ਅੰਤਾਕਸ਼ਰੀ ਖੇਡਦੇ-ਖੇਡਦੇ ਬਿਰਜੂ ਮਹਾਰਾਜ ਨੇ ਲਏ ਅੰਤਿਮ ਸਾਹ, ਪੋਤੀ ਨੇ ਕੀਤਾ ਆਖਰੀ ਪਲਾਂ ਦਾ ਜ਼ਿਕਰ

Tuesday, Jan 18, 2022 - 05:18 PM (IST)

ਅੰਤਾਕਸ਼ਰੀ ਖੇਡਦੇ-ਖੇਡਦੇ ਬਿਰਜੂ ਮਹਾਰਾਜ ਨੇ ਲਏ ਅੰਤਿਮ ਸਾਹ, ਪੋਤੀ ਨੇ ਕੀਤਾ ਆਖਰੀ ਪਲਾਂ ਦਾ ਜ਼ਿਕਰ

ਮੁੰਬਈ (ਬਿਊਰੋ) : ਦੁਨੀਆ ਭਰ 'ਚ ਆਪਣੇ ਕੱਥਕ ਡਾਂਸ ਲਈ ਮਸ਼ਹੂਰ ਰਹੇ ਬਿਰਜੂ ਮਹਾਰਾਜ ਬੀਤੇ ਐਤਵਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। 83 ਸਾਲ 11 ਮਹੀਨਿਆਂ ਦੀ ਉਮਰ 'ਚ ਬਿਰਜੂ ਮਹਾਰਾਜ ਦਾ ਦਿਹਾਂਤ ਹੋਇਆ। ਸਾਲ 1983 'ਚ ਉਨ੍ਹਾਂ ਨੂੰ 'ਪਦਮ ਵਿਭੂਸ਼ਣ' ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਤੇ ਕਾਲੀਦਾਸ ਸਨਮਾਨ ਵੀ ਮਿਲਿਆ ਸੀ। ਕਾਸ਼ੀ ਹਿੰਦੂ ਯੂਨੀਵਰਸਿਟੀ ਤੇ ਖੈਰਾਗੜ੍ਹ ਯੂਨੀਵਰਸਿਟੀ ਨੇ ਬਿਰਜੂ ਮਹਾਰਾਜ ਨੂੰ ਡਾਕਟਰੇਟ ਦੀ ਉਪਾਧੀ ਦਿੱਤੀ ਸੀ। 

ਬਿਰਜੂ ਮਹਾਰਾਜ ਦੀ ਪੋਤੀ ਨੇ ਦੱਸਿਆ ਕਿ, ''ਬੀਤੀ ਰਾਤ ਉਨ੍ਹਾਂ ਨੇ ਮੇਰੇ ਹੱਥਾਂ ਨਾਲ ਖਾਣਾ ਖਾਧਾ ਅਤੇ ਕੌਫੀ ਵੀ ਪੀਤੀ। ਰਾਤ ਦੇ ਖਾਣੇ ਤੋਂ ਬਾਅਦ ਉਹ ਅੰਤਾਕਸ਼ਰੀ ਖੇਡ ਰਹੇ ਸਨ ਅਤੇ ਅਚਾਨਕ ਉਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਿਲ ਹੋਣ ਲੱਗੀ। ਇਹ ਸਭ ਵੇਖਦਿਆਂ ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਆਏ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

PunjabKesari

ਪੀ. ਐੱਮ. ਮੋਦੀ ਸਣੇ ਕਈ ਸਿਆਸੀ ਆਗੂਆਂ ਨੇ ਦਿੱਤੀ ਸ਼ਰਧਾਂਜਲੀ
ਬਿਰਜੂ ਮਹਾਰਾਜ ਦੇ ਦਿਹਾਂਤ ਦੀ ਖ਼ਬਰ ਆਉਣ ਤੋਂ ਬਾਅਦ ਬਾਲੀਵੁੱਡ ਅਤੇ ਕਈ ਸਿਆਸੀ ਆਗੂਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪੀ. ਐੱਮ. ਮੋਦੀ (Narendra Modi) ਨੇ ਵੀ ਬਿਰਜੂ ਮਹਾਰਾਜ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ।

ਪੀ. ਐੱਮ. ਮੋਦੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ, ''ਭਾਰਤੀ ਡਾਂਸ ਕਲਾ ਨੂੰ ਦੁਨੀਆ ਭਰ 'ਚ ਵੱਖਰੀ ਪਛਾਣ ਦਿਵਾਉਣ ਵਾਲੇ ਪੰਡਿਤ ਬਿਰਜੂ ਮਹਾਰਾਜ ਜੀ ਦੇ ਦਿਹਾਂਤ 'ਤੇ ਬਹੁਤ ਦੁੱਖ ਹੋਇਆ। ਉਨ੍ਹਾਂ ਦਾ ਜਾਣਾ ਸਾਰੇ ਕਲਾ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਤੇ ਦੁੱਖ ਦੀ ਇਸ ਘੜੀ 'ਚ ਉਨ੍ਹਾਂ ਦੀਆਂ ਭਾਵਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਨ। ਓਮ ਸ਼ਾਂਤੀ।''

PunjabKesari

ਕੇਂਦਰੀ ਮੰਤਰੀ ਰਾਜਨਾਥ ਸਿੰਘ 
ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ''ਪੰਡਿਤ ਬਿਰਜੂ ਮਹਾਰਾਜ ਭਾਰਤ ਦੀ ਕਲਾ ਅਤੇ ਸੰਸਕ੍ਰਿਤੀ ਪੈਦਾ ਕਰਨ ਵਾਲੇ ਸਨ। ਉਨ੍ਹਾਂ ਨੇ ਕੱਥਕ ਡਾਂਸ ਦੇ ਲਖਨਊ ਘਰਾਣੇ ਨੂੰ ਦੁਨੀਆ ਭਰ 'ਚ ਪ੍ਰਸਿੱਧ ਕੀਤਾ। ਉਨ੍ਹਾਂ ਦੀ ਮੌਤ ਦਾ ਡੂੰਘਾ ਦੁੱਖ ਹੈ। ਉਨ੍ਹਾਂ ਦੀ ਮੌਤ ਕਲਾ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

PunjabKesari

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸਿੰਘ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸਿੰਘ ਨੇ ਕਿਹਾ ਕਿ, ''ਕੱਥਕ ਸਮਰਾਟ, ਪਦਮ ਵਿਭੂਸ਼ਣ ਪੰਡਿਤ ਬਿਰਜੂ ਮਹਾਰਾਜ ਜੀ ਦਾ ਦਿਹਾਂਤ ਬੇਹੱਦ ਦੁਖਦ ਹੈ। ਉਨ੍ਹਾਂ ਦਾ ਚਲੇ ਜਾਣਾ ਕਲਾ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਭੂ ਸ੍ਰੀ ਰਾਮ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ਣ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News