B'day Spl : ਜੈਸਮੀਨ ਸੈਂਡਲਸ ਤੋਂ 'ਗੁਲਾਬੀ ਕੁਈਨ' ਬਣਨ ਦਾ ਸਫ਼ਰ, ਇਸ ਬੰਦੇ ਕਾਰਨ ਹਮੇਸ਼ਾ ਰਹੀ ਚਰਚਾ 'ਚ

Wednesday, Sep 04, 2024 - 10:04 AM (IST)

ਜਲੰਧਰ (ਬਿਊਰੋ) — ਸੰਗੀਤ ਜਗਤ 'ਚ 'ਗੁਲਾਬੀ ਕੁਈਨ' ਦੇ ਨਾਂ ਨਾਲ ਮਸ਼ਹੂਰ ਹੋਈ ਜੈਸਮੀਨ ਸੈਂਡਲਸ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਜੈਸਮੀਨ ਸੈਂਡਲਸ ਦਾ ਜਨਮ 4 ਸਤੰਬਰ 1990 ਨੂੰ ਜਲੰਧਰ, ਪੰਜਾਬ 'ਚ ਹੋਇਆ ਸੀ। ਜੈਸਮੀਨ ਸੈਂਡਲਸ ਇੱਕ ਪੰਜਾਬੀ ਗਾਇਕਾ ਹੈ, ਜਿਸ ਨੇ ਬਹੁਤ ਘੱਟ ਸਮੇਂ 'ਚ ਵੱਡੀ ਪ੍ਰਸਿੱਧੀ ਹਾਸਲ ਕੀਤੀ ਹੈ।

PunjabKesari
'ਮੁਸਕਾਨ' ਗੀਤ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ
ਦੱਸ ਦਈਏ ਕਿ ਜੈਸਮੀਨ ਸੈਂਡਲਸ ਸਟਾਕਟਨ, ਕੈਲੀਫੋਰਨੀਆ 'ਚ ਹੀ ਵੱਡੀ ਹੋਈ ਹੈ। ਜੈਸਮੀਨ ਸੈਂਡਲਸ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਗੀਤ 'ਮੁਸਕਾਨ' (2008) ਨਾਲ ਕੀਤੀ ਸੀ। ਉਨ੍ਹਾਂ ਦਾ ਇਹ ਗੀਤ ਕਾਫ਼ੀ ਹਿੱਟ ਰਿਹਾ।
PunjabKesari
ਫ਼ਿਲਮ 'ਕਿੱਕ' ਲਈ ਵੀ ਗਾ ਚੁੱਕੀ ਹੈ ਗੀਤ
ਸਾਲ 2014 'ਚ ਜੈਸਮੀਨ ਸੈਂਡਲਸ ਨੇ ਬਾਲੀਵੁੱਡ ਫ਼ਿਲਮ 'ਕਿੱਕ' ਲਈ ਗੀਤ 'ਯਾਰ ਨਾ ਮਿਲੇ' ਨਾਲ ਆਪਣੀ ਬਾਲੀਵੁੱਡ ਪਲੇਬੈਕ ਗਾਉਣ ਦਾ ਕਰੀਅਰ ਸ਼ੁਰੂ ਕੀਤਾ ਸੀ। ਜੈਸਮੀਨ ਸੈਂਡਲਸ ਦਾ ਗੀਤ 'ਯਾਰ ਨਾ ਮਿਲੇ' ਰਿਲੀਜ਼ ਹੁੰਦੇ ਹੀ ਵਾਇਰਲ ਹੋ ਗਿਆ ਸੀ ਅਤੇ ਚਾਰਟ 'ਚ ਇਹ ਗੀਤ ਚੋਟੀ 'ਤੇ ਆ ਗਿਆ। ਇਸ ਗੀਤ ਨਾਲ ਜੈਸਮੀਨ ਨੂੰ ਵੱਡੇ ਪੱਧਰ 'ਤੇ ਪ੍ਰਸਿੱਧੀ ਹਾਸਲ ਹੋਈ।
PunjabKesari
ਗੈਰੀ ਸੰਧੂ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਰਹੀ ਚਰਚਾ 'ਚ
ਜੈਸਮੀਨ ਸੈਂਡਲਸ ਪੰਜਾਬੀ ਗਾਇਕ ਗੈਰੀ ਸੰਧੂ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹੀ। ਆਏ ਦਿਨ ਕਿਸੇ ਨਾ ਕਿਸੇ ਵੀਡੀਓ ਜਾਂ ਤਸਵੀਰਾਂ ਨੂੰ ਲੈ ਕੇ ਦੋਵੇਂ ਸੁਰਖੀਆਂ 'ਚ ਆ ਜਾਂਦੇ ਸਨ।

PunjabKesari

ਹਾਲਾਂਕਿ ਇਸ ਤੋਂ ਇਲਾਵਾ ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਜੈਸਮੀਨ ਨੇ ਗੈਰੀ ਸੰਧੂ ਨਾਲੋਂ ਹਮੇਸ਼ਾ ਲਈ ਆਪਣਾ ਰਿਸ਼ਤਾ ਤੋੜ ਲਿਆ ਹੈ। ਹਾਲਾਂਕਿ ਇਨ੍ਹਾਂ ਖ਼ਬਰਾਂ ਤੋਂ ਬਾਅਦ ਦੋਵਾਂ ਨੂੰ ਇਕੱਠਿਆਂ ਕਈ ਥਾਵਾਂ 'ਤੇ ਦੇਖਿਆ ਜਾ ਚੁੱਕਾ ਹੈ, ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਦੋਵੇਂ ਇਕ-ਦੂਜੇ ਤੋਂ ਵੱਖ ਨਹੀਂ ਹਨ।

PunjabKesari

ਇਹ ਹਨ ਜੈਸਮੀਨ ਦੇ ਹਿੱਟ ਗੀਤ
ਜੈਸਮੀਨ ਸੈਂਡਲਸ 'ਸਿਪ ਸਿਪ', 'ਰਾਤ ਜਸ਼ਨਾਂ ਦੀ', 'ਵਿਸਕੀ ਦੀ ਬੋਤਲ', 'ਲੱਡੂ', 'ਬੰਬ ਜੱਟ', 'ਪੰਜਾਬੀ ਮੁਟਿਆਰਾਂ', 'ਬਗਾਵਤ' ਆਦਿ ਵਰਗੇ ਅਨੇਕਾਂ ਗੀਤਾਂ ਨੂੰ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਜੈਸਮੀਨ ਸੰਗੀਤ ਜਗਤ ਦੇ ਕਈ ਸੁਪਰਸਟਾਰ ਸਿੰਗਰਾਂ ਨਾਲ ਵੀ ਗੀਤ ਗਾ ਚੁੱਕੀ ਹੈ, ਜਿਨ੍ਹਾਂ 'ਚ ਅੰਮ੍ਰਿਤ ਮਾਨ, ਗੈਰੀ ਸੰਧੂ, ਪ੍ਰੀਤ ਹੁੰਦਲ ਦਾ ਨਾਂ ਸ਼ਾਮਲ ਹੈ।

PunjabKesari
ਸੋਸ਼ਲ ਮੀਡੀਆ 'ਤੇ ਰਹਿੰਦੀ ਸਰਗਰਮ
ਜੈਸਮੀਨ ਸੈਂਡਲਸ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਜੈਸਮੀਨ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜੋ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤੀਆਂ ਗਈਆਂ।

PunjabKesari


sunita

Content Editor

Related News