌਬੀ ਦੇ ਬਾਡੀਗਾਰਡ ਉਸ ਨੂੰ ਅੱਗੇ ਕਰਨ ਲਈ ਪ੍ਰਸ਼ੰਸਕਾਂ ਨੂੰ ਧੱਕਾ ਮਾਰਦੇ ਨਜ਼ਰ ਆਏ। ਹਾਲਾਂਕਿ ਆਪਣੇ ਬਾਡੀਗਾਰਡ ਦੇ ਵਤੀਰੇ ਨੂੰ ਦੇਖਦਿਆਂ ਬੌਬੀ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਤੇ ਆਪਣੇ ਪ੍ਰਸ਼ੰਸਕਾਂ ਨੂੰ ਧੱਕਾ ਨਾ ਦੇਣ ਲਈ ਕਿਹਾ। ਬੌਬੀ ਦੇ ਹਾਵ-ਭਾਵ ਤੋਂ ਪ੍ਰਸ਼ੰਸਕ ਕਾਫ਼ੀ ਪ੍ਰਭਾਵਿਤ ਹੋਏ ਤੇ ਉਨ੍ਹਾਂ ਦੀ ਤਾਰੀਫ਼ ਕੀਤੀ। ਇਕ ਯੂਜ਼ਰ ਨੇ ਲਿਖਿਆ, ‘‘ਲੋਕ ਤੁਹਾਡੀ ਅਦਾਕਾਰੀ ਦੇਖ ਕੇ ਬਹੁਤ ਖ਼ੁਸ਼ ਹਨ।’’ ਇਕ ਹੋਰ ਨੇ ਲਿਖਿਆ, ‘‘ਪ੍ਰਸ਼ੰਸਕ ਉਸ ਦੇ ਆਲੇ-ਦੁਆਲੇ ਹਨ, ਇਨ੍ਹੀਂ ਦਿਨੀਂ ਦਿਓਲ ਬਣਨਾ ਮੁਸ਼ਕਿਲ ਹੈ।’’ ਤੀਜੇ ਨੇ ਲਿਖਿਆ, ‘‘ਉਹ ਬਹੁਤ ਸ਼ਾਂਤ ਤੇ ਵਿਚਾਰਵਾਨ ਹੈ।’’

 
 
 
 
 
 
 
 
 
 
 
 
 
 
 
 

A post shared by Instant Bollywood (@instantbollywood)

ਤੁਹਾਨੂੰ ਦੱਸ ਦੇਈਏ ਕਿ ‘ਐਨੀਮਲ’ ਦੀ ਸਕਸੈੱਸ ਪਾਰਟੀ ਸਿਤਾਰਿਆਂ ਨਾਲ ਸਜੀ ਹੋਈ ਸੀ। ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ ਤੇ ਤ੍ਰਿਪਤੀ ਡਿਮਰੀ ਸਮੇਤ ਫ਼ਿਲਮ ਦੀ ਕਾਸਟ ਈਵੈਂਟ ’ਚ ਨਜ਼ਰ ਆਈ। ਪਾਰਟੀ ’ਚ ਹੋਰ ਕਲਾਕਾਰਾਂ ਤੋਂ ਇਲਾਵਾ ਸੌਰਭ ਸਚਦੇਵਾ ਤੇ ਸਿਧਾਂਤ ਕਾਰਨਿਕ ਵੀ ਨਜ਼ਰ ਆਏ। ਫ਼ਿਲਮ ’ਚ ਮੁੱਖ ਕਿਰਦਾਰ ਰਣਬੀਰ ਆਪਣੇ ਪਰਿਵਾਰ ਨਾਲ ਪਾਰਟੀ ’ਚ ਪਹੁੰਚੇ। ਇਸ ਪਾਰਟੀ ’ਚ ਪਤਨੀ ਆਲੀਆ ਭੱਟ, ਮਾਂ ਨੀਤੂ ਕਪੂਰ ਤੇ ਸਹੁਰਾ ਮਹੇਸ਼ ਭੱਟ ਵੀ ਸ਼ਾਮਲ ਹੋਏ। ਰਣਬੀਰ ਨੇ ਕਾਲੇ ਰੰਗ ਦਾ ਬਲੇਜ਼ਰ ਪਾਇਆ ਹੋਇਆ ਸੀ, ਜਿਸ ਨੂੰ ਉਸ ਨੇ ਸਲੇਟੀ ਕਮੀਜ਼ ਤੇ ਕਾਲੇ ਰੰਗ ਦੀ ਪੈਂਟ ਨਾਲ ਕੈਰੀ ਕੀਤਾ ਸੀ। ਆਲੀਆ ਨੇ ਨੀਲੇ ਰੰਗ ਦੀ ਹੈਲਟਰ ਡਰੈੱਸ ਤੇ ਹੀਲਜ਼ ਦੀ ਚੋਣ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News